ਮੁੰਬਈ: ਮਿਲਾਨ ਫੈਸ਼ਨ ਵੀਕ ’ਚ ਆਪਣੀਆਂ ਅਦਾਵਾਂ ਨਾਲ ਸਭ ਨੂੰ ਪ੍ਰਭਾਵਿਤ ਕਰਨ ਮਗਰੋਂ ਬੌਲੀਵੁੱਡ ਅਦਾਕਾਰਾ ਆਲੀਆ ਭੱਟ ਅੱਜ ਮੁੰਬਈ ਪਰਤ ਆਈ ਹੈ। ਉਹ ਕਾਲੇ ਟੌਪ ਅਤੇ ਸਫ਼ੈਦ ਪਜਾਮੇ ’ਚ ਖੂਬ ਫਬ ਰਹੀ ਸੀ। ਉਹ ‘‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’’ ਦੀ ਅਦਾਕਾਰਾ ‘‘ਗੁਚੀ ਸਪਰਿੰਗ/ਸਮਰ 2024 ਸ਼ੋਅ 2024 ਲਈ ਮਿਲਾਨ, ਇਟਲੀ ਵਿੱਚ ਸੀ। ਇਸ ਸਮਾਗਮ ਵਿਚ ਭਾਰਤ ਤੋਂ ਗੁਚੀ ਦੀ ਆਲਮੀ ਅੰਬੈਸਡਰ ਆਲੀਆ ਭੱਟ ਸਮੇਤ ਹੌਲੀਵੁੱਡ ਤੋਂ ਅਦਾਕਾਰਾ ਜੂਲੀਆ ਰੌਬਰਟਸ ਅਤੇ ਰਿਆਨ ਗੌਸਲਿੰਗ ਵੀ ਸ਼ਾਮਲ ਹੋਏ। ਹਾਲ ਹੀ ’ਚ ਆਲੀਆ ਨੇ ਉਕਤ ਸਮਾਗਮ ’ਚ ਖਿੱਚੀਆਂ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਸਨ। ਤਸਵੀਰਾਂ ਨਾਲ ਉਸ ਨੇ ਲਿਖਿਆ ਸੀ, ‘‘ਆਪਣਾ ਅੰਦਾਜ਼ ਪਰ ਗੁਚੀ ਦਾ ਸ਼ਿੰਗਾਰ।’’ ਪ੍ਰੋਗਰਾਮ ਦੌਰਾਨ ਸਾਬਾਤੋ ਡੀ ਸਾਰਨੋ ਨੇ ਇਟਾਲੀਅਨ ਲਗਜ਼ਰੀ ਫੈਸ਼ਨ ਕਾਰੋਬਾਰ ਦੇ ਕ੍ਰੀਏਟਿਵ ਡਾਇਰੈਕਟਰ ਨੇ ਆਪਣੀ ਪਹਿਲੀ ਕੁਲੈਕਸ਼ਨ ਦੀ ਸ਼ੁਰੂਆਤ ਕੀਤੀ। ਗੁਚੀ ਦੇ ਅਧਿਕਾਰਤ ਪੇਜ ’ਤੇ ਡਿਜ਼ਾਈਨਰ ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਹਨ। ਪੋਸਟ ’ਚ ਲਿਖਿਆ ਹੋਇਆ ਹੈ, ‘ਮਿਲਾਨ ’ਚ ਕ੍ਰੀਏਟਿਵ ਡਾਇਰੈਕਟਰ ਸਾਬਾਤੋ ਡੀ ਸਾਰਨੋ 22 ਸਤੰਬਰ ਨੂੰ ਆਪਣੇ ਪਹਿਲੇ ਸੰਗ੍ਰਹਿ ਦੀ ਘੁੰਡ ਚੁਕਾਈ ਕਰਦੇ ਹੋਏ।’’ ਵੀਡੀਓ ’ਚ ਆਲੀਆ ਭੱਟ ਪਹਿਲੀ ਕਤਾਰ ’ਚ ਬੈਡ ਬੰਨੀ, ਕੈਂਡਲ ਜੈਨਰ ਅਤੇ ਅੰਨਾ ਵਿੰਟੂਅਰ ਨਾਲ ਬੈਠੇ ਹੋਈ ਦਿਖਾਈ ਦੇ ਰਹੀ ਹੈ। -ਏਐੱਨਆਈ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd