ਬਿੱਗ ਬੀ ਨੇ ਅਭਿਸ਼ੇਕ ਦੇ ਪਹਿਲੇ ਆਟੋਗ੍ਰਾਫ ਦੀ ਫੋਟੋ ਸਾਂਝੀ ਕੀਤੀ

ਬਿੱਗ ਬੀ ਨੇ ਅਭਿਸ਼ੇਕ ਦੇ ਪਹਿਲੇ ਆਟੋਗ੍ਰਾਫ ਦੀ ਫੋਟੋ ਸਾਂਝੀ ਕੀਤੀ

ਮੁੰਬਈ, 13 ਜਨਵਰੀ

ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ’ਤੇ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਦਾ ਪੁੱਤਰ ਅਭਿਸ਼ੇਕ ਬੱਚਨ ਆਪਣਾ ਪਹਿਲਾ ਆਟੋਗ੍ਰਾਫ ਦੇ ਰਿਹਾ ਹੈ। ਆਪਣੇ ਇੰਸਟਾਗ੍ਰਾਮ ਖਾਤੇ ’ਤੇ ਪਾਈ ਪੋਸਟ ਵਿਚਲੀ ਫੋਟੋ ਵਿਚ ਉਹ ਆਪਣੇ ਪੁੱਤਰ ਅਭਿਸ਼ੇਕ ਕੋਲ ਬੈਠੇ ਨਜ਼ਰ ਆ ਰਹੇ ਹਨ। ਤਾਸ਼ਕੰਦ ਵਿਚ ਖਿੱਚੀ ਇਸ ਫੋਟੋ ਨਾਲ ਉਨ੍ਹਾਂ ਲਿਖਿਆ ਹੈ ਕਿ ਇਹ ਅਭਿਸ਼ੇਕ ਦਾ ਪਹਿਲਾ ਆਟੋਗ੍ਰਾਫ ਸੀ। ਉਨ੍ਹਾਂ ਨੇ ‘ਅਭਿਸ਼ੇਕ ਫਿਲਮ ਫੈਸਟੀਵਲ’ ਦੇ ਟਾਈਟਲ ਹੇਠ ਇੱਕ ਵੀਡੀਓ ਕਲਿਪ ਵੀ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਸ਼ੇਕ ਦੇ ਜਨਮ ਦਿਨ ਮੌਕੇ ਇਜ਼ਰਾਇਲੀ ਟੀਵੀ ’ਤੇ 5-6 ਫਰਵਰੀ ਨੂੰ ਦਿਖਾਇਆ ਜਾਵੇਗਾ। ਇਸ ਵਿਚ ਫਿਲਮ ‘ਆਲ ਇਜ਼ ਵੈੱਲ’ ਦਾ ਪ੍ਰੀਮੀਅਰ ਕੀਤਾ ਜਾਵੇਗਾ। ਸ੍ਰੀ ਬੱਚਨ ਇਸ ਮੌਕੇ ਆਪਣੀ ਅਗਲੀ ਫਿਲਮ ‘ਮੇਅਡੇਅ’ ਵਿਚ ਰੁੱਝੇ ਹੋਏ ਹਨ।  ਇਸ ਫਿਲਮ ਦਾ ਨਿਰਦੇਸ਼ਨ ਅਜੈ ਦੇਵਗਨ ਕਰਨਗੇ। ਅਜੇ ਇਸ ਤੋਂ ਪਹਿਲਾਂ ‘ਸ਼ਿਵਾਏ’ ਅਤੇ ‘ਯੂ ਮੀਂ ਔਰ ਹਮ’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਉਮੀਦ ਹੈ ਕਿ ਇਹ ਫਿਲਮ ਅਗਲੇ ਸਾਲ 29 ਅਪਰੈਲ ਨੂੰ ਰਿਲੀਜ਼ ਕੀਤੀ ਜਾਵੇਗੀ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All