ਅਭਿਸ਼ੇਕ ਬੱਚਨ ਵੱਲੋਂ ‘ਆਈ ਵਾਂਟ ਟੂ ਟਾਕ’ ਦੀ ਪਹਿਲੀ ਝਲਕ ਪੇਸ਼
ਮੁੰਬਈ: ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਆਪਣੀ ਅਗਲੀ ਫ਼ਿਲਮ ‘ਆਈ ਵਾਂਟ ਟੂ ਟਾਕ’ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਫ਼ਿਲਮ ਦੇ ਡਾਇਰੈਕਟਰ ਸ਼ੂਜੀਤ ਸਰਕਾਰ ਹੈ। ‘ਗੁਰੂ’ ਦੇ ਅਦਾਕਾਰ ਬੱਚਨ ਨੇ ਫ਼ਿਲਮ ਦਾ ਪੋਸਟਰ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ...
Advertisement
ਮੁੰਬਈ:
ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਆਪਣੀ ਅਗਲੀ ਫ਼ਿਲਮ ‘ਆਈ ਵਾਂਟ ਟੂ ਟਾਕ’ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਫ਼ਿਲਮ ਦੇ ਡਾਇਰੈਕਟਰ ਸ਼ੂਜੀਤ ਸਰਕਾਰ ਹੈ। ‘ਗੁਰੂ’ ਦੇ ਅਦਾਕਾਰ ਬੱਚਨ ਨੇ ਫ਼ਿਲਮ ਦਾ ਪੋਸਟਰ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਪੋਸਟਰ ਵਿੱਚ ਉਸ ਦੇ ਚਿਹਰੇ ’ਤੇ ਉਦਾਸੀ ਝਲਕ ਰਹੀ ਹੈ। ਅਭਿਸ਼ੇਕ ਦੇ ਪੇਟ ’ਤੇ ਕੁਝ ਰਹੱਸਮਈ ਨਿਸ਼ਾਨਾਂ ਅਤੇ ਜ਼ਖ਼ਮੀ ਹੱਥ ਨੇ ਉਸ ਦੇ ਪ੍ਰਸ਼ੰਸਕਾਂ ਦੀ ਜਗਿਆਸਾ ਵਧਾ ਦਿੱਤੀ ਹੈ। ਅਦਾਕਾਰ ਨੇ ਇਸ ਤਸਵੀਰ ਦੇ ਹੇਠਾਂ ਕੈਪਸ਼ਨ ਵਿੱਚ ਲਿਖਿਆ, ‘‘ਬੋਲਣ ਲਈ ਤਾਂ ਬਹੁਤ ਕੁਝ ਹੈ, ਪਰ ਇੱਕ ਤਸਵੀਰ ਹਜ਼ਾਰ ਸ਼ਬਦ ਕਹਿ ਦਿੰਦੀ ਹੈ।’’ ਇਸ ਫ਼ਿਲਮ ਵਿੱਚ ਜੌਨੀ ਲੀਵਰ, ਅਹੀਲਿਆ ਬਾਮਰੂ ਅਤੇ ਜੈਅੰਤ ਕ੍ਰਿਪਲਾਨੀ ਨੇ ਵੀ ਭੂਮਿਕਾ ਨਿਭਾਈ ਹੈ। ‘ਆਈ ਵਾਂਟ ਨੂੰ ਟਾਕ’ 22 ਨਵੰਬਰ ਨੂੰ ਰਿਲੀਜ਼ ਹੋਵੇਗੀ। -ਏਐੱਨਆਈ
Advertisement
Advertisement
Advertisement
×

