ਪਛਾਣ, ਅਣਖ ਤੇ ਇਤਿਹਾਸ ਦੀ ਕਹਾਣੀ ! Tarsem Jassar ਦੀ 'DASTAR' ਦਾ ਪਹਿਲਾਂ ਲੁਕ ਆਇਆ ਸਾਹਮਣੇ !
'ਮਸਤਾਨੇ' ਦੀ ਇਤਿਹਾਸਕ ਸਫ਼ਲਤਾ ਤੋਂ ਬਾਅਦ, ਪਾਲੀਵੁੱਡ ਦੇ ਗੱਭਰੂ ਅਦਾਕਾਰ ਤਰਸੇਮ ਜੱਸੜ ਇੱਕ ਵਾਰ ਫਿਰ ਇੱਕ ਅਜਿਹੀ ਕਹਾਣੀ ਲੈ ਕੇ ਆ ਰਹੇ ਨੇ ਜੋ ਹਰ ਪੰਜਾਬੀ ਦੀ ਹਿੱਕ ਚੌੜੀ ਕਰ ਦੇਵੇਗੀ। ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇੱਕ ਬਹੁਤ ਹੀ ਵੱਡੀ ਅਤੇ...
'ਮਸਤਾਨੇ' ਦੀ ਇਤਿਹਾਸਕ ਸਫ਼ਲਤਾ ਤੋਂ ਬਾਅਦ, ਪਾਲੀਵੁੱਡ ਦੇ ਗੱਭਰੂ ਅਦਾਕਾਰ ਤਰਸੇਮ ਜੱਸੜ ਇੱਕ ਵਾਰ ਫਿਰ ਇੱਕ ਅਜਿਹੀ ਕਹਾਣੀ ਲੈ ਕੇ ਆ ਰਹੇ ਨੇ ਜੋ ਹਰ ਪੰਜਾਬੀ ਦੀ ਹਿੱਕ ਚੌੜੀ ਕਰ ਦੇਵੇਗੀ। ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇੱਕ ਬਹੁਤ ਹੀ ਵੱਡੀ ਅਤੇ ਦਿਲਚਸਪ ਖ਼ਬਰ ਸਾਹਮਣੇ ਆਈ ਹੈ! ਪਾਲੀਵੁੱਡ ਦੇ 'ਕਿਸਾਨ' ਯਾਨੀ ਕਿ ਤਰਸੇਮ ਜੱਸੜ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਧਮਾਕਾ ਕਰਨ ਲਈ ਤਿਆਰ ਹਨ। ਤਰਸੇਮ ਜੱਸੜ ਦੀ ਮੋਸਟ ਅਵੇਟਿਡ ਫ਼ਿਲਮ 'ਦਸਤਾਰ' ਦਾ ਪਹਿਲਾ ਪੋਸਟਰ ਰਿਵੀਲ ਹੋ ਚੁੱਕਾ ਹੈ, ਜਿਸ ਨੇ ਸੋਸ਼ਲ ਮੀਡੀਆ ਅਤੇ ਸਿਨੇਮਾ ਗਲਿਆਰਿਆਂ ਵਿੱਚ ਖਾਸੀ ਚਰਚਾ ਛੇੜ ਦਿੱਤੀ ਹੈ।
ਫ਼ਿਲਮ ਦਾ ਇਹ ਪਹਿਲਾ ਪੋਸਟਰ ਬੇਹੱਦ ਗੰਭੀਰ, ਨਾਟਕੀ ਅਤੇ ਐਕਸ਼ਨ ਨਾਲ ਭਰਪੂਰ ਨਜ਼ਰ ਆ ਰਿਹਾ ਹੈ। ਪੋਸਟਰ ਵਿੱਚ ਤਰਸੇਮ ਜੱਸੜ ਇੱਕ ਬੇਹੱਦ ਪ੍ਰਭਾਵਸ਼ਾਲੀ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਲੰਬਾ ਕਾਲਾ ਓਵਰਕੋਟ, ਸਿਰ 'ਤੇ ਸਜੀ ਸ਼ਾਨਦਾਰ ਦਸਤਾਰ ਅਤੇ ਹੱਥ ਵਿੱਚ ਫੜਿਆ ਹਥਿਆਰ—ਇਹ ਸਾਫ਼ ਇਸ਼ਾਰਾ ਕਰ ਰਿਹਾ ਹੈ ਕਿ ਇਹ ਕਹਾਣੀ ਹਿੰਮਤ, ਸੰਘਰਸ਼ ਅਤੇ ਅਣਖ ਦੀ ਹੋਣ ਵਾਲੀ ਹੈ। ਹਨੇਰਾ ਅਤੇ ਧੁੰਦਲਾ ਪਿਛੋਕੜ ਇੱਕ ਵੱਡੇ ਪੀਰੀਅਡ ਐਕਸ਼ਨ-ਡਰਾਮਾ ਦੀ ਛਾਪ ਛੱਡਦਾ ਹੈ।
ਇਸ ਫ਼ਿਲਮ ਦਾ ਸਭ ਤੋਂ ਵੱਡਾ ਆਕਰਸ਼ਨ ਹੋਣ ਜਾ ਰਹੀ ਹੈ ਪੰਜਾਬੀ ਸਿਨੇਮਾ ਦੀ ਇੱਕ ਬਿਲਕੁਲ ਨਵੀਂ ਜੋੜੀ। ਚਰਚਿਤ ਮਾਡਲ ਗੀਤ ਗੋਰਾਇਆ ਇਸ ਫ਼ਿਲਮ ਦੇ ਨਾਲ ਪਾਲੀਵੁੱਡ ਵਿੱਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਇਸ ਮਲਟੀ-ਸਟਾਰਰ ਫ਼ਿਲਮ ਵਿੱਚ ਯੋਗਰਾਜ ਸਿੰਘ, ਸਰਬਜੀਤ ਚੀਮਾ, ਅਮਨ ਧਾਲੀਵਾਲ, ਨੀਤਾ ਮਹਿੰਦਰਾ, ਅਮਨ ਸੁਤਧਾਰ ਅਤੇ ਜਪਤੇਜ ਸਿੰਘ ਵਰਗੇ ਕਈ ਮਾਸਟਰ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਵਾਈਟ ਹਿੱਲ ਸਟੂਡੀਓਜ਼' ਅਤੇ 'ਹੋਟਸ਼ੌਟ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣੀ ਇਸ ਵੱਡੀ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਮਰ ਹੁੰਦਲ ਨੇ, ਜੋ ਪਹਿਲੀ ਵਾਰ ਤਰਸੇਮ ਜੱਸੜ ਨਾਲ ਕੰਮ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਨੂੰ ਭਾਵੇਂ ਗੁਪਤ ਰੱਖਿਆ ਗਿਆ ਹੈ, ਪਰ ਇਸ ਦਾ ਸ਼ੂਟ ਪੰਜਾਬ ਅਤੇ ਕੈਨੇਡਾ ਦੀਆਂ ਖੂਬਸੂਰਤ ਥਾਵਾਂ 'ਤੇ ਹੋਇਆ ਹੈ। 'ਮਸਤਾਨੇ' ਅਤੇ 'ਗੁਰੂ ਨਾਨਕ ਜਹਾਜ' ਤੋਂ ਬਾਅਦ, ਇਹ ਤਰਸੇਮ ਜੱਸੜ ਦੀ ਤੀਜੀ ਵੱਡੀ ਪੀਰੀਅਡ ਫ਼ਿਲਮ ਹੋਵੇਗੀ, ਜਿਸ ਨੂੰ ਇੱਕ ਬਹੁਤ ਹੀ ਵਿਸ਼ਾਲ ਕੈਨਵਸ 'ਤੇ ਤਿਆਰ ਕੀਤਾ ਗਿਆ ਹੈ।
ਫ਼ਿਲਮ ਦਾ ਸੰਗੀਤ ਵੀ ਬੇਹੱਦ ਕਮਾਲ ਦਾ ਹੋਣ ਵਾਲਾ ਹੈ, ਜਿਸ ਨੂੰ ਤਿਆਰ ਕੀਤਾ ਹੈ ਮਕਸਰਕੀ ਅਤੇ ਐਵੀ ਸਰਾਂ ਨੇ। ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਨੇ ਸ਼ੈਰੀ ਮਾਨ, ਜੌਰਡਨ ਸੰਧੂ, ਹਿੰਮਤ ਸੰਧੂ, ਕਮਲ ਖਾਨ ਅਤੇ ਅਸੀਸ ਕੌਰ ਵਰਗੇ ਨਾਮੀ ਗਾਇਕਾਂ ਨੇ। ਤਾਂ ਦੋਸਤੋ, ਮਾਣ, ਸਨਮਾਨ ਅਤੇ ਵਿਰਾਸਤ ਦੀ ਕਹਾਣੀ ਬਿਆਨ ਕਰਦੀ ਇਹ ਫ਼ਿਲਮ 17 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

