DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Aishwarya Rai Cannes 2026 trolling: “ਜੇਕਰ ਰੈੱਡ ਕਾਰਪੇਟ ’ਤੇ ਉਮਰਦਰਾਜ਼ ਔਰਤਾਂ ਨੂੰ ਦੇਖਣ ਦੀ ਆਦਤ ਨਹੀਂ, ਤਾਂ ਹੁਣ ਪਾ ਲਵੋ”: ਕੰਗਨਾ ਰਣੌਤ

ਟ੍ਰੋਲਰਾਂ ਵੱਲੋਂ ‘ਫੈਟ ਆਂਟੀ’ ਕਹਿਣ ’ਤੇ ਕੰਗਨਾ ਨੇ ਲਾਈ ਕਲਾਸ: ਉਹ ਤੁਹਾਨੂੰ ਖ਼ੁਸ਼ ਕਰਨ ਲਈ ਨਹੀਂ ਆਈ

  • fb
  • twitter
  • whatsapp
  • whatsapp
Advertisement

ਆਪਣੇ ਬੇਬਾਕ ਅਤੇ ਤਿੱਖੇ ਅੰਦਾਜ਼ ਲਈ ਜਾਣੀ ਜਾਂਦੀ ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਕੰਗਨਾ ਨੇ ਕਾਨਸ ਫ਼ਿਲਮ ਫੈਸਟੀਵਲ (Cannes Film Festival) ਵਿੱਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਭੱਦੇ ਕਮੈਂਟ ਕਰਨ ਵਾਲੇ ਟ੍ਰੋਲਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਕੰਗਨਾ ਨੇ ਐਸ਼ਵਰਿਆ ਦੀ ਪਹਿਲੀ ਕਾਨਸ ਲੁੱਕ ਦੀ ਤਸਵੀਰ ਸਾਂਝੀ ਕਰਦਿਆਂ ਟ੍ਰੋਲਰਾਂ ਦੀ ਚੰਗੀ ਕਲਾਸ ਲਾਈ ਅਤੇ ਐਸ਼ਵਰਿਆ ਦਾ ਡਟ ਕੇ ਸਮਰਥਨ ਕੀਤਾ।

ਕੰਗਨਾ ਰਣੌਤ ਨੇ ਲਿਖਿਆ, “ ਫੈਸ਼ਨ ਅਤੇ ਸਟਾਈਲ ਖ਼ੁਦ ਨੂੰ ਬਿਆਨ ਕਰਨ ਦਾ ਇੱਕ ਜ਼ਰੀਆ ਹੈ। ਇਹ ਜ਼ਿੰਦਗੀ ਨੂੰ ਦੇਖਣ ਦਾ ਕਿਸੇ ਦਾ ਆਪਣਾ ਨਜ਼ਰੀਆ ਅਤੇ ਰਵੱਈਆ ਹੁੰਦਾ ਹੈ। ਕੋਈ ਵੀ ਔਰਤ ਕਿਸੇ ਦੀ ਦੇਣਦਾਰ ਨਹੀਂ ਹੈ। ਐਸ਼ਵਰਿਆ ਬਹੁਤ ਸ਼ਾਨਦਾਰ ਲੱਗ ਰਹੀ ਹੈ! ਤੁਹਾਡੇ ਵਿੱਚੋਂ ਜੋ ਲੋਕ ਉਸ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਣਾ ਚਾਹੁੰਦੇ ਹਨ, ਉਹ ਖ਼ੁਦ ਕਿਉਂ ਨਹੀਂ ਦਿਖਾਉਂਦੇ ਕਿ ਉਨ੍ਹਾਂ ਕੋਲ ਕੀ ਹੈ?” ਕੰਗਨਾ ਨੇ ਅੱਗੇ ਲਿਖਿਆ, “ਉਹ ਇੱਥੇ ਤੁਹਾਨੂੰ ਖ਼ੁਸ਼ ਕਰਨ ਲਈ ਨਹੀਂ ਆਈ ਹੈ। ਉਹ ਬੇਹੱਦ ਸ਼ਾਨਦਾਰ ਹੈ। ਜੇਕਰ ਤੁਹਾਨੂੰ ਰੈੱਡ ਕਾਰਪੇਟ ’ਤੇ ਉਮਰਦਰਾਜ਼ (Older) ਔਰਤਾਂ ਨੂੰ ਦੇਖਣ ਦੀ ਆਦਤ ਨਹੀਂ ਹੈ, ਤਾਂ ਹੁਣੇ ਹੀ ਇਹ ਆਦਤ ਪਾ ਲਵੋ। ਧੰਨਵਾਦ।”

Advertisement

‘ਲੂਮੀਨਾਰਾ’ ਗਾਊਨ ਕਾਰਨ ਟ੍ਰੋਲ ਹੋਈ ਸੀ ਐਸ਼ਵਰਿਆਕਾਨਸ ਫ਼ਿਲਮ ਫੈਸਟੀਵਲ ਦੀ ਨਿਯਮਿਤ ਮਹਿਮਾਨ ਰਹੀ ਐਸ਼ਵਰਿਆ ਰਾਏ ਬੱਚਨ ਇਸ ਸਾਲ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਈ ਸੀ। ਜਿੱਥੇ ਇੰਟਰਨੈੱਟ ਦੇ ਇੱਕ ਵੱਡੇ ਹਿੱਸੇ ਨੇ ਐਸ਼ਵਰਿਆ ਦੇ ਨਵੇਂ ਸਟਾਈਲ ਅਤੇ ਆਤਮ-ਵਿਸ਼ਵਾਸ ਦੀ ਤਾਰੀਫ਼ ਕੀਤੀ, ਉੱਥੇ ਹੀ ਕੁਝ ਟ੍ਰੋਲਰਾਂ ਨੇ ਉਨ੍ਹਾਂ ਨੂੰ ‘ਫੈਟ ਆਂਟੀ’ (Fat Aunty) ਕਹਿ ਕੇ ਬੌਡੀ-ਸ਼ੇਮ (Body-shame) ਕਰਨਾ ਸ਼ੁਰੂ ਕਰ ਦਿੱਤਾ ਸੀ।

Advertisement

ਐਸ਼ਵਰਿਆ ਨੇ ਰੈੱਡ ਕਾਰਪੇਟ ’ਤੇ ਮਸ਼ਹੂਰ ਡਿਜ਼ਾਈਨਰ ਅਮਿਤ ਅਗਰਵਾਲ ਦੁਆਰਾ ਡਿਜ਼ਾਈਨ ਕੀਤਾ ਗਿਆ ਸਕਲਪਟਿਡ ਬਲੂ ਮਰਮੇਡ ਫਿਨਿਸ਼ ਗਾਊਨ ਪਾਇਆ ਹੋਇਆ ਸੀ, ਜਿਸ ਨੂੰ ‘ਲੂਮੀਨਾਰਾ’ (Luminara) ਦਾ ਨਾਂ ਦਿੱਤਾ ਗਿਆ ਸੀ। ਇਸ ਲੁੱਕ ਨੂੰ ਉਨ੍ਹਾਂ ਨੇ ਇੱਕ ਸ਼ੀਅਰ ਦੁਪੱਟੇ ਨਾਲ ਪੂਰਾ ਕੀਤਾ। ਡਿਜ਼ਾਈਨਰ ਅਮਿਤ ਅਗਰਵਾਲ ਮੁਤਾਬਕ ਇਹ ਪੋਸ਼ਾਕ ਸਿਰਫ਼ ਇੱਕ ਕੱਪੜਾ ਨਹੀਂ ਬਲਕਿ ਰੌਸ਼ਨੀ, ਤਾਕਤ ਅਤੇ ਤਬਦੀਲੀ ਦੀ ਊਰਜਾ ਦਾ ਪ੍ਰਤੀਕ ਸੀ, ਜੋ ਐਸ਼ਵਰਿਆ ਦੀ ਦਹਾਕਿਆਂ ਪੁਰਾਣੀ ਗਲੋਬਲ ਚਮਕ ਨੂੰ ਦਰਸਾਉਂਦਾ ਹੈ।

ਧੀ ਆਰਾਧਿਆ ਨਾਲ ਪਹੁੰਚੀ ਸੀ ਐਸ਼ਵਰਿਆਇਸ ਸਾਲ ਕਾਨਸ ਵਿੱਚ ਐਸ਼ਵਰਿਆ ਦੇ ਨਾਲ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਵੀ ਨਜ਼ਰ ਆਈ, ਜੋ ਲੋਰੀਅਲ ਪੈਰਿਸ (L'Oréal Paris) ਦੇ ਡਿਨਰ ’ਤੇ ਰੈੱਡ ਗਾਊਨ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਐਸ਼ਵਰਿਆ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਗਲੋਬਲ ਬ੍ਰਾਂਡ ਦੀ ਨੁਮਾਇੰਦਗੀ ਕਰ ਰਹੀ ਹੈ।

Advertisement
×