ਅਜ਼ਾਨ ਸਾਮੀ ਨੇ ਸਾਂਝੀ ਕੀਤੀ ਪਿਤਾ ਦੀ ਹਦਾਇਤ

ਅਜ਼ਾਨ ਸਾਮੀ ਨੇ ਸਾਂਝੀ ਕੀਤੀ ਪਿਤਾ ਦੀ ਹਦਾਇਤ

ਮੁੰਬਈ: ਪਾਕਿਸਤਾਨੀ ਗਾਇਕ ਤੇ ਸੰਗੀਤਕਾਰ ਅਦਨਾਨ ਸਾਮੀ ਦੇ ਬੇਟੇ ਅਜ਼ਾਨ ਸਾਮੀ ਖਾਨ ਨੇ ਆਪਣੇ ਪਿਤਾ ਵੱਲੋਂ ਉਸ ਨੂੰ ਦਿੱਤੀ ਗਈ ਸਭ ਤੋਂ ਵਧੀਆ ਨਸੀਹਤ ਇੱਕ ਇੰਟਰਵਿਊ ਦੌਰਾਨ ਸਾਂਝੀ ਕੀਤੀ। ਅਜ਼ਾਨ ਅਦਨਾਨ ਸਾਮੀ ਤੇ ਉਨ੍ਹਾਂ ਦੀ ਪਹਿਲੀ ਪਤਨੀ, ਪਾਕਿਸਤਾਨੀ ਅਦਾਕਾਰਾ ਜ਼ੇਬਾ ਬਖ਼ਤਿਆਰ ਦਾ ਬੇਟਾ ਹੈ। ਅਜ਼ਾਨ ਨੇ ਦੱਸਿਆ, ‘ਸੱਚ ਕਹਾਂ ਤਾਂ ਮੇਰੇ ਮਾਤਾ-ਪਿਤਾ ਮੇਰੇ ਕੰਮ ਦੀ ਬਹੁਤ ਆਲੋਚਨਾ ਕਰਦੇ ਹਨ ਤੇ ਉਨ੍ਹਾਂ ਨੂੰ ਖੁਸ਼ ਕਰ ਸਕਣਾ ਬਹੁਤ ਹੀ ਔਖਾ ਕੰਮ ਹੈ। ਉਨ੍ਹਾਂ ਨੂੰ ਮੇਰੇ ਤੋਂ ਬਹੁਤ ਜ਼ਿਆਦਾ ਉਮੀਦ ਹੈ ਇਸ ਲਈ ਉਹ ਆਸਾਨੀ ਨਾਲ ਸੰਤੁਸ਼ਟ ਨਹੀਂ ਹੁੰਦੇ।’ ਅਜ਼ਾਨ ਨੇ ਕਿਹਾ, ‘ਮੈਨੂੰ ਯਾਦ ਹੈ ਕਿ ਬਾਬਾ ਨੇ ਮੈਨੂੰ ਕਿਹਾ ਸੀ ਕਿ ਜਿਸ ਦਿਨ ਮੇਰੇ ਗੀਤ ਕਿਸੇ ਦੂਰ-ਦੁਰੇਡੇ ਇਲਾਕੇ ਵਿੱਚ ਵਜਾਏ ਜਾਣਗੇ, ਜਿਥੇ ਬੇਸ਼ੱਕ ਲੋਕਾਂ ਨੂੰ ਮੇਰੇ ਗੀਤ ਦੀ ਭਾਸ਼ਾ ਸਮਝ ਨਾ ਆਵੇ, ਪਰ ਉਹ ਗੀਤ ਉਨ੍ਹਾਂ ਦੇ ਦਿਲ ਨੂੰ ਛੂੰਹਦਾ ਹੋਵੇ, ਉਸ ਦਿਨ ਮੈਂ ਸਮਝਾਂ ਕਿ ਮੈਂ ਇੱਕ ਕਲਾਕਾਰ ਵਜੋਂ ਸਥਾਪਤ ਹੋ ਗਿਆ ਹਾਂ ਤੇ ਹਾਲੇ ਅਜਿਹਾ ਨਹੀਂ ਵਾਪਰਿਆ ਹੈ।’ ਅਜ਼ਾਨ ਨੇ ਦੱਸਿਆ, ‘ਜਿਸ ਦਿਨ ਮੈਂ ਆਪਣੀ ਪਹਿਲੀ ਐਲਬਮ ਦਾ ਪੋਸਟਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ ਉਦੋਂ ਉਨ੍ਹਾਂ ਉਸ ’ਤੇ ਟਿੱਪਣੀ ਕਰਦਿਆਂ ਲਿਖਿਆ ਸੀ, ‘ਇਹ ਮੇਰੇ ਲਈ ਸਾਰੇ ਜਹਾਨ ਦੇ ਬਰਾਬਰ ਹੈ।’ ਜ਼ਿਕਰਯੋਗ ਹੈ ਕਿ ਅਜ਼ਾਨ ਦੀ ਨਵੀਂ ਐਲਬਮ ਵਿੱਚ ਨੌਂ ਗੀਤ ਹਨ ਤੇ ਹਾਲ ਹੀ ਵਿੱਚ ਟਾਈਟਲ ਗੀਤ ਦੀ ਪਹਿਲੀ ਵੀਡੀਓ ਰਿਲੀਜ਼ ਹੋਈ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All