DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੈਮਰੇ ਦਾ ਜਾਦੂਗਰ ਸ਼ਿਵ ਪ੍ਰਕਾਸ਼ ਰਾਠੌਰ

ਪਿਛਲੇ ਮਹੀਨੇ ਰਿਲੀਜ਼ ਹੋਈ ਪੰਜਾਬੀ ਫਿਲਮ ‘ਇਸ਼ਕਨਾਮਾ’ ਨੇ ਥੋੜ੍ਹੇ ਹੀ ਸਮੇਂ ਵਿੱਚ ਦਰਸ਼ਕਾਂ ਵਿੱਚ ਆਪਣੀ ਪਛਾਣ ਬਣਾਈ ਹੈ। ਇਸ ਰੁਮਾਂਟਿਕ ਐਕਸ਼ਨ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਕਹਾਣੀ, ਕਲਾਕਾਰਾਂ ਦੀ ਅਦਾਕਾਰੀ ਅਤੇ ਪੇਸ਼ਕਾਰੀ ਦੀ ਖ਼ਾਸ...

  • fb
  • twitter
  • whatsapp
  • whatsapp
Advertisement

ਪਿਛਲੇ ਮਹੀਨੇ ਰਿਲੀਜ਼ ਹੋਈ ਪੰਜਾਬੀ ਫਿਲਮ ‘ਇਸ਼ਕਨਾਮਾ’ ਨੇ ਥੋੜ੍ਹੇ ਹੀ ਸਮੇਂ ਵਿੱਚ ਦਰਸ਼ਕਾਂ ਵਿੱਚ ਆਪਣੀ ਪਛਾਣ ਬਣਾਈ ਹੈ। ਇਸ ਰੁਮਾਂਟਿਕ ਐਕਸ਼ਨ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਕਹਾਣੀ, ਕਲਾਕਾਰਾਂ ਦੀ ਅਦਾਕਾਰੀ ਅਤੇ ਪੇਸ਼ਕਾਰੀ ਦੀ ਖ਼ਾਸ ਤੌਰ ’ਤੇ ਚਰਚਾ ਹੋ ਰਹੀ ਹੈ। ਫਿਲਮ ਦੀ ਸਿਨੇਮੈਟੋਗ੍ਰਾਫੀ ਨੂੰ ਵੀ ਖ਼ੂਬ ਸਰਾਹਿਆ ਜਾ ਰਿਹਾ ਹੈ। ਨਿਊ ਚੰਡੀਗੜ੍ਹ ਖੇਤਰ ਦੇ ਕਸਬਾ ਮਾਜਰੀ ਸਿਆਲਬਾ ਦੇ ਵਾਸੀ ਸਿਨੇਮੈਟੋਗ੍ਰਾਫਰ ਸ਼ਿਵ ਪ੍ਰਕਾਸ਼ ਰਾਠੌਰ ਨੇ ਆਪਣੀ ਵਿਜ਼ੂਅਲ ਸੋਚ ਰਾਹੀਂ ਫਿਲਮ ਦੀਆਂ ਭਾਵਨਾਵਾਂ ਅਤੇ ਕਹਾਣੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਰਦੇ ’ਤੇ ਪੇਸ਼ ਕੀਤਾ ਹੈ। ਦਰਸ਼ਕਾਂ ਵੱਲੋਂ ਮਿਲ ਰਹੀਆਂ ਸਕਾਰਾਤਮਕ ਪ੍ਰਤੀਕਿਰਿਆਵਾਂ ਕਾਰਨ ‘ਇਸ਼ਕਨਾਮਾ’ ਇਸ ਸੀਜ਼ਨ ਦੀਆਂ ਚਰਚਿਤ ਫਿਲਮਾਂ ਵਿੱਚ ਸ਼ਾਮਲ ਹੋ ਚੁੱਕੀ ਹੈ।

ਸ਼ਿਵ ਪ੍ਰਕਾਸ਼ ਰਾਠੌਰ ਲਈ ‘ਇਸ਼ਕਨਾਮਾ’ ਉਸ ਦੇ ਸਿਨੇਮਾਈ ਕਰੀਅਰ ਦਾ ਇੱਕ ਮਹੱਤਵਪੂਰਨ ਮੋੜ ਮੰਨਿਆ ਜਾ ਰਿਹਾ ਹੈ। ਆਪਣੀ ਸੰਵੇਦਨਸ਼ੀਲ ਦ੍ਰਿਸ਼ਟੀ ਅਤੇ ਕੈਮਰੇ ਰਾਹੀਂ ਕਹਾਣੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਕਾਬਲੀਅਤ ਲਈ ਜਾਣੇ ਜਾਂਦੇ ਸ਼ਿਵ ਨੇ ਪਿਛਲੇ ਕੁਝ ਸਾਲਾਂ ਦੌਰਾਨ ਫਿਲਮਾਂ, ਵੈੱਬ ਸੀਰੀਜ਼ ਅਤੇ ਸੰਗੀਤਕ ਵੀਡੀਓਜ਼ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਪੰਜਾਬ ਵਿੱਚ ਜੰਮੇ ਅਤੇ ਪਲੇ ਸ਼ਿਵ ਪ੍ਰਕਾਸ਼ ਰਾਠੌਰ ਨੇ ਛੋਟੀ ਉਮਰ ਵਿੱਚ ਹੀ ਸਿਨੇਮੈਟੋਗ੍ਰਾਫੀ ਨੂੰ ਆਪਣਾ ਪੇਸ਼ਾ ਬਣਾਉਣ ਦਾ ਫ਼ੈਸਲਾ ਕਰ ਲਿਆ ਸੀ। ਉਸ ਨੇ ਦਿੱਲੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਚੇਨਈ ਦੇ ਮਾਈਂਡਸਕਰੀਨ ਫਿਲਮ ਇੰਸਟੀਚਿਊਟ ਤੋਂ ਫਿਲਮ ਸਿਨੇਮੈਟੋਗ੍ਰਾਫੀ ਦੀ ਵਿਸ਼ੇਸ਼ ਸਿੱਖਿਆ ਹਾਸਲ ਕੀਤੀ। ਪਿਛਲੇ ਇੱਕ ਦਹਾਕੇ ਦੌਰਾਨ ਉਸ ਨੇ ਫੀਚਰ ਫਿਲਮਾਂ, ਫਿਕਸ਼ਨ ਸੀਰੀਜ਼, ਦਸਤਾਵੇਜ਼ੀ ਫਿਲਮਾਂ ਅਤੇ ਸੰਗੀਤਕ ਵੀਡੀਓਜ਼ ਸਮੇਤ ਕਈ ਮਾਧਿਅਮਾਂ ਵਿੱਚ ਕੰਮ ਕੀਤਾ ਹੈ।

Advertisement

ਉਸ ਦੇ ਮਹੱਤਵਪੂਰਨ ਪ੍ਰਾਜੈਕਟਾਂ ਵਿੱਚ ‘ਗੁੱਲਕ 3’ (2022), ‘ਐਸਪੀਰੈਂਟਸ 2’ ( 2023) ਅਤੇ ‘ਬੜਾ ਨਾਮ ਕਰੇਂਗੇ’ (ਰਾਜਸ੍ਰੀ ਪ੍ਰੋਡਕਸ਼ਨਜ਼, 2025) ਸ਼ਾਮਲ ਹਨ। ਇਸ ਤੋਂ ਪਹਿਲਾਂ ਉਹ ‘ਕੋਟਾ ਫੈਕਟਰੀ’ ਵਿੱਚ ਫੋਟੋਗ੍ਰਾਫ਼ੀ ਦਾ ਐਸੋਸੀਏਟ ਡਾਇਰੈਕਟਰ ਵੀ ਰਿਹਾ। ਇਸ ਤੋਂ ਇਲਾਵਾ ਉਹ ਨੈੱਟਫਲਿਕਸ ਦੀ ਫਿਲਮ ‘ਧਕ ਧਕ’ ਵਿੱਚ ਫੋਟੋਗ੍ਰਾਫ਼ੀ ਦਾ ਸੈਕਿੰਡ ਯੂਨਿਟ ਡਾਇਰੈਕਟਰ ਅਤੇ ‘ਗਹਿਰਾਈਆਂ’ (ਧਰਮਾ ਪ੍ਰੋਡਕਸ਼ਨਜ਼) ਦੀ ਸਿਨੇਮੈਟੋਗ੍ਰਾਫੀ ਟੀਮ ਦਾ ਵੀ ਹਿੱਸਾ ਰਿਹਾ ਹੈ।

Advertisement

ਫਿਲਮਾਂ ਤੋਂ ਇਲਾਵਾ ਸ਼ਿਵ ਨੇ ਭਾਰਤੀ ਸੰਗੀਤ ਜਗਤ ਦੇ ਕਈ ਪ੍ਰਸਿੱਧ ਗਾਇਕਾਂ ਨਾਲ ਵੀ ਕੰਮ ਕੀਤਾ ਹੈ। ਉਸ ਨੇ ਅਰਿਜੀਤ ਸਿੰਘ, ਅੰਕਿਤ ਤਿਵਾਰੀ, ਅਨੁਰਾਗ ਸੈਕੀਆ, ਵਿਸ਼ਾਲ ਮਿਸ਼ਰਾ, ਬੀ ਪ੍ਰਾਕ, ਅਰਮਾਨ ਮਲਿਕ, ਜ਼ੁਬਿਨ ਨੌਟਿਆਲ, ਅਫ਼ਸਾਨਾ ਖ਼ਾਨ ਅਤੇ ਸਟੇਬਿਨ ਬੇਨ ਸਮੇਤ ਗਾਇਕਾਂ ਦੇ ਸੰਗੀਤਕ ਵੀਡੀਓਜ਼ ਦੀ ਸਿਨੇਮੈਟੋਗ੍ਰਾਫੀ ਕੀਤੀ ਹੈ।

ਨਿਰਦੇਸ਼ਕ ਅਰਵਿੰਦਰ ਐੱਸ. ਖੈਰਾ ਦੀ ਫਿਲਮ ‘ਇਸ਼ਕਨਾਮਾ’ ਵਿੱਚ ਜੈ ਰੰਧਾਵਾ, ਸ਼ਹਿਨਾਜ਼ ਗਿੱਲ, ਸੌਰਭ ਸਚਦੇਵਾ ਅਤੇ ਅੰਜੁਮ ਬੱਤਰਾ ਮੁੱਖ ਭੂਮਿਕਾਵਾਂ ਵਿੱਚ ਹਨ। ਭਾਰਤ-ਪਾਕਿਸਤਾਨ ਦੇ ਪਿਛੋਕੜ ’ਤੇ ਆਧਾਰਿਤ ਇਹ ਫਿਲਮ ਦੋ ਪ੍ਰੇਮੀਆਂ ਦੀ ਕਹਾਣੀ ਹੈ ਜੋ ਸਰਹੱਦਾਂ, ਸਿਆਸੀ ਹਾਲਾਤ ਅਤੇ ਵੰਡ ਦੇ ਦਰਦ ਦੇ ਬਾਵਜੂਦ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਸੰਘਰਸ਼ ਕਰਦੇ ਹਨ।

‘ਇਸ਼ਕਨਾਮਾ’ ਦੀ ਕਾਮਯਾਬੀ ਨਾਲ ਸ਼ਿਵ ਪ੍ਰਕਾਸ਼ ਰਾਠੌਰ ਦੀ ਸਿਨੇਮੈਟੋਗ੍ਰਾਫੀ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਭਾਵਨਾਵਾਂ ਨੂੰ ਦ੍ਰਿਸ਼ ਭਾਸ਼ਾ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਉਸ ਦੀ ਕਲਾ ਨੇ ਉਸ ਨੂੰ ਭਾਰਤੀ ਫਿਲਮ ਉਦਯੋਗ ਦੇ ਉੱਭਰਦੇ ਹੋਏ ਪ੍ਰਤਿਭਾਸ਼ਾਲੀ ਸਿਨੇਮੈਟੋਗ੍ਰਾਫਰਾਂ ਦੀ ਕਤਾਰ ਵਿੱਚ ਹੋਰ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ।

ਸੰਪਰਕ: 99880-09142

Advertisement
×