BAFTA AWARDS ’ਚ ALIA BHATT ਦਾ ਜਲਵਾ; ਸਪੀਚ ਦੀ ਸ਼ੁਰੂਆਤ ਹਿੰਦੀ ਵਿੱਚ ਕਰਕੇ ਜਿੱਤਿਆ ਸਭ ਦਾ ਦਿਲ
ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ 79ਵੇਂ ਬਾਫਟਾ (BAFTA) ਐਵਾਰਡਸ ਵਿੱਚ ਬਤੌਰ ਪ੍ਰੈਜ਼ੈਂਟਰ ਸ਼ਿਰਕਤ ਕਰਕੇ ਕੌਮਾਂਤਰੀ ਮੰਚ ’ਤੇ ਭਾਰਤ ਦਾ ਮਾਣ ਵਧਾਇਆ ਹੈ। ਐਤਵਾਰ ਰਾਤ ਲੰਡਨ ਵਿੱਚ ਹੋਏ ਇਸ ਸ਼ਾਨਦਾਰ ਸਮਾਗਮ ਦੌਰਾਨ ਆਲੀਆ ਨੇ ਆਪਣੀ ਸਪੀਚ ਦੀ ਸ਼ੁਰੂਆਤ ਹਿੰਦੀ ਵਿੱਚ ਕਰਕੇ...
ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ 79ਵੇਂ ਬਾਫਟਾ (BAFTA) ਐਵਾਰਡਸ ਵਿੱਚ ਬਤੌਰ ਪ੍ਰੈਜ਼ੈਂਟਰ ਸ਼ਿਰਕਤ ਕਰਕੇ ਕੌਮਾਂਤਰੀ ਮੰਚ ’ਤੇ ਭਾਰਤ ਦਾ ਮਾਣ ਵਧਾਇਆ ਹੈ। ਐਤਵਾਰ ਰਾਤ ਲੰਡਨ ਵਿੱਚ ਹੋਏ ਇਸ ਸ਼ਾਨਦਾਰ ਸਮਾਗਮ ਦੌਰਾਨ ਆਲੀਆ ਨੇ ਆਪਣੀ ਸਪੀਚ ਦੀ ਸ਼ੁਰੂਆਤ ਹਿੰਦੀ ਵਿੱਚ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਆਲੀਆ ‘ਨਮਸਕਾਰ! ਅਗਲਾ ਐਵਾਰਡ ਇੱਕ ਅਜਿਹੀ ਫ਼ਿਲਮ ਲਈ ਹੈ, ਜੋ ਅੰਗਰੇਜ਼ੀ ਵਿੱਚ ਨਹੀਂ ਹੈ’ ਕਹਿੰਦੀ ਸੁਣਾਈ ਦੇ ਰਹੀ ਹੈ। ਉਸ ਦੇ ਇਸ ਅੰਦਾਜ਼ ਦੀ ਪ੍ਰਸ਼ੰਸਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ।
ਆਲੀਆ ਨੇ ਆਪਣੀ ਸਪੀਚ ਵਿੱਚ ਅੱਗੇ ਕਿਹਾ ਕਿ ਭਾਵੇਂ ਫ਼ਿਲਮਾਂ ਦੀਆਂ ਆਵਾਜ਼ਾਂ ਅਣਗਿਣਤ ਹੋ ਸਕਦੀਆਂ ਹਨ ਪਰ ਸਿਨੇਮਾ ਦੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜੋ ਅਸੀਂ ਸਾਰੇ ਬੜੀ ਆਸਾਨੀ ਨਾਲ ਸਮਝਦੇ ਹਾਂ।
ਇਸ ਖ਼ਾਸ ਮੌਕੇ ਲਈ ਆਲੀਆ ਨੇ ਗੁੱਚੀ (Gucci) ਦੀ ਕਸਟਮ ਸਿਲਵਰ ਡਰੈੱਸ ਦੇ ਨਾਲ ਚਿੱਟੇ ਰੰਗ ਦਾ ਸਟੋਲ ਪਹਿਨਿਆ ਸੀ, ਜਿਸ ਵਿੱਚ ਉਹ ਬੇਹੱਦ ਆਕਰਸ਼ਕ ਲੱਗ ਰਹੀ ਸੀ। ਉਹ ਇਸ ਮੰਚ ’ਤੇ ਸਿਲਿਅਨ ਮਰਫੀ (Cillian Murphy), ਬ੍ਰਾਇਨ ਕ੍ਰੈਨਸਟਨ (Bryan Cranston) ਅਤੇ ਮੋਨਿਕਾ ਬੇਲੂਚੀ(Monica Bellucci) ਵਰਗੇ ਦਿੱਗਜ ਵਿਸ਼ਵ ਸਿਤਾਰਿਆਂ ਦੇ ਨਾਲ ਪ੍ਰੈਜ਼ੈਂਟਰ ਵਜੋਂ ਸ਼ਾਮਲ ਹੋਈ।

