ਰੈਲੀ ਮੌਕੇ ਮੁੱਖ ਮੰਤਰੀ ਨਾਲ ਇੱਕਸੁਰ ਹੋਏ ਨੌਜਵਾਨ

ਰੈਲੀ ਮੌਕੇ ਮੁੱਖ ਮੰਤਰੀ ਨਾਲ ਇੱਕਸੁਰ ਹੋਏ ਨੌਜਵਾਨ

ਸੰਗਰੂਰ ਵਿੱਚ ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ ਤੋਂ ਪਹਿਲਾਂ ਜੋਸ਼ ਨਾਲ ਭਰੇ ਨੌਜਵਾਨ ਨਾਅਰੇਬਾਜ਼ੀ ਕਰਦੇ ਹੋਏ।

ਗੁਰਦੀਪ ਸਿੰਘ ਲਾਲੀ

ਸਾਈਕਲ ਰੈਲੀ ਦੀਆਂ ਝਲਕੀਆਂ

* ਉੜਤਾ ਪੰਜਾਬ ਦੀ ਥਾਂ ਖੇਡਦਾ ਤੇ ਪੜ੍ਹਦਾ ਪੰਜਾਬ ਦਾ ਦਿੱਤਾ ਨਾਅਰਾ 

* ਰੈਲੀ ਦੇ ਮੁੱਖ ਪ੍ਰਬੰਧਕ ਤੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਬਣੇ ਖਿੱਚ ਦਾ ਕੇਂਦਰ 

* ਵੱਖ-ਵੱਖ ਥਾਈਂ ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਰੈਲੀ ਦਾ ਸਵਾਗਤ 

* ਪੰਜਾਬੀ ਗਾਇਕ ਹਰਜੀਤ ਹਰਮਨ ਦੇ ਗੀਤਾਂ ਉਪਰ ਥਿਰਕੇ ਨੌਜਵਾਨ

* ਰੈਲੀ ਦੌਰਾਨ ਗੂੰਜਦਾ ਰਿਹਾ ਇਨਕਲਾਬੀ ਗੀਤ ‘ਮੇਰਾ ਰੰਗ ਦੇ ਬਸੰਤੀ ਚੋਲਾ’

ਸੰਗਰੂਰ, 22 ਮਈ

ਨਸ਼ਿਆਂ ਖ਼ਿਲਾਫ਼ ਅੱਜ ਹੋਈ ਪੰਜਾਬ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਯਾਦਗਾਰੀ ਹੋ ਨਿਬੜੀ। ਸਾਈਕਲ ਰੈਲੀ ਦੌਰਾਨ ਗੂੰਜ ਰਹੇ ਇਨਕਲਾਬੀ ਗੀਤ ‘‘ਮੇਰਾ ਰੰਗ ਦੇ ਬਸੰਤੀ ਚੋਲਾ’’ ਦੇ ਬੋਲ ਸਾਈਕਲ ਰੈਲੀ ’ਚ ਸ਼ਾਮਲ ਹਜ਼ਾਰਾਂ ਨੌਜਵਾਨਾਂ ’ਚ ਜੋਸ਼ ਭਰ ਰਹੇ ਸਨ। ਰੈਲੀ ਦੌਰਾਨ ‘‘ਨਸ਼ੇ ਛੱਡੋ ਕੋਹੜ ਵੱਢੋ’’ ਅਤੇ ‘‘ਇਨਕਲਾਬ ਜ਼ਿੰਦਾਬਾਦ’’ ਦੇ ਨਾਅਰੇ ਗੂੰਜ ਰਹੇ ਸਨ। ਸ਼ਹਿਰ ਦੀਆਂ ਸੜਕਾਂ ’ਤੇ ਬਸੰਤੀ ਰੰਗ ਦੀਆਂ ਟੀ-ਸ਼ਰਟਾਂ ਵਾਲੇ ਹਜ਼ਾਰਾਂ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਨਸ਼ਿਆਂ ਖ਼ਿਲਾਫ਼ ਹੋਕਾ ਦੇ ਰਿਹਾ ਸੀ। ਰੈਲੀ ’ਚ ਸ਼ਾਮਲ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਦੇ ਗੀਤਾਂ ਉਪਰ ਭੰਗੜੇ ’ਚ ਜਸ਼ਨ ਮਨਾ ਰਹੇ ਨੌਜਵਾਨਾਂ ਦੇ ਜੋਸ਼ ਤੋਂ ਨਜ਼ਰ ਆ ਰਿਹਾ ਸੀ ਕਿ ਇਹ ‘‘ਉੜਤਾ ਪੰਜਾਬ ਨਹੀਂ’’ ਸਗੋਂ ‘‘ਖੇਡਦਾ ਤੇ ਪੜ੍ਹਦਾ ਪੰਜਾਬ’’ ਹੈ। ਹਰਮਨ ਦਾ ਗੀਤ ‘‘ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ’’ ਪੰਜਾਬ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਿਹਾ ਸੀ। ਪੈਰਾ ਗਲਾਈਡਰ ਰਾਹੀਂ ਆਸਮਾਨ ’ਚੋਂ ਨਸ਼ਿਆਂ ਵਿਰੁੱਧ ਰੰਗ ਬਰੰਗੀਆਂ ਪਰਚੀਆਂ ਸੁੱਟ ਰਿਹਾ ਪੰਜਾਬ ਪੁਲੀਸ ਦਾ ਨੌਜਵਾਨ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ।

ਨਸ਼ਿਆਂ ਵਿਰੁੱਧ ਨਿੱਤਰੇ ਹਜ਼ਾਰਾਂ ਲੋਕਾਂ ਦੇ ਇਕੱਠ ਤੋਂ ਬਾਗੋਬਾਗ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਹੁਣ ‘‘ਸਾਡਾ ਨੀ ਕਸੂਰ, ਸਾਡਾ ਜ਼ਿਲ੍ਹਾ ਸੰਗਰੂਰ’’ ਦਾ ਨਾਅਰਾ ਬਦਲ ਕੇ ‘‘ਸਾਨੂੰ ਬੜਾ ਗਰੂਰ, ਸਾਡਾ ਜ਼ਿਲ੍ਹਾ ਸੰਗਰੂਰ’’ ਬਣ ਗਿਆ ਹੈ। ਰੈਲੀ ਦੇ ਮੁੱਖ ਪ੍ਰਬੰਧਕ ਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਵੀ ਰੈਲੀ ਦੌਰਾਨ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਵੱਡੀ ਤਾਦਾਦ ’ਚ ਨੌਜਵਾਨ ਉਨ੍ਹਾਂ ਨਾਲ ਸੈਲਫ਼ੀਆਂ ਲੈਣ ਲਈ ਪੱਬਾਂ ਭਾਰ ਨਜ਼ਰ ਆਏ। ਕਰੀਬ 19 ਕਿਲੋਮੀਟਰ ਦੇ ਸਫ਼ਰ ਵਾਲੀ ਸਾਈਕਲ ਰੈਲੀ ਦੇ ਰਸਤੇ ’ਚ ਥਾਂ-ਥਾਂ ਵੇਰਕਾ ਲੱਸੀ, ਫਰੂਟ ਜੂਸ ਅਤੇ ਪਾਣੀ ਦੀਆਂ ਸਟਾਲਾਂ ਦੇ ਪ੍ਰਬੰਧ ਕੀਤੇ ਹੋਏ ਸਨ। ਕਈ ਥਾਂ ਸੈਲਫੀ ਪੁਆਇੰਟ ਵੀ ਬਣਾਏ ਹੋਏ ਸਨ। ਸ਼ਹਿਰ ’ਚ ਕਈ ਥਾਵਾਂ ’ਤੇ ਲੋਕਾਂ ਵੱਲੋਂ ਅਤੇ ਬਡਰੁੱਖਾਂ ’ਚ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਰੈਲੀ ਦਾ ਸਵਾਗਤ ਕੀਤਾ ਗਿਆ। ਜੰਗਲਾਤ ਵਿਭਾਗ ਵਲੋਂ ਰੈਲੀ ਦੇ ਆਖ਼ਰੀ ਪੜਾਅ ਸਨਰਾਈਜ਼ ਪੈਲੇਸ ’ਚ ਵੱਡੀ ਸਟਾਫ਼ ਲਗਾ ਕੇ ਵੱਖ-ਵੱਖ ਕਿਸਮ ਦੇ ਹਜ਼ਾਰਾਂ ਬੂਟੇ ਮੁਫ਼ਤ ਵੰਡੇ ਗਏ। ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਅਣਥੱਕ ਯਤਨਾਂ ਸਦਕਾ ਸਾਈਕਲ ਰੈਲੀ ਨਸ਼ਿਆਂ ਵਿਰੁੱਧ ਲੋਕ ਲਹਿਰ ਨੂੰ ਹੁਲਾਰਾ ਦਿੰਦਿਆਂ ਯਾਦਗਾਰੀ ਹੋ ਨਿਬੜੀ ਹੈ ਜਿਸ ਨੂੰ ਸੰਗਰੂਰ ਦੇ ਲੋਕ ਹਮੇਸ਼ਾ ਯਾਦ ਰੱਖਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All