DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਦਾਕਾਰ ਆਮਿਰ ਖਾਨ ਨੇ ਸੁਨੀਲ ਗਰੋਵਰ ਦੀ ਮਿਮਿਕਰੀ ਨੂੰ ਦੱਸਿਆ ‘ਬੇਮਿਸਾਲ’

‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ’ਚ ਸੁਨੀਲ ਗਰੋਵਰ ਦੇ ਅੰਦਾਜ਼ ਨੇ ਜਿੱਤਿਆ ਮਿਸਟਰ ਪਰਫੈਕਸ਼ਨਿਸਟ ਦਾ ਦਿਲ

  • fb
  • twitter
  • whatsapp
  • whatsapp
Advertisement

ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਇੰਡਸਟਰੀ ਦੇ ਸਭ ਤੋਂ ਬਿਹਤਰੀਨ ਮਿਮਿਕਰੀ ਕਲਾਕਾਰਾਂ ਵਿੱਚੋਂ ਇੱਕ ਕਿਉਂ ਮੰਨਿਆ ਜਾਂਦਾ ਹੈ।

‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਵਿੱਚ ਆਮਿਰ ਖਾਨ ਦਾ ਰੂਪ ਧਾਰ ਕੇ ਉਨ੍ਹਾਂ ਨੇ ਨਾ ਸਿਰਫ਼ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕੀਤਾ, ਸਗੋਂ ਖੁਦ ਆਮਿਰ ਖਾਨ ਤੋਂ ਵੀ ਸ਼ਾਨਦਾਰ ਪ੍ਰਤੀਕਿਰਿਆ ਹਾਸਲ ਕੀਤੀ ਹੈ। ਆਮਿਰ ਖਾਨ ਨੇ ਸੁਨੀਲ ਗਰੋਵਰ ਦੇ ਇਸ ਐਕਟ ਦੀ ਖੂਬ ਤਾਰੀਫ਼ ਕਰਦਿਆਂ ਇਸ ਨੂੰ ਬੇਹੱਦ ਪ੍ਰਭਾਵਸ਼ਾਲੀ ਦੱਸਿਆ।

Advertisement

ਆਮਿਰ ਖਾਨ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਪ੍ਰਤੀਕਿਰਿਆ ਸਾਂਝੀ ਕਰਦੇ ਹੋਏ ਕਿਹਾ, “ਮੈਂ ਇਸਨੂੰ ਸਿਰਫ ਮਿਮਿਕਰੀ ਨਹੀਂ ਕਹਾਂਗਾ। ਇਹ ਇੰਨਾ ਅਸਲੀ ਸੀ ਕਿ ਮੈਨੂੰ ਲੱਗਿਆ ਜਿਵੇਂ ਮੈਂ ਆਪਣੇ ਆਪ ਨੂੰ ਦੇਖ ਰਿਹਾ ਹੋਵਾਂ। ਮੈਂ ਇੱਕ ਛੋਟੀ ਜਿਹੀ ਕਲਿੱਪ ਦੇਖੀ ਹੈ ਅਤੇ ਹੁਣ ਮੈਂ ਪੂਰਾ ਐਪੀਸੋਡ ਦੇਖਣ ਜਾ ਰਿਹਾ ਹਾਂ। ਜੋ ਮੈਂ ਦੇਖਿਆ ਉਹ ਬੇਮਿਸਾਲ ਸੀ। ਮੈਂ ਇੰਨਾ ਜ਼ਿਆਦਾ ਹੱਸ ਰਿਹਾ ਸੀ ਕਿ ਮੈਨੂੰ ਸਾਹ ਲੈਣਾ ਮੁਸ਼ਕਲ ਹੋ ਰਿਹਾ ਸੀ!”

Advertisement

ਉਨ੍ਹਾਂ ਅੱਗੇ ਕਿਹਾ ਕਿ ਇਸ ਪੇਸ਼ਕਾਰੀ ਵਿੱਚ ਕੋਈ ਬੁਰਾਈ ਨਹੀਂ ਸੀ, ਸਗੋਂ ਇਹ ਸ਼ੁੱਧ ਮਨੋਰੰਜਨ ਸੀ।

ਜ਼ਿਕਰਯੋਗ ਹੈ ਕਿ ਇਸ ਐਪੀਸੋਡ ਵਿੱਚ ਕਾਰਤਿਕ ਆਰੀਅਨ ਅਤੇ ਅਨੰਨਿਆ ਪਾਂਡੇ ਮਹਿਮਾਨ ਵਜੋਂ ਸ਼ਾਮਲ ਹੋਏ ਸਨ, ਜਿੱਥੇ ਸੁਨੀਲ ਗਰੋਵਰ ਨੇ ਆਮਿਰ ਖਾਨ ਦੇ ਪਹਿਰਾਵੇ, ਬੋਲਣ ਦੇ ਅੰਦਾਜ਼, ਬਾਡੀ ਲੈਂਗੂਏਜ ਅਤੇ ਇੱਥੋਂ ਤੱਕ ਕਿ ਪਾਪਰਾਜ਼ੀ ਨਾਲ ਗੱਲਬਾਤ ਕਰਨ ਦੇ ਤਰੀਕੇ ਦੀ ਵੀ ਹੂ-ਬ-ਹੂ ਨਕਲ ਕੀਤੀ।

ਦੱਸ ਦਈਏ ਕਿ ‘ਦ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਇਸ ਸੀਜ਼ਨ ਵਿੱਚ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੇ ਨਾਲ ਕ੍ਰਿਸ਼ਨਾ ਅਭਿਸ਼ੇਕ, ਨਵਜੋਤ ਸਿੰਘ ਸਿੱਧੂ ਅਤੇ ਅਰਚਨਾ ਪੂਰਨ ਸਿੰਘ ਵਰਗੇ ਸਿਤਾਰੇ ਨਜ਼ਰ ਆ ਰਹੇ ਹਨ।

Advertisement
×