DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bollywood ਦੀਆਂ 7 ਅਜਿਹੀਆਂ ਫ਼ਿਲਮਾਂ ਜਿੱਥੇ ਹੀਰੋਇਨਾਂ ਨੇ ਪਛਾੜੇ ਖਲਨਾਇਕ

ਬਾਲੀਵੁੱਡ ਵਿੱਚ ਹੁਣ 'ਬੇਵੱਸ ਹੀਰੋਇਨ' ਦਾ ਜ਼ਮਾਨਾ ਬੀਤ ਚੁੱਕਾ ਹੈ! ਹੁਣ ਦੌਰ ਹੈ ਉਹਨਾਂ ਨਾਇਕਾਵਾਂ ਦਾ ਜੋ ਅੱਖ ਵਿੱਚ ਅੱਖ ਪਾ ਕੇ ਖਲਨਾਇਕਾਂ ਨੂੰ ਮਾਤ ਦਿੰਦੀਆਂ ਨੇ। ਅਕਸਰ ਅਸੀਂ ਫ਼ਿਲਮਾਂ ਵਿੱਚ ਦੇਖਦੇ ਹਾਂ ਕਿ ਹੀਰੋ ਆਉਂਦਾ ਹੈ ਤੇ ਗੁੰਡਿਆਂ ਨੂੰ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। (AI)
Advertisement

ਬਾਲੀਵੁੱਡ ਵਿੱਚ ਹੁਣ 'ਬੇਵੱਸ ਹੀਰੋਇਨ' ਦਾ ਜ਼ਮਾਨਾ ਬੀਤ ਚੁੱਕਾ ਹੈ! ਹੁਣ ਦੌਰ ਹੈ ਉਹਨਾਂ ਨਾਇਕਾਵਾਂ ਦਾ ਜੋ ਅੱਖ ਵਿੱਚ ਅੱਖ ਪਾ ਕੇ ਖਲਨਾਇਕਾਂ ਨੂੰ ਮਾਤ ਦਿੰਦੀਆਂ ਨੇ। ਅਕਸਰ ਅਸੀਂ ਫ਼ਿਲਮਾਂ ਵਿੱਚ ਦੇਖਦੇ ਹਾਂ ਕਿ ਹੀਰੋ ਆਉਂਦਾ ਹੈ ਤੇ ਗੁੰਡਿਆਂ ਨੂੰ ਕੁੱਟ ਕੇ ਹੀਰੋਇਨ ਨੂੰ ਬਚਾਉਂਦਾ ਹੈ। ਪਰ ਬਾਲੀਵੁੱਡ ਵਿੱਚ ਕੁਝ ਅਜਿਹੀਆਂ ਫ਼ਿਲਮਾਂ ਵੀ ਹਨ ਜਿੱਥੇ ਹੀਰੋ ਦੀ ਲੋੜ ਹੀ ਨਹੀਂ ਪਈ!

ਸਭ ਤੋਂ ਪਹਿਲਾਂ ਨਾਮ ਆਉਂਦਾ ਹੈ 'ਮਰਦਾਨੀ' ਸੀਰੀਜ਼ ਦਾ। ਰਾਣੀ ਮੁਖਰਜੀ ਯਾਨੀ ਸੀਨੀਅਰ ਇੰਸਪੈਕਟਰ ਸ਼ਿਵਾਨੀ ਸ਼ਿਵਾਜੀ ! ਚਾਹੇ ਉਹ ਮਨੁੱਖੀ ਤਸਕਰੀ ਹੋਵੇ, ਚਾਹੇ 'ਮਰਦਾਨੀ 2' ਦਾ ਚਲਾਕ ਸੀਰੀਅਲ ਕਿਲਰ, ਜਾਂ ਹਾਲ ਹੀ ਵਿੱਚ ਰਿਲੀਜ਼ ਹੋਈ 'ਮਰਦਾਨੀ 3' ਦਾ ਭਿਆਨਕ ਸਿੰਡੀਕੇਟ, ਰਾਣੀ ਨੇ ਇਕੱਲਿਆਂ ਹੀ ਪੂਰੇ ਸਿਸਟਮ ਨਾਲ ਮੱਥਾ ਲਾਇਆ ।

Advertisement

ਉੱਥੇ ਹੀ ਫ਼ਿਲਮ 'NH10' ਵਿੱਚ ਅਨੁਸ਼ਕਾ ਸ਼ਰਮਾ ਨੇ ਸਾਬਤ ਕਰ ਦਿੱਤਾ ਕਿ ਜਦੋਂ ਇੱਕ ਡਰੀ ਹੋਈ ਔਰਤ ਸ਼ਿਕਾਰੀ ਬਣਦੀ ਹੈ, ਤਾਂ ਉਹ ਕਿੰਨੀ ਖ਼ਤਰਨਾਕ ਹੋ ਸਕਦੀ ਹੈ। ਆਪਣੇ ਪਤੀ ਦੇ ਕਤਲ ਦਾ ਬਦਲਾ ਲੈਣ ਲਈ ਉਹ ਜੰਗਲ ਵਿੱਚ ਇੱਕ-ਇੱਕ ਅਪਰਾਧੀ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ।

Advertisement

ਫ਼ਿਲਮ 'Mom' ਵਿੱਚ ਸ਼੍ਰੀਦੇਵੀ ਜੀ ਨੇ ਇੱਕ ਅਜਿਹੀ ਮਾਂ ਦਾ ਕਿਰਦਾਰ ਨਿਭਾਇਆ ਜੋ ਕਾਨੂੰਨ ਦੀ ਹਾਰ ਤੋਂ ਬਾਅਦ ਖੁਦ ਦੋਸ਼ੀਆਂ ਨੂੰ ਭਿਆਨਕ ਸਜ਼ਾਵਾਂ ਦਿੰਦੀ ਹੈ। ਇਸ ਸ਼ਾਨਦਾਰ ਅਦਾਕਾਰੀ ਲਈ ਉਹਨਾਂ ਨੂੰ ਮਰਨ ਉਪਰੰਤ ਨੈਸ਼ਨਲ ਅਵਾਰਡ ਵੀ ਮਿਲਿਆ।

ਜੇਕਰ ਚਲਾਕੀ ਦੀ ਗੱਲ ਕਰੀਏ, ਤਾਂ ਵਿਦਿਆ ਬਾਲਨ ਦੀ 'ਕਹਾਣੀ' ਨੂੰ ਕੌਣ ਭੁੱਲ ਸਕਦਾ ਹੈ? ਇੱਕ ਗਰਭਵਤੀ ਔਰਤ ਜੋ ਬੇਵੱਸ ਲੱਗ ਰਹੀ ਸੀ, ਪਰ ਅਖੀਰ ਵਿੱਚ ਪਤਾ ਲੱਗਦਾ ਹੈ ਕਿ ਉਹ ਇੱਕ ਖ਼ਤਰਨਾਕ ਅਤਿਵਾਦੀ ਦਾ ਸ਼ਿਕਾਰ ਕਰਨ ਆਈ ਸੀ। ਇਸ ਫ਼ਿਲਮ ਨੇ ਔਰਤ-ਕੇਂਦ੍ਰਿਤ ਫ਼ਿਲਮਾਂ ਦੀ ਪਰਿਭਾਸ਼ਾ ਹੀ ਬਦਲ ਦਿੱਤੀ।

ਹੁਣ ਗੱਲ 80 ਦੇ ਦਹਾਕੇ ਦੀ ਉਸ ਕਲਾਸਿਕ ਫ਼ਿਲਮ ਦੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ 'ਖੂਨ ਭਰੀ ਮਾਂਗ'। ਰੇਖਾ ਦਾ ਉਹ ਅੰਦਾਜ਼, ਜਿੱਥੇ ਉਹ ਮਗਰਮੱਛਾਂ ਦੇ ਜਬਾੜੇ ਵਿੱਚੋਂ ਬਚ ਕੇ ਨਿਕਲਦੀ ਹੈ ਅਤੇ ਪਲਾਸਟਿਕ ਸਰਜਰੀ ਕਰਵਾ ਕੇ ਆਪਣੇ ਧੋਖੇਬਾਜ਼ ਪਤੀ ਨੂੰ ਉਸੇ ਮੌਤ ਦੇ ਮੂੰਹ ਵਿੱਚ ਧੱਕਦੀ ਹੈ। ਇਹ ਬਦਲਾ ਅੱਜ ਵੀ ਬਾਲੀਵੁੱਡ ਦੇ ਸਭ ਤੋਂ ਯਾਦਗਾਰੀ ਸੀਨਜ਼ ਵਿੱਚੋਂ ਇੱਕ ਹੈ। ਇਹ ਉਹ ਸ਼ੇਰਨੀਆਂ ਸਨ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਨਾਰੀ ਸਿਰਫ਼ ਕੋਮਲ ਨਹੀਂ, ਲੋੜ ਪੈਣ 'ਤੇ ਕਾਲ ਦਾ ਰੂਪ ਵੀ ਲੈ ਸਕਦੀ ਹੈ।

Advertisement
×