ਬਿੱਗ ਬੌਸ: ਜੈਸਮੀਨ ਨੇ ਅਲੀ ਗੋਨੀ ਨੂੰ ਸ਼ੋਅ ਜਿੱਤਣ ਲਈ ਕਿਹਾ: ਇਲਹਾਮ

ਬਿੱਗ ਬੌਸ: ਜੈਸਮੀਨ ਨੇ ਅਲੀ ਗੋਨੀ ਨੂੰ ਸ਼ੋਅ ਜਿੱਤਣ ਲਈ ਕਿਹਾ: ਇਲਹਾਮ

ਮੁੰਬਈ, 12 ਜਨਵਰੀ

ਬਿੱਗ ਬੌਸ ਸੀਜ਼ਨ-14 ’ਚੋਂ ਮੁਕਾਬਲੇਬਾਜ਼ ਜੈਸਮੀਨ ਭਸੀਨ ਦੀ ‘ਬੇਦਖ਼ਲੀ’ ਉਸ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਲਈ ਡੂੰਘਾ ਸਦਮਾ ਹੈ। ਇਨ੍ਹਾਂ ’ਚੋਂ ਜਿਸ ਨੂੰ ਸਭ ਤੋਂ ਵੱਧ ਦੁੱਖ ਹੋਇਆ ਹੈ, ਉਹ ਹਨ ਜੈਸਮੀਨ ਦੇ ਕਰੀਬੀ ਦੋਸਤ ਅਲੀ ਗੋਨੀ, ਜੋ ਬਿੱਗ ਬੌਸ ਦੇ ਘਰ ਵਿਚ ਉਸ ਨੂੰ ਸਹਿਯੋਗ ਦੇਣ ਗਏ ਸਨ। ਖ਼ਬਰਾਂ ਅਨੁਸਾਰ ਅਲੀ ਗੋਨੀ ਬਿੱਗ ਬੌਸ ਨੂੰ ਅਪੀਲ ਕਰਦੇ ਸੁਣਾਈ ਦਿੱਤੇ ਸਨ ਕਿ ਉਸ ਨੂੰ ਵੀ ਜੈਸਮੀਨ ਦੇ ਨਾਲ ਘਰ ’ਚੋਂ ਬੇਦਖ਼ਲ ਕਰ ਦਿੱਤਾ ਜਾਵੇ। ਅਲੀ ਗੋਨੀ ਦੀ ਭੈਣ ਇਲਹਾਮ ਗੋਨੀ ਦਾ ਮੰਨਣਾ ਹੈ ਕਿ ਜੈਸਮੀਨ ਦੀ ਬੇਦਖ਼ਲੀ, ਅਲੀ ਗੋਨੀ ਨੂੰ ਸ਼ੋਅ ਜਿੱਤਣ ਲਈ ਉਤਸ਼ਾਹਿਤ ਕਰੇਗੀ ਅਤੇ ਇਸ ਨਾਲ ਜੈਸਮੀਨ ਵੀ ਖੁਸ਼ ਹੋਵੇਗੀ। ਉਹ ਹੁਣ ਆਪਣੇ ਲਈ ਖੇਡੇਗਾ ਅਤੇ ਉਸ ਨੂੰ ਜੈਸਮੀਨ ਨੇ ਆਖਿਆ ਸੀ ਕਿ ਉਹ ਫਾਈਨਲ ਤੱਕ ਪੁੱਜੇ ਅਤੇ ਸ਼ੋਅ ਜਿੱਤੇ। ਇਲਹਾਮ ਨੇ ਆਸ ਪ੍ਰਗਟਾਈ ਕਿ ਗੋਨੀ ਅਜਿਹਾ ਹੀ ਕਰੇਗਾ। ਉਸ ਨੇ ਆਖਿਆ ਕਿ ਉਹ ਜੈਸਮੀਨ ਨੂੰ ਖੁਸ਼ ਕਰਨਾ ਚਾਹੁੰਦਾ ਹੈ ਅਤੇ ਹੁਣ ਪਹਿਲਾਂ ਨਾਲੋਂ ਬੇਹਤਰ ਖੇਡੇਗਾ। ਜਾਣਕਾਰੀ ਅਨੁਸਾਰ ਜੈਸਮੀਨ ਦੀ ਬੇਦਖ਼ਲੀ ਦੇ ਐਲਾਨ ਮਗਰੋਂ ਗੋਨੀ ਕਾਫੀ ਰੋਇਆ ਸੀ ਅਤੇ ਉਸ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਸੀ।
-ਆਈਏਐੱਨਐੱਸ

ਵਿਕਾਸ ਗੁਪਤਾ ਸ਼ੋਅ ’ਚੋਂ ਬਾਹਰ..?

ਬਿੱਗ ਬੌਸ ਸੀਜ਼ਨ-14 ਦੌਰਾਨ ‘ਮਾਸਟਰਮਾਈਂਡ’ ਵਜੋਂ ਜਾਣੇ ਜਾਂਦੇ ਮੁਕਾਬਲੇਬਾਜ਼ ਵਿਕਾਸ ਗੁਪਤਾ ਡਾਕਟਰਾਂ ਦੀ ਸਲਾਹ ਮਗਰੋਂ ਕਥਿਤ ਸ਼ੋਅ ’ਚੋਂ ਬਾਹਰ ਆ ਗਏ ਹਨ। ਬਹੁਤ ਸਾਰੀਆਂ ਅਪੁਸ਼ਟ ਖ਼ਬਰਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਉਹ ਆਪਣੀ ਵਿਗੜਦੀ ਸਿਹਤ ਕਾਰਨ ਸ਼ੋਅ ’ਚ ਬਾਹਰ ਆਏ ਹਨ ਅਤੇ ਇਹ ਵੀ ਯਕੀਨੀ ਨਹੀਂ ਹੈ ਕਿ ਉਹ ਠੀਕ ਹੋਣ ਮਗਰੋਂ ਸ਼ੋਅ ’ਚ ਪਰਤਣਗੇ ਜਾਂ ਨਹੀਂ। ਵਿਕਾਸ ਦੇ ਗਲੇ ’ਚ ਲਾਗ ਲੱਗਣ ਕਾਰਨ ਉਸ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ’ਚ ਵੀ ਬੁਰੇ ਦੌਰ ’ਚੋਂ ਲੰਘ ਰਹੇ ਹਨ। ਇਹ ਦੂਜਾ ਮੌਕਾ ਹੈ ਜਦੋਂ ਵਿਕਾਸ ਘਰ ’ਚੋਂ ਬਾਹਰ ਆਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All