DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

500 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰ ਮੁਸ਼ਤਾਕ ਖ਼ਾਨ ਦਾ 56 ਸਾਲ ਦੀ ਉਮਰ ਵਿੱਚ ਦਿਹਾਂਤ

ਕੈਂਸਰ ਕਾਰਨ ਮੁੰਬਈ ਦੇ ਹਸਪਤਾਲ ਵਿੱਚ ਲਏ ਆਖ਼ਰੀ ਸਾਹ

  • fb
  • twitter
  • whatsapp
  • whatsapp
featured-img featured-img
Veteran actor Mushtaq Khan. Photo: @ShelarAshish/X
Advertisement

"ਵੈਲਕਮ", "ਗ਼ਦਰ" ਅਤੇ "ਹਮ ਹੈਂ ਰਾਹੀ ਪਿਆਰ ਕੇ" ਵਰਗੀਆਂ ਹਿੱਟ ਫ਼ਿਲਮਾਂ ਸਮੇਤ 500 ਤੋਂ ਵੱਧ ਫ਼ਿਲਮਾਂ ਵਿੱਚ ਆਪਣੇ ਕਿਰਦਾਰਾਂ ਲਈ ਜਾਣੇ ਜਾਂਦੇ ਅਦਾਕਾਰ ਮੁਸ਼ਤਾਕ ਖ਼ਾਨ ਦਾ ਕੈਂਸਰ ਨਾਲ ਜੂਝਣ ਤੋਂ ਬਾਅਦ ਦਿਹਾਂਤ ਹੋ ਗਿਆ ਹੈ, ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਮੋਹਸਿਨ ਨੇ ਦਿੱਤੀ। ਉਹ 56 ਸਾਲ ਦੇ ਸਨ।

ਮੁਸ਼ਤਾਕ ਖ਼ਾਨ ਨੂੰ ਲਗਪਗ ਦੋ ਹਫ਼ਤੇ ਪਹਿਲਾਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

Advertisement

ਉਨ੍ਹਾਂ ਦੇ ਪੁੱਤਰ ਮੋਹਸਿਨ ਨੇ ਪੀ ਟੀ ਆਈ ਨੂੰ ਦੱਸਿਆ, "ਸ਼ਾਮ ਕਰੀਬ 7 ਵਜੇ ਨਾਨਾਵਤੀ ਹਸਪਤਾਲ ਵਿੱਚ ਕੈਂਸਰ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ, ਇਸ ਲਈ ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਕੈਂਸਰ ਹੈ। ਪਿਛਲੇ ਕੁਝ ਦਿਨਾਂ ਵਿੱਚ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ।"

Advertisement

ਉਨ੍ਹਾਂ ਕਿਹਾ, "ਉਹ ਬਿਲਕੁਲ ਠੀਕ ਸਨ, ਉਨ੍ਹਾਂ ਨੂੰ ਕੋਈ ਵੱਡੀ ਸਮੱਸਿਆ ਨਹੀਂ ਸੀ, ਸਗੋਂ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਹ ਸ਼ੇਰਾ (ਸਲਮਾਨ ਖ਼ਾਨ ਦੇ ਬਾਡੀਗਾਰਡ) ਦੇ ਪੁੱਤਰ ਦੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ।"

ਪੰਜ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ ਖ਼ਾਨ ਨੇ 500 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਆਪਣੇ ਕਿਰਦਾਰਾਂ ਰਾਹੀਂ ਭਰਪੂਰ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਦੀਆਂ ਕੁਝ ਫ਼ਿਲਮਾਂ ਜਿਵੇਂ "ਆਸ਼ਿਕੀ", "ਦਿਲ ਹੈ ਕਿ ਮਾਨਤਾ ਨਹੀਂ", "ਸਾਥੀ", "ਸੜਕ", "ਜਨੂਨ", "ਗੁਨਾਹ", "ਸਰ", "ਗ਼ਦਰ", "ਵੈਲਕਮ", "ਗ਼ਦਰ 2" ਆਦਿ ਸ਼ਾਮਲ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਹਨ।

Advertisement
×