‘ਆਵਾਰਾਪਨ 2’ ਨੇ 200 ਕਰੋੜ ਦਾ ਅੰਕੜਾ ਪਾਰ ਕੀਤਾ
ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ ‘ਆਵਾਰਾਪਨ 2’ ਨੇ ਟਿਕਟ ਖਿੜਕੀ ਉੱਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਨਿਤਿਨ ਕੱਕੜ ਹਨ ਅਤੇ ਇਹ 2007 ਵਿੱਚ ਆਈ ਸੁਪਰਹਿੱਟ ਫਿਲਮ ‘ਆਵਾਰਾਪਨ’ ਦੀ ਅਗਲੀ ਕੜੀ ਹੈ,...
ਅਦਾਕਾਰ ਇਮਰਾਨ ਹਾਸ਼ਮੀ ਦੀ ਫਿਲਮ ‘ਆਵਾਰਾਪਨ 2’ ਨੇ ਟਿਕਟ ਖਿੜਕੀ ਉੱਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਨਿਤਿਨ ਕੱਕੜ ਹਨ ਅਤੇ ਇਹ 2007 ਵਿੱਚ ਆਈ ਸੁਪਰਹਿੱਟ ਫਿਲਮ ‘ਆਵਾਰਾਪਨ’ ਦੀ ਅਗਲੀ ਕੜੀ ਹੈ, ਇਸ ਵਿੱਚ ਅਭਿਨੇਤਾ ਨੇ ਸ਼ਿਵਮ ਦੀ ਭੂਮਿਕਾ ਨਿਭਾਈ ਸੀ। ਹਾਸ਼ਮੀ ਤੋਂ ਇਲਾਵਾ, ‘ਆਵਾਰਾਪਨ 2’ ਵਿੱਚ ਦਿਸ਼ਾ ਪਟਾਨੀ ਨੇ ਜ਼ਾਰਾ ਅਤੇ ਸ਼ਬਾਨਾ ਆਜ਼ਮੀ ਨੇ ਨਫ਼ੀਸਾ ਨਵਾਜ਼ ਦੀ ਭੂਮਿਕਾ ਨਿਭਾਈ ਹੈ। ਨਿਰਮਾਤਾਵਾਂ ਨੇ ਅੱਜ ਇੰਸਟਾਗ੍ਰਾਮ ’ਤੇ ਪੋਸਟ ਰਾਹੀਂ ਬਾਕਸ ਆਫਿਸ ਦੇ ਅੰਕੜੇ ਸਾਂਝੇ ਕੀਤੇ। ਆਲਮੀ ਪੱਧਰ ’ਤੇ ਫ਼ਿਲਮ 220.49 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ।
ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਸੀ, ‘‘ਉਹ ਪ੍ਰਸ਼ੰਸਕ ਜਿਨ੍ਹਾਂ ਨੇ 19 ਸਾਲ ਇੰਤਜ਼ਾਰ ਕੀਤਾ। ਉਹ ਦਰਸ਼ਕ ਜਿਨ੍ਹਾਂ ਸ਼ਿਵਮ ਨੂੰ ਸਭ ਤੋਂ ਪਹਿਲਾਂ ਦੇਖਿਆ। ਉਹ ਜਿਨ੍ਹਾਂ ਨੂੰ ਇਸ ਦੇ ਗੀਤਾਂ ਨਾਲ ਪਿਆਰ ਹੋ ਗਿਆ। ਦੁਨੀਆ ਭਰ ਵਿੱਚ 220.49 ਕਰੋੜ ਰੁਪਏ। ਉਹ ਵੀ 15 ਦਿਨਾਂ ਵਿੱਚ। ਇਹ ਅੰਕੜਾ ਤੁਹਾਡੇ ਸਾਰਿਆਂ ਦਾ ਹੈ। ਸ਼ਿਵਮ ਦੀ ਵਾਪਸੀ ਕਰਵਾਉਣ ਲਈ ਧੰਨਵਾਦ।’’ ਨਿਰਮਾਤਾਵਾਂ ਨੇ ਲੋਕਾਂ ਨੂੰ ਫਿਲਮ ਦੇਖਣ ਦੀ ਅਪੀਲ ਵੀ ਕੀਤੀ।
ਫਿਲਮ ਮੁਕੇਸ਼ ਭੱਟ ਅਤੇ ਵਿਸ਼ੇਸ਼ ਫ਼ਿਲਮਜ਼ ਦੁਆਰਾ ਪੇਸ਼ ਕੀਤੀ ਗਈ ਹੈ। ਇਸ ਦੇ ਨਿਰਮਾਤਾ ਵਿਸ਼ੇਸ਼ ਭੱਟ ਹਨ। ਇਸ ਵਿੱਚ ਅਦਾਕਾਰ ਪੂਰਨ ਗੱਬੀ, ਸੁਵਿੰਦਰ ਵਿੱਕੀ ਅਤੇ ਅਨਿਰੁੱਧ ਰਾਵਲ ਦੀ ਵੀ ਅਹਿਮ ਭੂਮਿਕਾ ਹੈ। ਪਹਿਲੀ ‘ਆਵਾਰਾਪਨ’ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾ ਲਈ ਸੀ ਇਸ ਦੇ ਨਿਰਦੇਸ਼ਨ ਮੋਹਿਤ ਸੂਰੀ ਸਨ। ਫਿਲਮ ਦੇ ਗੀਤ ‘ਤੋ ਫਿਰ ਆਓ’ ਅਤੇ ‘ਤੇਰਾ ਮੇਰਾ ਰਿਸ਼ਤਾ’ ਅੱਜ ਵੀ ਕਾਫੀ ਹਰਮਨਪਿਆਰੇ ਹਨ।
-ਪੀਟੀਆਈ

