Bigg Boss 20: ‘ਬਿੱਗ ਬੌਸ’ ਦੇ 20ਵੇਂ ਸੀਜ਼ਨ ਦਾ ਟੀਜ਼ਰ ਜਾਰੀ; ਛੇ ਸਤੰਬਰ ਤੋਂ ਹੋਵੇਗਾ ਪ੍ਰਸਾਰਨ
Salman Khan ਕਰਨਗੇ ਮੇਜ਼ਬਾਨੀ; ਘੋੜੇ ’ਤੇ ਸਵਾਰ ਹੋ ਕੇ ਕੀਤੀ ਧਮਾਕੇਦਾਰ ਐਂਟਰੀ
Bigg Boss Teaser: ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 20ਵੇਂ ਸੀਜ਼ਨ ਦਾ ਪਹਿਲਾ 'ਟੀਜ਼ਰ' ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ ਹੈ।
ਜਿਓ ਹੌਟਸਟਾਰ ਅਤੇ ਕਲਰਜ਼ ਚੈਨਲ ਨੇ ਮੰਗਲਵਾਰ ਨੂੰ ਇਹ ਟੀਜ਼ਰ ਜਾਰੀ ਕੀਤਾ ਜਿਸ ਵਿੱਚ ਸ਼ੋਅ ਦੀ ਮੇਜ਼ਬਾਨੀ ਇੱਕ ਵਾਰ ਫਿਰ ਉੱਘੇ ਅਦਾਕਾਰ ਸਲਮਾਨ ਖ਼ਾਨ ਕਰਨਗੇ ਅਤੇ ਇਸ ਦਾ ਪ੍ਰਸਾਰਨ ਛੇ ਸਤੰਬਰ ਤੋਂ ਸ਼ੁਰੂ ਹੋਵੇਗਾ।
ਇਸ ਟੀਜ਼ਰ ਵਿੱਚ ਸਲਮਾਨ ਖ਼ਾਨ ਘੋੜੇ 'ਤੇ ਸਵਾਰ ਹੋ ਕੇ ਐਂਟਰੀ ਕਰਦੇ ਨਜ਼ਰ ਆਉਂਦੇ ਹਨ ਅਤੇ ਕਹਿੰਦੇ ਹਨ, "ਜੋ ਕਰਨ ਅਰਜੁਨ ਵਿੱਚ ਹੋਇਆ ਸੀ, ਉਹ ਹੋਵੇਗਾ ਹੁਣ ਬਿੱਗ ਬੌਸ ਵਿੱਚ... ਤਥਾਸਤੂ!"।
ਨਿਰਮਾਤਾਵਾਂ ਮੁਤਾਬਕ ਇਹ ਸੰਵਾਦ ਨਵੇਂ ਸੀਜ਼ਨ ਦੇ ਕਿਸੇ ਵੱਡੇ ਰਹੱਸ ਵੱਲ ਇਸ਼ਾਰਾ ਕਰਦਾ ਹੈ। ਸਲਮਾਨ ਖ਼ਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰ ਸੀਜ਼ਨ ਵਿੱਚ ਨਵਾਂ ਖੇਡ, ਨਵੇਂ ਸਮੀਕਰਨ ਅਤੇ ਅਣਕਿਆਸੇ ਮੋੜ ਦੇਖਣ ਨੂੰ ਮਿਲਦੇ ਹਨ ਪਰ ਇਸ ਵਾਰ ਸ਼ੋਅ ਦੇ ਕੇਂਦਰ ਵਿੱਚ ਇੱਕ ਅਜਿਹਾ ਰਹੱਸ ਹੈ ਜੋ ਇਸ ਨੂੰ ਹੁਣ ਤੱਕ ਦੇ ਸਾਰੇ ਸੀਜ਼ਨਾਂ ਨਾਲੋਂ ਵੱਖਰਾ ਬਣਾਉਂਦਾ ਹੈ।
ਅਦਾਕਾਰ ਨੇ ਕਿਹਾ, "ਟੀਜ਼ਰ ਤਾਂ ਬੱਸ ਇੱਕ ਸ਼ੁਰੂਆਤ ਹੈ ਅਤੇ ਮੈਂ ਇਹ ਦੇਖਣ ਲਈ ਬੇਤਾਬ ਹਾਂ ਕਿ ਜਦੋਂ 'ਬਿੱਗ ਬੌਸ' ਦਾ 20ਵਾਂ ਸੀਜ਼ਨ ਸ਼ੁਰੂ ਹੋਵੇਗਾ ਤਾਂ ਦਰਸ਼ਕ ਕਿਵੇਂ ਸੁਰਾਗਾਂ ਨੂੰ ਜੋੜ ਕੇ ਇਨ੍ਹਾਂ ਚੀਜ਼ਾਂ ਨੂੰ ਸਮਝਣਗੇ।"

