ਰਾਜਕੁਮਾਰ ਰਾਓ ਤੇ ਪਤਰਲੇਖਾ ਦੇ ਵਿਆਹ ਦੀ ਪਾਰਟੀ ਵਿੱਚ ਦਿਖੇ ‘ਮੈੱਨ ਇਨ ਬਲੈਕ’

ਰਾਜਕੁਮਾਰ ਰਾਓ ਤੇ ਪਤਰਲੇਖਾ ਦੇ ਵਿਆਹ ਦੀ ਪਾਰਟੀ ਵਿੱਚ ਦਿਖੇ ‘ਮੈੱਨ ਇਨ ਬਲੈਕ’

ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਅਤੇ ਪਤਰਲੇਖਾ ਦੇ ਵਿਆਹ ਸਮਾਗਮ ਵਿੱਚ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕਰਦਿਆਂ ਵਿਆਹ ਵਾਲੇ ਜੋੜੇ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਜੋੜੇ ਵੱਲੋਂ ਦਿੱਤੀ ਗਈ ਪਾਰਟੀ ਵਿੱਚ ਫਰਾਹ ਖ਼ਾਨ ਅਤੇ ਰਾਓ ਦੇ ਨਜ਼ਦੀਕੀ ਮਿੱਤਰ ਹੰਸਲ ਮਹਿਤਾ ਤੋਂ ਇਲਾਵਾ ਫਿਲਮ ‘ਆਰਟੀਕਲ-15’ ਦੇ ਨਿਰਦੇਸ਼ਕ ਅਨੁਭਵ ਸਿਨਹਾ, ‘ਪਿਆਰ ਕਾ ਪੰਚਨਾਮਾ’ ਸੀਰੀਜ਼ ਦੇ ਨਿਰਦੇਸ਼ਕ ਲਵ ਰੰਜਨ ਅਤੇ ‘ਫੈਮਿਲੀ ਮੈਨ’ ਦੇ ਨਿਰਮਾਤਾ ਰਾਜ ਅਤੇ ਡੀਕੇ ਨੇ ਵੀ ਸ਼ਿਰਕਤ ਕੀਤੀ। ਹਾਲ ਹੀ ਵਿੱਚ ਰਾਜ ਅਤੇ ਡੀਕੇ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੋਂ ਰਿਸੈਪਸ਼ਨ ਪਾਰਟੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਸਭ ਨੇ ਕਾਲੇ ਰੰਗ ਦੇ ਟਕਸੀਡੋ ਸੂਟ ਪਾਏ ਹੋਏ ਹਨ। ਇਸ ਤਸਵੀਰ ਨਾਲ ਉਨ੍ਹਾਂ ਸਪੈਨਿਸ਼ ਭਾਸ਼ਾ ਵਿੱਚ ਟਿੱਪਣੀ ਵੀ ਕੀਤੀ, ਜਿਸ ਦਾ ਅਰਥ ਹੈ ‘ਮੈੱਨ ਇਨ ਬਲੈਕ’। ਇਸ ਤਸਵੀਰ ’ਤੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਅਪਾਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਅਦਾਕਾਰ ਰਾਜਕੁਮਾਰ ਰਾਓ ਨੇ ਇਸ ਤਸਵੀਰ ’ਤੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, ‘ਲਵ ਯੂ ਦੋਸਤੋ’। ਇਸ ਦੇ ਨਾਲ ਹੀ ਸ਼੍ਰੇਆ ਧਨਵੰਤਰੀ ਨੇ ਲਿਖਿਆ, ‘ਇਸ ਤਸਵੀਰ ਵਿੱਚ ਸਿਰਫ਼ ਪਿੱਠਭੂਮੀ ’ਚ ਵੱਜਣ ਵਾਲੇ ਗੀਤ ਦੀ ਘਾਟ ਹੈ।’ ਅਦਾਕਾਰ ਅਤੇ ਕਾਸਟਿੰਗ ਡਾਇਰੈਕਟਰ ਅਭਿਸ਼ੇਕ ਬੈਨਰਜੀ ਨੇ ਲਿਖਿਆ, ‘ਕੁਝ ਵਿਲੱਖਣ ਲੋਕਾਂ ਦਾ ਮੇਲ’। ਇਹ ਤਸਵੀਰ ਉਦੋਂ ਤੋਂ ਹੀ ਲਗਾਤਾਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾ ਰਹੀ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All