DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੀ ਪਰਾਕ ਅਤੇ ਮੀਰਾ ਬਚਨ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ

ਮਸ਼ਹੂਰ ਗਾਇਕ ਬੀ ਪਰਾਕ (B Praak) ਅਤੇ ਉਨ੍ਹਾਂ ਦੀ ਪਤਨੀ ਮੀਰਾ ਬਚਨ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ ਹੈ, ਜਿਸ ਦਾ ਨਾਮ ਉਨ੍ਹਾਂ ਨੇ 'ਦਵਿਜ ਬਚਨ' (Ddvij Bachan) ਰੱਖਿਆ ਹੈ। ਜੋੜੇ ਨੇ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ...

  • fb
  • twitter
  • whatsapp
  • whatsapp
Advertisement

ਮਸ਼ਹੂਰ ਗਾਇਕ ਬੀ ਪਰਾਕ (B Praak) ਅਤੇ ਉਨ੍ਹਾਂ ਦੀ ਪਤਨੀ ਮੀਰਾ ਬਚਨ ਦੇ ਘਰ ਦੂਜੇ ਪੁੱਤਰ ਨੇ ਜਨਮ ਲਿਆ ਹੈ, ਜਿਸ ਦਾ ਨਾਮ ਉਨ੍ਹਾਂ ਨੇ 'ਦਵਿਜ ਬਚਨ' (Ddvij Bachan) ਰੱਖਿਆ ਹੈ।

ਜੋੜੇ ਨੇ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੱਚੇ ਦਾ ਜਨਮ 1 ਦਸੰਬਰ ਨੂੰ ਹੋਇਆ ਸੀ। ਇਸ ਪੋਸਟ ਵਿੱਚ ਇੱਕ ਪੋਸਟਰ ਦੇ ਨਾਲ ਇੱਕ ਭਾਵੁਕ ਸੰਦੇਸ਼ ਵੀ ਸਾਂਝਾ ਕੀਤਾ ਗਿਆ ਹੈ। ਬੀ ਪਰਾਕ ਅਤੇ ਮੀਰਾ ਬਚਨ ਦਾ ਵਿਆਹ 2019 ਵਿੱਚ ਚੰਡੀਗੜ੍ਹ ਵਿੱਚ ਹੋਇਆ ਸੀ ਅਤੇ 2020 ਵਿੱਚ ਉਨ੍ਹਾਂ ਦੇ ਪਹਿਲੇ ਬੇਟੇ 'ਅਦਾਬ' ਦਾ ਜਨਮ ਹੋਇਆ ਸੀ। 2022 ਵਿੱਚ ਉਨ੍ਹਾਂ ਦੇ ਘਰ ਦੂਜੇ ਬੱਚੇ ਦਾ ਜਨਮ ਹੋਇਆ ਸੀ, ਪਰ ਜਨਮ ਤੋਂ ਤੁਰੰਤ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ।

Advertisement

ਇਸ ਜੋੜੇ ਨੇ ਆਪਣੇ ਨਵਜੰਮੇ ਬੱਚੇ ਦੇ ਆਗਮਨ ਨੂੰ "ਰੂਹਾਨੀ ਪੁਨਰ ਜਨਮ" (spiritual rebirth) ਦੱਸਿਆ ਹੈ। ਉਨ੍ਹਾਂ ਲਿਖਿਆ, "ਦਵਿਜ ਬਚਨ (Ddvij Bachan)। ਦੋ ਵਾਰ ਜਨਮਿਆ - ਇੱਕ ਰੂਹਾਨੀ ਪੁਨਰ ਜਨਮ। ਰਾਧੇ ਸ਼ਿਆਮ ਦੀ ਅਪਾਰ ਕਿਰਪਾ ਨਾਲ, 1 ਦਸੰਬਰ 2025 ਨੂੰ ਸਾਡੇ ਘਰ ਬੇਟੇ ਦੀ ਦਾਤ ਬਖਸ਼ੀ ਗਈ ਹੈ। ਸਾਡੇ ਦਿਲ ਸ਼ੁਕਰਗੁਜ਼ਾਰ ਅਤੇ ਖੁਸ਼ੀ ਨਾਲ ਭਰੇ ਹੋਏ ਹਨ। ਸੂਰਜ ਇੱਕ ਵਾਰ ਫਿਰ ਚੜ੍ਹਿਆ ਹੈ, ਜੋ ਸਾਡੀ ਜ਼ਿੰਦਗੀ ਵਿੱਚ ਰੋਸ਼ਨੀ, ਉਮੀਦ ਅਤੇ ਨਵੀਂ ਸ਼ੁਰੂਆਤ ਲੈ ਕੇ ਆਇਆ ਹੈ।"

Advertisement

Advertisement
×