‘ਜੋਗੀਰਾ ਸਾਰਾ ਰਾ ਰਾ!’ ਦੀ ਸ਼ੂਟਿੰਗ ਮੁਕੰਮਲ

‘ਜੋਗੀਰਾ ਸਾਰਾ ਰਾ ਰਾ!’ ਦੀ ਸ਼ੂਟਿੰਗ ਮੁਕੰਮਲ

ਮੁੰਬਈ: ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਅਤੇ ਨੇਹਾ ਸ਼ਰਮਾ ਦੀ ਆਉਣ ਵਾਲੀ ਫਿਲਮ ‘ਜੋਗੀਰਾ ਸਾਰਾ ਰਾ ਰਾ!’ ਦੀ ਸ਼ੂਟਿੰਗ ਅੱਜ ਮੁਕੰਮਲ ਹੋ ਗਈ ਹੈ। ਕੁਸ਼ਾਨ ਨੈਂਡੀ ਦੇ ਨਿਰਦੇਸ਼ਨ ਵਾਲੀ ਇਹ ਫਿਲਮ ਮੁੱਖ ਰੂਪ ਵਿੱਚ ਲਖਨਊ ਅਤੇ ਵਾਰਾਨਸੀ ਵਿੱਚ ਸ਼ੂਟ ਹੋਈ ਹੈ। ਇਸ ਸਬੰਧੀ ਨਵਾਜ਼ੂਦੀਨ ਨੇ ਕਿਹਾ, ‘‘ਮੈਨੂੰ ਖ਼ੁਸ਼ੀ ਹੈ ਕਿ ਅਸੀਂ ਬਿਨਾਂ ਕਿਸੇ ਮੁਸ਼ਕਲ ਦੇ ਸ਼ੂਟਿੰਗ ਖ਼ਤਮ ਕਰ ਲਈ ਹੈ। ਇਸ ਚੁਣੌਤੀ ਭਰੇ ਸਮੇਂ ਵਿੱਚ ਸੁਰੱਖਿਅਤ ਰਹਿਣਾ ਮਹੱਤਵਪੂਰਨ ਹੈ। ਮਹਾਮਾਰੀ ਦੌਰਾਨ ਫਿਲਮਾਂਕਣ ਕਰਨਾ ਬਿਲਕੁੱਲ ਵੱਖਰਾ ਤਜਰਬਾ ਸੀ ਪਰ ਲਖਨਊ ਸ਼ਾਨਦਾਰ ਮੇਜ਼ਬਾਨ ਰਿਹਾ। ਮੈਂ ਉਥੇ ਸ਼ੂਟਿੰਗ ਦਾ ਆਨੰਦ ਮਾਣਿਆ।’’ ‘ਜੋਗੀਰਾ ਸਾਰਾ ਰਾਰਾ!’ ਪਿਆਰ ਕਰਨ ਵਾਲੀਆਂ ਦੋ ਰੂਹਾਂ ਦੀ ਵਿਲੱਖਣ ਕਹਾਣੀ ਹੈ। ਟੀਮ ਨੇ ਗੀਤਾਂ ਨੂੰ ਛੱਡ ਕੇ ਯੋਜਨਬੱਧ ਸਮੇਂ ਦੇ ਅੰਦਰ ਸ਼ੂਟਿੰਗ ਅਤੇ ਫੋਟੋਗ੍ਰਾਫੀ ਪੂਰੀ ਕਰ ਲਈ ਹੈ। ਨਿਰਦੇਸ਼ਕ ਕੁਸ਼ਾਨ ਨੇ ਦੱਸਿਆ, ‘‘ਕੋਵਿਡ ਦੌਰਾਨ ਸ਼ੂਟਿੰਗ ਕਰਨੀ ਚੁਣੌਤੀ ਭਰਪੂਰ ਸੀ। ਮੈਨੂੰ ਤਸੱਲੀ ਹੈ ਕਿ ਅਸੀਂ ਸਾਵਧਾਨ ਰਹਿ ਕੇ ਬਿਨਾਂ ਕਿਸੇ ਅੜਚਨ ਤੋਂ ਸ਼ੂਟਿੰਗ ਪੂਰੀ ਕਰਨ ਵਿੱਚ ਕਾਮਯਾਬ ਹੋ ਗਏ ਹਾਂ।’’ ਗ਼ਾਲਿਬ ਅਸਦ ਭੋਪਾਲੀ ਦੀ ਲਿਖੀ ਇਹ ਫਿਲਮ 2021 ਦੇ ਦੂਜੇ ਅੱਧ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All