DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਿਜ਼ ਸਾਢੇ 5 ਸਾਲ ਦੀ ਉਮਰ 'ਚ ਰੀਲਾਂ ਬਣਾਉਣ ਵਾਲਾ 'Baaj' ਹੁਣ ਬਣਿਆ ਫਿਲਮੀ ਸਟਾਰ!

ਸੋਸ਼ਲ ਮੀਡੀਆ 'ਤੇ ਆਪਣੇ ਡੈਡੀ ਨਾਲ ਕਿਊਟ ਰੀਲਾਂ ਬਣਾ ਕੇ ਵਾਇਰਲ ਹੋਣ ਵਾਲਾ ਸਾਰਿਆਂ ਦਾ ਚਹੇਤਾ ਨਿੱਕਾ 'ਬਾਜ' ਹੁਣ ਵੱਡੇ ਮੁਕਾਮ ਵੱਲ ਵੱਧ ਰਿਹਾ ਹੈ। ਹੁਣ ਇਹ ਨਿੱਕਾ ਜਿਹਾ ਬਾਜ ਸਿਰਫ਼ ਮੋਬਾਈਲ ਦੀ ਸਕ੍ਰੀਨ ਤੱਕ ਸੀਮਤ ਨਹੀਂ ਰਿਹਾ, ਬਲਕਿ ਪਾਲੀਵੁੱਡ...

  • fb
  • twitter
  • whatsapp
  • whatsapp
Advertisement

ਸੋਸ਼ਲ ਮੀਡੀਆ 'ਤੇ ਆਪਣੇ ਡੈਡੀ ਨਾਲ ਕਿਊਟ ਰੀਲਾਂ ਬਣਾ ਕੇ ਵਾਇਰਲ ਹੋਣ ਵਾਲਾ ਸਾਰਿਆਂ ਦਾ ਚਹੇਤਾ ਨਿੱਕਾ 'ਬਾਜ' ਹੁਣ ਵੱਡੇ ਮੁਕਾਮ ਵੱਲ ਵੱਧ ਰਿਹਾ ਹੈ। ਹੁਣ ਇਹ ਨਿੱਕਾ ਜਿਹਾ ਬਾਜ ਸਿਰਫ਼ ਮੋਬਾਈਲ ਦੀ ਸਕ੍ਰੀਨ ਤੱਕ ਸੀਮਤ ਨਹੀਂ ਰਿਹਾ, ਬਲਕਿ ਪਾਲੀਵੁੱਡ ਦੇ ਵੱਡੇ ਪਰਦੇ 'ਤੇ ਧਮਾਲ ਮਚਾਉਣ ਆ ਗਿਆ ਹੈ!ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਹਾਏ ਨੀ ਬੇਬੇ ਮੇਰੀਏ' ਵਿੱਚ ਬਾਜ ਨੇ ਆਪਣੀ ਅਦਾਕਾਰੀ ਦਾ ਅਜਿਹਾ ਜਲਵਾ ਦਿਖਾਇਆ ਹੈ ਕਿ ਹਰ ਕੋਈ ਉਸਦਾ ਦੀਵਾਨਾ ਹੋ ਗਿਆ ਹੈ।

Advertisement

ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਬਾਜ ਦੀ ਉਮਰ ਮਹਿਜ਼ ਸਾਢੇ ਪੰਜ ਸਾਲ ਹੈ ਅਤੇ ਉਹ ਅਜੇ ਪਹਿਲੀ ਕਲਾਸ ਵਿੱਚ ਪੜ੍ਹਦਾ ਹੈ! ਜਿੱਥੇ ਇਸ ਉਮਰ ਵਿੱਚ ਬੱਚੇ ਖੇਡਦੇ-ਕੁੱਦਦੇ ਨੇ, ਉੱਥੇ ਬਾਜ ਪੜ੍ਹਾਈ ਦੇ ਨਾਲ-ਨਾਲ ਫਿਲਮਾਂ ਦੀ ਸ਼ੂਟਿੰਗ ਵੀ ਸੰਭਾਲ ਰਿਹਾ ਹੈ। ਸਾਡੇ ਨਾਲ ਖਾਸ ਗੱਲਬਾਤ ਕਰਦਿਆਂ ਬਾਜ ਨੇ ਬੜੀ ਮਾਸੂਮੀਅਤ ਨਾਲ ਦੱਸਿਆ ਕਿ ਸਕੂਲ ਦੀ ਪੜ੍ਹਾਈ ਦੇ ਨਾਲ ਸ਼ੂਟਿੰਗ ਕਰਨਾ ਥੋੜਾ ਮੁਸ਼ਕਿਲ ਜ਼ਰੂਰ ਸੀ, ਪਰ ਜਦੋਂ ਹੁਣ ਲੋਕ ਉਸਨੂੰ ਫਿਲਮਾਂ ਕਰਕੇ ਪਛਾਣਦੇ ਨੇ, ਤਾਂ ਉਸਨੂੰ ਬਹੁਤ ਖੁਸ਼ੀ ਹੁੰਦੀ ਹੈ।"

Advertisement

ਆਪਣੀ ਮੰਮੀ ਅਤੇ ਭਰਾ ਦੇ ਲਾਡਲੇ ਬਾਜ ਨੂੰ ਸੈੱਟ 'ਤੇ ਮਸਤੀ ਕਰਨਾ ਬਹੁਤ ਪਸੰਦ ਹੈ। ਪਰ ਇਸੇ ਮਸਤੀ-ਮਸਤੀ ਵਿੱਚ ਉਹ ਅਜਿਹੇ ਕਮਾਲ ਦੇ ਡਾਇਲੋਗ ਬੋਲਦਾ ਹੈ ਕਿ ਵੱਡੇ-ਵੱਡੇ ਕਲਾਕਾਰ ਵੀ ਦੇਖਦੇ ਰਹਿ ਜਾਂਦੇ ਨੇ! ਡੈਡੀ ਨਾਲ ਰੀਲਾਂ ਬਣਾਉਣ ਤੋਂ ਸ਼ੁਰੂ ਹੋਇਆ ਇਹ ਸਫ਼ਰ ਹੁਣ ਸੁਪਰਸਟਾਰ ਬਣਨ ਵੱਲ ਵਧ ਰਿਹਾ ਹੈ। ਹਾਏ ਨੀ ਬੇਬੇ ਮੇਰੀਏ ਤੋਂ ਬਾਅਦ ਬਾਜ ਹੁਣ ਹੋਰ ਕਈ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਜਾ ਰਿਹਾ ਹੈ।

Advertisement
×