ਅਦਾ ਸ਼ਰਮਾ ਨੂੰ ਲਾੜੇ ਦੀ ਭਾਲ

ਅਦਾ ਸ਼ਰਮਾ ਨੂੰ ਲਾੜੇ ਦੀ ਭਾਲ

ਮੁੰਬਈ: ਅਦਾਕਾਰਾ ਅਦਾ ਸ਼ਰਮਾ ਆਪਣੀ ਨਵੀਂ ਮਿਊਜ਼ਿਕ ਵੀਡੀਓ ਡਰੰਕ ਐੱਨ ਹਾਈ ਵਿੱਚ ਆਪਣੇ ਜਾਮਨੀ ਵਾਲਾਂ ਨੂੰ ਝੰਟਕਾਉਂਦੀ ਨਜ਼ਰ ਆਉਂਦੀ ਹੈ। ਉਹ ਕਹਿੰਦੀ ਹੈ ਕਿ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਜਿੱਥੇ ਤੁਸੀਂ ਵਿਸ਼ੇਸ਼ ਚਰਿੱਤਰ ਦੇ ਗੁਣਾਂ ਨੂੰ ਪੇਸ਼ ਕਰਦੇ ਹੋ ਉਥੇ ਫੋਟੋ ਸ਼ੂਟ ਅਤੇ ਸੰਗੀਤ ਵੀਡੀਓ ਬਣਾਉਣ ਵੇਲੇ, ਇਸ ਤਰੀਕੇ ਨਾਲ ਥੋੜ੍ਹੀ ਜਿਹੀ ਅਜੀਬ ਬਣਨ ਦੀ ਆਜ਼ਾਦੀ ਦਾ ਲਾਭ ਮਿਲਦਾ ਹੈ। ਉਸ ਨੇ ਦੱਸਿਆ, ‘ਡਰੰਕ ਐਨ ਹਾਈ ਨੇ ਮੈਨੂੰ ਅਜਿਹਾ ਕਰਨ ਦਾ ਵਧੀਆ ਮੌਕਾ ਦਿੱਤਾ। ਇਹ ਵੀਡੀਓ ਇਕ ਹੈਲੋਵੀਨ ਥੀਮ ਪਾਰਟੀ ਬਾਰੇ ਦੱਸਦੀ ਹੈ ਅਤੇ ਮੈਂ ਇਕ ਅਜਿਹਾ ਨਜ਼ਾਰਾ ਦੇਖਣਾ ਚਾਹੁੰਦੀ ਹਾਂ ਜੋ ਪਹਿਲਾਂ ਕਿਸੇ ਨੇ ਨਹੀਂ ਕੀਤਾ ਸੀ। ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਵਿਆਹ ਦੇ ਮੈਗਜ਼ੀਨ ਲਈ ਕੁੜੀ ਨੂੰ ਕਵਰ ਕੀਤਾ। ਕੀ ਉਹ ਅਸਲ ਜ਼ਿੰਦਗੀ ਵਿਚ ਆਪਣੇ ਵਿਆਹ ਵਾਲੇ ਦਿਨ ਅਜਿਹਾ ਕਰੇਗੀ ? ਉਸ ਨੇ ਹੱਸਦਿਆਂ ਜਵਾਬ ਦਿੱਤਾ ‘ਅਸਲ ਜ਼ਿੰਦਗੀ ਵਿੱਚ ਮੈਨੂੰ ਨਹੀਂ ਪਤਾ ਕਿ ਅਦਾ ਸ਼ਰਮਾ ਵਿਆਹ ਲਈ ਕੀ ਕਰੇਗੀ! ਪਹਿਲਾਂ ਮੈਨੂੰ ਇੱਕ ਲਾੜਾ ਲੱਭਣ ਦੀ ਜ਼ਰੂਰਤ ਹੈ ਅਤੇ ਫਿਰ ਵਾਲਾਂ ਦੇ ਰੰਗ ਬਾਰੇ ਸੋਚਣਾ ਚਾਹੀਦਾ ਹੈ। ਅਦਾ ਦੀ ਨਵੀਂ ਫ਼ਿਲਮ ‘ਚੂਹਾ ਬਿੱਲੀ’ ਹੈ, ਜੋ ਉਸ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਵਾਲੀ ਨਾਇਕਾ ਵਜੋਂ ਪੇਸ਼ ਕਰਦੀ ਹੈੇ।
-ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All