ਅਦਾਕਾਰ ਗੋਵਿੰਦਾ ਘਰ ’ਚ ਬੇਹੋਸ਼ ਹੋਣ ਮਗਰੋਂ ਹਸਪਤਾਲ ਦਾਖ਼ਲ
ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਨੀਮ ਸ਼ਹਿਰੀ ਜੁਹੂ ਦੇ ਕ੍ਰਿਟੀਕੇਅਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰ ਦੇ ਕਾਨੂੰਨੀ ਸਲਾਹਕਾਰ ਅਤੇ ਦੋਸਤ ਲਲਿਤ ਬਿੰਦਲ ਨੇ ਕਿਹਾ ਕਿ ਗੋਵਿੰਦਾ ਅੱਧੀ ਰਾਤ ਦੇ ਕਰੀਬ ਘਰ ਵਿੱਚ ਬੇਹੋਸ਼ ਹੋ ਗਿਆ ਸੀ, ਜਿਸ ਮਗਰੋਂ ਅਦਾਕਾਰ...
Advertisement
ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਨੀਮ ਸ਼ਹਿਰੀ ਜੁਹੂ ਦੇ ਕ੍ਰਿਟੀਕੇਅਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਅਦਾਕਾਰ ਦੇ ਕਾਨੂੰਨੀ ਸਲਾਹਕਾਰ ਅਤੇ ਦੋਸਤ ਲਲਿਤ ਬਿੰਦਲ ਨੇ ਕਿਹਾ ਕਿ ਗੋਵਿੰਦਾ ਅੱਧੀ ਰਾਤ ਦੇ ਕਰੀਬ ਘਰ ਵਿੱਚ ਬੇਹੋਸ਼ ਹੋ ਗਿਆ ਸੀ, ਜਿਸ ਮਗਰੋਂ ਅਦਾਕਾਰ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਬਿੰਦਲ ਨੇ ਕਿਹਾ ਕਿ 61 ਸਾਲਾ ਅਦਾਕਾਰ ਦੇ ਹਸਪਤਾਲ ਵਿੱਚ ਟੈਸਟ ਚੱਲ ਰਹੇ ਹਨ। ਬਿੰਦਲ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਦਾਕਾਰ ਸ਼ਾਮ ਨੂੰ ਬੇਹੋਸ਼ ਹੋ ਗਿਆ ਅਤੇ ਮੈਨੂੰ ਫ਼ੋਨ ਕੀਤਾ। ਮੈਂ ਉਨ੍ਹਾਂ ਨੂੰ ਕ੍ਰਿਟੀਕੇਅਰ ਹਸਪਤਾਲ ਲੈ ਆਇਆ। ਉਹ ਨਿਗਰਾਨੀ ਹੇਠ ਹਨ ਅਤੇ ਟੈਸਟ ਕੀਤੇ ਜਾ ਰਹੇ ਹਨ।’’ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਗੋਵਿੰਦਾ ਬਾਰੇ ਸਿਹਤ ਅਪਡੇਟ ਵੀ ਸਾਂਝਾ ਕੀਤਾ।
Advertisement
Advertisement
×

