DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bigg Boss ਫੇਮ Anurag Dobhal ICU ਤੋਂ ਬਾਹਰ; ਕਾਰ ਹਾਦਸੇ ਤੋਂ ਬਾਅਦ ਹੋਈ ਸਰਜਰੀ

ਡਾਕਟਰਾਂ ਅਨੁਸਾਰ ਯੂਟਿਊਬਰ ਦੀ ਹਾਲਤ ਸਥਿਰ

  • fb
  • twitter
  • whatsapp
  • whatsapp
Advertisement

ਯੂਟਿਊਬਰ ਅਨੁਰਾਗ ਡੋਭਾਲ ਇੱਕ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਸੋਮਵਾਰ ਨੂੰ ਆਈਸੀਯੂ (ICU) ਤੋਂ ਹਸਪਤਾਲ ਦੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਹਸਪਤਾਲ ਪ੍ਰਸ਼ਾਸਨ ਮੁਤਾਬਕ ਉਸ ਦੀ (Hip) ਦੀ ਸਰਜਰੀ ਕੀਤੀ ਗਈ ਹੈ ਅਤੇ ਫਿਲਹਾਲ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (ਵੈਸ਼ਾਲੀ) ਦੇ ਮੈਡੀਕਲ ਸੁਪਰਡੈਂਟ ਡਾ. ਪ੍ਰੀਤੀ ਗੋਇਲ ਨੇ ਦੱਸਿਆ ਕਿ 28 ਸਾਲਾ ਅਨੁਰਾਗ ਹੁਣ ਖਤਰੇ ਤੋਂ ਬਾਹਰ ਹੈ। ਉਸ ਨੂੰ ਅਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਜਿੱਥੇ ਮਾਹਿਰ ਡਾਕਟਰਾਂ ਨੇ ਉਨ੍ਹਾਂ ਦੇ ਚੂਲੇ ਦਾ ਅਪਰੇਸ਼ਨ ਕੀਤਾ। ਹਸਪਤਾਲ ਨੇ ਸਿਰਫ ਉਸ ਦੀ ਪਤਨੀ ਰਿਤਿਕਾ ਨੂੰ ਹੀ ਮਿਲਣ ਦੀ ਇਜਾਜ਼ਤ ਦਿੱਤੀ ਹੈ ਅਤੇ ਕਿਸੇ ਹੋਰ ਨੂੰ ਮਿਲਣ 'ਤੇ ਪਾਬੰਦੀ ਲਗਾਈ ਗਈ ਹੈ ਤਾਂ ਕਿ ਉਹ ਜਲਦੀ ਠੀਕ ਹੋ ਸਕੇ।

Advertisement

ਪੁਲੀਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਸੀ ਜਾਂ ਕੋਈ ਜਾਣਬੁੱਝ ਕੇ ਕੀਤੀ ਗਈ ਕਾਰਵਾਈ। ਦੱਸਣਯੋਗ ਹੈ ਕਿ ਹਾਦਸੇ ਤੋਂ ਠੀਕ ਪਹਿਲਾਂ ਅਨੁਰਾਗ ਨੇ ਫਾਈਨਲ ਰਾਈਡ (Final Ride) ਦੇ ਨਾਂ 'ਤੇ ਇੱਕ ਲਾਈਵ ਸਟ੍ਰੀਮ ਵੀਡੀਓ ਸਾਂਝੀ ਕੀਤੀ ਸੀ। ਪੁਲੀਸ ਇਸ ਵੀਡੀਓ ਅਤੇ ਹਾਦਸੇ ਵਾਲੀ ਥਾਂ ਦੇ ਸਬੂਤਾਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ।

Advertisement

ਹਾਦਸੇ ਤੋਂ ਪਹਿਲਾਂ ਅਨੁਰਾਗ ਡੋਭਾਲ ਸੋਸ਼ਲ ਮੀਡੀਆ 'ਤੇ ਕਾਫੀ ਭਾਵੁਕ ਵੀਡੀਓਜ਼ ਪਾ ਰਹੇ ਸਨ। ਉਨ੍ਹਾਂ ਨੇ ਆਪਣੀ ਇੰਟਰ-ਕਾਸਟ (ਅੰਤਰ-ਜਾਤੀ) ਮੈਰਿਜ ਤੋਂ ਬਾਅਦ ਪਰਿਵਾਰਕ ਝਗੜਿਆਂ ਅਤੇ ਮਾਨਸਿਕ ਤਣਾਅ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਕਾਰਨ ਵੀ ਪ੍ਰਸ਼ੰਸਕਾਂ ਵਿੱਚ ਕਾਫੀ ਚਿੰਤਾ ਪਾਈ ਜਾ ਰਹੀ ਸੀ ਕਿ ਕੀ ਇਹ ਹਾਦਸਾ ਕਿਤੇ ਉਸੇ ਪ੍ਰੇਸ਼ਾਨੀ ਦਾ ਨਤੀਜਾ ਤਾਂ ਨਹੀਂ।

Advertisement
×