DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਦਗੀ ਅਤੇ ਹੁਨਰ ਦਾ ਸੁਮੇਲ ਰਾਜ ਧਾਲੀਵਾਲ

ਗ਼ੈਰ ਅਦਾਕਾਰੀ ਪਿਛੋਕੜ ਵਾਲੇ ਪੰਜਾਬੀ ਪਰਿਵਾਰ ਦੀ ਪੇਂਡੂ ਅਤੇ ਸਾਧਾਰਨ ਕੁੜੀ ਰਾਜ ਧਾਲੀਵਾਲ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਇੱਕ ਪੰਜਾਬੀ ਫਿਲਮੀ ਪਿੜ ਦੀ ਸੁਪ੍ਰਸਿੱਧ ਕਲਾਕਾਰ ਬਣ ਜਾਵੇਗੀ। ਉਸ ਦੇ ਜੀਵਨ ਸਾਥੀ ਨਿਰਭੈ ਧਾਲੀਵਾਲ ਨੇ ਉਸ ਨੂੰ ਅਜਿਹਾ...

  • fb
  • twitter
  • whatsapp
  • whatsapp
Advertisement

ਗ਼ੈਰ ਅਦਾਕਾਰੀ ਪਿਛੋਕੜ ਵਾਲੇ ਪੰਜਾਬੀ ਪਰਿਵਾਰ ਦੀ ਪੇਂਡੂ ਅਤੇ ਸਾਧਾਰਨ ਕੁੜੀ ਰਾਜ ਧਾਲੀਵਾਲ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਇੱਕ ਪੰਜਾਬੀ ਫਿਲਮੀ ਪਿੜ ਦੀ ਸੁਪ੍ਰਸਿੱਧ ਕਲਾਕਾਰ ਬਣ ਜਾਵੇਗੀ। ਉਸ ਦੇ ਜੀਵਨ ਸਾਥੀ ਨਿਰਭੈ ਧਾਲੀਵਾਲ ਨੇ ਉਸ ਨੂੰ ਅਜਿਹਾ ਤਰਾਸ਼ਿਆ ਕਿ ਉਹ ਅੱਜ ਪੰਜਾਬੀ ਫਿਲਮ ਇੰਡਸਟਰੀ ਦੀ ਸਿਰਕੱਢ ਅਦਾਕਾਰਾ ਹੈ।

ਪੌਲੀਵੁੱਡ ਦੀ ਇਸ ਅਭਿਨੇਤਰੀ ਦਾ ਪੂਰਾ ਨਾਮ ਰਾਜਿੰਦਰ ਕੌਰ ਰੈਹਲ ਹੈ। ਉਸ ਦਾ ਜਨਮ 10 ਦਸੰਬਰ 1979 ਨੂੰ ਪਿੰਡ ਦਰਗਾਪੁਰ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਸ ਨੇ ਮੁੱਢਲੇ ਕੁਝ ਸਾਲਾਂ ਵਿੱਚ ਸਰਕਾਰੀ ਅਧਿਆਪਕਾ ਵਜੋਂ ਨੌਕਰੀ ਵੀ ਕੀਤੀ। ਨਾਭਾ ਡਾਇਟ ਵਿੱਚ ਪੜ੍ਹਦਿਆਂ ਉਸ ਦਾ ਮਿਲਾਪ ਨਾਲ ਪੜ੍ਹਦੇ ਅਤੇ ਨਾਟਕ ਵਿੱਚ ਅਦਾਕਾਰੀ ਦਿਖਾਉਣ ਵਾਲੇ ਨਿਰਭੈ ਸਿੰਘ ਧਾਲੀਵਾਲ ਨਾਲ ਹੋਇਆ। ਸਿੱਖਿਆ ਵਿਭਾਗ ਵਿੱਚ ਸਰਕਾਰੀ ਨੌਕਰੀ ਵਿੱਚ ਆਉਣ ’ਤੇ ਉਹ ਦੋਵੇਂ ਸਾਲ 2000 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ।

Advertisement

ਅਦਾਕਾਰੀ ਵਿੱਚ ਉਸ ਦਾ ਪ੍ਰਵੇਸ਼ ਸਬੱਬੀਂ ਹੋਇਆ ਸੀ। ਉਸ ਦਾ ਜੀਵਨ ਸਾਥੀ ਪਹਿਲਾਂ ਹੀ ਨਾਟਕਾਂ ਵਿੱਚ ਅਦਾਕਾਰੀ ਕਰਦਾ ਸੀ। ਬੇਟੇ ਦੇ ਜਨਮ ਕਾਰਨ ਉਹ ਛੁੱਟੀ ’ਤੇ ਚੱਲ ਰਹੀ ਸੀ ਤਾਂ ਇੱਕ ਦਿਨ ਨਾਟਕ ਦੀ ਟੀਮ ਦੀ ਮਹਿਲਾ ਕਲਾਕਾਰ ਕਿਸੇ ਕਾਰਨ ਨਾਟਕ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਗਈ। ਨਤੀਜੇ ਵਜੋਂ ਉਸ ਦਾ ਪਤੀ ਉਸ ਨੂੰ ਨਾਟਕ ਵਿੱਚ ਕਿਰਦਾਰ ਨਿਭਾਉਣ ਲਈ ਲੈ ਗਿਆ। ਕਾਲਜ ਦੇ ਦਿਨਾਂ ਦੌਰਾਨ ਉਸ ਨੇ ਸਟੇਜ ’ਤੇ ਗਿੱਧਾ ਤਾਂ ਜ਼ਰੂਰ ਪਾਇਆ ਸੀ, ਪਰ ਅਦਾਕਾਰੀ ਕਦੇ ਨਹੀਂ ਕੀਤੀ ਸੀ। ਉਸ ਦਿਨ ਉਸ ਨੇ ਆਪਣੇ ਪਤੀ ਦੇ ਗੁਰੂ ਪੰਡਿਤ ਭੂਸ਼ਨ ਪ੍ਰਭਾਕਰ ਦੇ ਲਿਖੇ ਨਾਟਕ ‘ਭਵਿੱਖ’ ਵਿੱਚ ਭਾਰਤ ਮਾਤਾ ਦਾ ਪਹਿਲਾ ਕਿਰਦਾਰ ਅਦਾ ਕੀਤਾ ਜਿਸ ਵਿੱਚ ਸਿਰਫ਼ ਖੜ੍ਹਨਾ ਹੀ ਸੀ, ਕੋਈ ਡਾਇਲਾਗ ਨਹੀਂ ਬੋਲਣਾ ਸੀ।

Advertisement

ਇਸ ਕਿਰਦਾਰ ਨਾਲ ਉਸ ਦੇ ਮਨ ਵਿੱਚ ਵੀ ਅਦਾਕਾਰੀ ਲਈ ਦਿਲਚਸਪੀ ਉਤਪੰਨ ਹੋ ਗਈ ਅਤੇ ਉਸ ਨੇ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਫਿਰ ਉਸ ਨੇ ਦਵਿੰਦਰ ਦਮਨ ਦੇ ਲਿਖੇ ਨਾਟਕ ‘ਸੂਰਜ ਛਿਪਣ ਤੋਂ ਪਹਿਲਾਂ’ ਵਿੱਚ ਭਗਤ ਸਿੰਘ ਦੀ ਮਾਤਾ ਦੀ ਭੂਮਿਕਾ ਨਿਭਾਈ ਸੀ।

ਲਗਾਤਾਰ ਨਾਟਕਾਂ ਵਿੱਚ ਕੰਮ ਕਰਨ ਨਾਲ ਉਸ ਦੀ ਅਦਾਕਾਰੀ ਵਿੱਚ ਜਿੱਥੇ ਨਿਖਾਰ ਆਉਂਦਾ ਗਿਆ, ਉੱਥੇ ਉਸ ਦੀ ਅਦਾਕਾਰੀ ਦਰਸ਼ਕਾਂ ਦੇ ਮਨਾਂ ’ਤੇ ਛਾਪ ਛੱਡਣ ਵਿੱਚ ਕਾਮਯਾਬ ਹੋ ਗਈ। ਉਸ ਨੇ ਆਪਣੇ ਪਤੀ ਦੀ ਨਿਰਦੇਸ਼ਨਾ ਹੇਠ ਖੇਡੇ ਨਾਟਕਾਂ ਦੇ ਨਾਲ ਨਾਲ 2002 ਤੋਂ 2017 ਤੱਕ ਅਦਾਕਾਰੀ ਦੀਆਂ ਬਾਰੀਕੀਆਂ ਵੀ ਜਾਣੀਆਂ।

ਉਸ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ 2009 ਵਿੱਚ ਹਰਭਜਨ ਮਾਨ ਦੀ ਫਿਲਮ ‘ਹੀਰ ਰਾਂਝਾ’ ਤੋਂ ਹੋਈ। ਉਸ ਨੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਤੱਕ ਉਹ ‘ਦਾਣਾ ਪਾਣੀ’, ‘ਪ੍ਰਾਹੁਣਾ’, ‘ਕਿਸਮਤ’, ‘ਅਰਦਾਸ’, ‘ਬੇਲਾਰੂਸ’, ‘ਗੇਲੋ’, ‘ਨਾਬਰ’, ‘ਸਾਵੀ’, ‘ਮੁੰਡਿਆਂ ਤੋਂ ਬਚ ਕੇ ਰਹੀਂ’, ‘ਕੌਮ ਦੇ ਹੀਰੇ’, ‘ਸੰਗਰਾਂਦ’, ‘ਪਾਣੀ ’ਚ ਮਧਾਣੀ’, ‘ਚੱਲ ਮੇਰਾ ਪੁੱਤ’, ‘ਮੁੰਡਾ ਹੀ ਚਾਹੀਦਾ’ ਆਦਿ ਤੋਂ ਇਲਾਵਾ 150 ਦੇ ਕਰੀਬ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਉਸ ਨੇ ਵੈੱਬ ਸੀਰੀਜ਼ ‘ਚੰਡੀਗੜ੍ਹ ਵਾਲੇ’ ਅਤੇ ‘ਯਾਰ ਜਿਗਰੀ ਕਸੂਤੀ ਡਿਗਰੀ’ ਵਿੱਚ ਵੀ ਆਪਣੀ ਕਲਾ ਦੇ ਜੌਹਰ ਦਿਖਾਏ ਹਨ। ਉਸ ਦਾ ਕਹਿਣਾ ਹੈ ਕਿ ਦਰਸ਼ਕਾਂ ਦਾ ਪਿਆਰ ਅਦਾਕਾਰ ਲਈ ਟੌਨਿਕ ਦਾ ਕੰਮ ਕਰਦਾ ਹੈ। ਉਹ ਪਫਟਾ ਅਤੇ ਪੰਜਾਬੀ ਫਿਲਮ ਟੀਵੀ ਆਰਟਿਸਟ ਸੰਸਥਾ ਦੀ ਸਰਗਰਮ ਸੀਨੀਅਰ ਮੈਂਬਰ ਵੀ ਹੈ।

ਸੰਪਰਕ: 97797-08257

Advertisement
×