ਆਲੀਆ ਭੱਟ ਦੀ ਫਿਲਮ ਦਾ ਟ੍ਰੇਲਰ ਰਿਲੀਜ਼
ਅਭਿਨੇਤਰੀ ਆਲੀਆ ਭੱਟ ਦਾ ਕਹਿਣਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ ‘ਡੌਂਟ ਬੀ ਸ਼ਾਈ’, ਜਿਸ ਦੀ ਉਹ ਨਿਰਮਾਤਾ ਵੀ ਹੈ, ਨੇ ਉਸ ਨੂੰ ਵੱਖਰੀ ਕਿਸਮ ਦੀ ਤਸੱਲੀ ਦਿੱਤੀ ਹੈ ਕਿਉਂਕਿ ਇਸ ਰਾਹੀਂ ਉਸ ਨੂੰ ਚਾਰ ਨਵੇਂ ਕਲਾਕਾਰਾਂ ਅਤੇ ਇੱਕ...
ਅਭਿਨੇਤਰੀ ਆਲੀਆ ਭੱਟ ਦਾ ਕਹਿਣਾ ਹੈ ਕਿ ਉਸ ਦੀ ਆਉਣ ਵਾਲੀ ਫਿਲਮ ‘ਡੌਂਟ ਬੀ ਸ਼ਾਈ’, ਜਿਸ ਦੀ ਉਹ ਨਿਰਮਾਤਾ ਵੀ ਹੈ, ਨੇ ਉਸ ਨੂੰ ਵੱਖਰੀ ਕਿਸਮ ਦੀ ਤਸੱਲੀ ਦਿੱਤੀ ਹੈ ਕਿਉਂਕਿ ਇਸ ਰਾਹੀਂ ਉਸ ਨੂੰ ਚਾਰ ਨਵੇਂ ਕਲਾਕਾਰਾਂ ਅਤੇ ਇੱਕ ਨਵੀਂ ਨਿਰਦੇਸ਼ਕਾ ਨੂੰ ਦਰਸ਼ਕਾਂ ਸਾਹਮਣੇ ਲਿਆਉਣ ਦਾ ਮੌਕਾ ਮਿਲਿਆ ਹੈ। ਆਲੀਆ ਭੱਟ, ਜਿਸ ਨੇ 14 ਸਾਲ ਪਹਿਲਾਂ ਧਰਮਾ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਸਟੂਡੈਂਟ ਆਫ਼ ਦਿ ਈਅਰ’ ਨਾਲ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਨੇ ਇਸ ਫਿਲਮ ਦਾ ਨਿਰਮਾਣ ਆਪਣੀ ਭੈਣ ਸ਼ਾਹੀਨ ਨਾਲ ਮਿਲ ਕੇ ਆਪਣੇ ਬੈਨਰ ‘ਇਟਰਨਲ ਸਨਸ਼ਾਈਨ ਪ੍ਰੋਡਕਸ਼ਨ’ ਤਹਿਤ ਕੀਤਾ ਹੈ। ਸ੍ਰੀਤੀ ਮੁਖਰਜੀ ਦੀ ਨਿਰਦੇਸ਼ਕ ਵਜੋਂ ਇਹ ਪਹਿਲੀ ਫਿਲਮ ਹੈ, ਜਿਸ ਨੇ ਇਸ ਦੀ ਪਟਕਥਾ ਵੀ ਲਿਖੀ ਹੈ। ਨੌਜਵਾਨਾਂ ’ਤੇ ਆਧਾਰਿਤ ਫਿਲਮ ’ਚ ਚਾਰ ਨਵੇਂ ਕਲਾਕਾਰਾਂ- ਆਰੂਸ਼ੀ ਬਜਾਜ, ਅੰਸ਼ ਦੁੱਗਲ, ਬਿਆਂਕਾ ਅਰੋੜਾ ਅਤੇ ਪੀਯੂਸ਼ ਖਾਤੀ ਨੂੰ ਪੇਸ਼ ਕੀਤਾ ਗਿਆ ਹੈ। ਫਿਲਮ ਵਿੱਚ ਕੁਨਾਲ ਰੌਏ ਕਪੂਰ, ਅਨੁਰਾਗ ਬਾਸੂ, ਨੇਹਾ ਧੂਪੀਆ ਦੀ ਵੀ ਅਹਿਮ ਭੂਮਿਕਾ ਹੈ। ਫਿਲਮ 25 ਸਤੰਬਰ ਨੂੰ ਪ੍ਰਾਈਮ ਵੀਡੀਓ ਉੱਤੇ ਰਿਲੀਜ਼ ਹੋਵੇਗੀ। ਆਲੀਆ ਨੇ ਸ਼ੁੱਕਰਵਾਰ ਸ਼ਾਮ ਇੱਥੇ ਫ਼ਿਲਮ ਦੇ ਟ੍ਰੇਲਰ ਲਾਂਚ ਮੌਕੇ ਕਿਹਾ, ‘‘ਇਹ ਸਾਡੇ ਲਈ ਬਹੁਤ ਵੱਡਾ ਪਲ ਹੈ। 14 ਸਾਲ ਪਹਿਲਾਂ ਮੈਂ ਇੱਕ ਅਦਾਕਾਰਾ ਵਜੋਂ ਸ਼ੁਰੂਆਤ ਕੀਤੀ ਸੀ। ਅਤੇ 14 ਸਾਲ ਬਾਅਦ, ਮੈਂ ਅੱਜ ਚਾਰ ਨਵੇਂ ਕਲਾਕਾਰਾਂ ਅਤੇ ਇੱਕ ਨਵੀਂ ਨਿਰਦੇਸ਼ਕਾ ਨੂੰ ਪੇਸ਼ ਕਰ ਰਹੀ ਹਾਂ। ਅਤੇ ਮੈਂ ਇਸ ਸਮੇਂ ਉਨ੍ਹਾਂ ਨਾਲੋਂ ਕਿਤੇ ਵੱਧ ਘਬਰਾਹਟ ਮਹਿਸੂਸ ਕਰ ਰਹੀ ਹਾਂ।’’

