ਨੌਜਵਾਨਾਂ ਵੱਲੋਂ ਦਿੱਲੀ-ਲੁਧਿਆਣਾ ਮਾਰਗ ਠੱਪ

ਫ਼ੌਜ ’ਚ ਭਰਤੀ ਲਈ ਲਿਖਤੀ ਪ੍ਰੀਖਿਆ ਵਾਰ-ਵਾਰ ਮੁਲਤਵੀ ਕਰਨ ਦਾ ਵਿਰੋਧ; ਪ੍ਰੀਖਿਆ ਜਲਦ ਲੈਣ ਦੀ ਮੰਗ

ਨੌਜਵਾਨਾਂ ਵੱਲੋਂ ਦਿੱਲੀ-ਲੁਧਿਆਣਾ ਮਾਰਗ ਠੱਪ

ਸੰਗਰੂਰ ’ਚ ਦਿੱਲੀ-ਲੁਧਿਆਣਾ ਹਾਈਵੇਅ ’ਤੇ ਆਵਾਜਾਈ ਠੱਪ ਕਰ ਕੇ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ।

ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਜਨਵਰੀ

ਫ਼ੌਜ ਵਿਚ ਭਰਤੀ ਲਈ ਲੰਬਿਤ ਪਈ ਲਿਖਤੀ ਫ਼ੌਜ ਪ੍ਰੀਖਿਆ ਵਾਰ-ਵਾਰ ਮੁਲਤਵੀ ਹੋਣ ਤੋਂ ਨਿਰਾਸ਼ ਸੈਂਕੜੇ ਨੌਜਵਾਨਾਂ ਵੱਲੋਂ ਇੱਥੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਭਗਵਾਨ ਮਹਾਵੀਰ ਚੌਕ ਵਿਚ ਆਵਾਜਾਈ ਠੱਪ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੁੱਖ ਚੌਕ ਵਿਚ ਲੁਧਿਆਣਾ, ਦਿੱਲੀ, ਬਠਿੰਡਾ ਨੂੰ ਜਾਣ ਵਾਲੀਆਂ ਮੁੱਖ ਸੜਕਾਂ ਉੱਪਰ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨੇ ਲੰਬਿਤ ਪਈ ਲਿਖਤੀ ਫ਼ੌਜ ਪ੍ਰੀਖਿਆ ਲੈਣ ਦੀ ਮੰਗ ਕੀਤੀ।

ਆਰਮੀ ਯੂਥ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੰਘਰਸ਼ ਕਰ ਰਹੇ ਨੌਜਵਾਨਾਂ ਕਰਨਵੀਰ ਸਿੰਘ, ਜਸਪਾਲ ਸਿੰਘ, ਯੁੱਧਵੀਰ ਸਿੰਘ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਉਹ 18 ਫਰਵਰੀ 2021 ਨੂੰ ਪਟਿਆਲਾ ਵਿਚ ਫ਼ੌਜ ਵਿਚ ਭਰਤੀ ਦੌਰਾਨ ਟਰਾਇਲ ਪਾਸ ਕਰ ਚੁੱਕੇ ਹਨ। 20 ਫਰਵਰੀ ਨੂੰ ਨੌਜਵਾਨਾਂ ਦਾ ਮੈਡੀਕਲ ਟੈਸਟ ਵੀ ਹੋ ਚੁੱਕਿਆ ਹੈ ਜਦੋਂਕਿ ਲਿਖਤੀ ਫ਼ੌਜ ਪ੍ਰੀਖਿਆ ਵਾਰ-ਵਾਰ ਮੁਲਤਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਚਾਰ ਹਜ਼ਾਰ ਨੌਜਵਾਨ ਫ਼ੌਜ ਦੀ ਲਿਖਤੀ ਪ੍ਰੀਖਿਆ ਦੀ ਤਾਰੀਖ਼ ਉਡੀਕ ਰਹੇ ਹਨ ਪਰ ਕਰੋਨਾ ਆਦਿ ਦਾ ਬਹਾਨਾ ਬਣਾ ਕੇ ਪ੍ਰੀਖਿਆ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਕੁੱਝ ਉਮੀਦਵਾਰਾਂ ਦੀ ਉਮਰ ਵੱਧ ਹੋਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਫ਼ੌਜ ਵਿਚ ਭਰਤੀ ਹੋਣ ਦਾ ਸੁਫ਼ਨਾ ਟੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ੌਜ ’ਚ ਭਰਤੀ ਹੋਣ ਲਈ ਉਮੀਦਵਾਰ ਯੋਗ ਹੋਣ ਦੇ ਬਾਵਜੂਦ ਪ੍ਰੀਖਿਆ ਲਈ ਹੀ ਨਹੀਂ ਜਾ ਰਹੀ। ਪ੍ਰੀਖਿਆ ਵਿਚ ਹੋ ਰਹੀ ਦੇਰੀ ਅਤੇ ਮੁਲਤਵੀ ਕਰਨ ਦੇ ਵਰਤਾਰੇ ਕਾਰਨ ਨੌਜਵਾਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰਾਇਲ ਪਾਸ ਕਰਨ ਤੇ ਮੈਡੀਕਲ ਟੈਸਟ ਪਾਸ ਕਰਨ ਮਗਰੋਂ ਉਨ੍ਹਾਂ ਨੂੰ ਉਮੀਦ ਸੀ ਕਿ ਜਲਦੀ ਹੀ ਲਿਖਤੀ ਪ੍ਰੀਖਿਆ ਹੋਣ ਮਗਰੋਂ ਭਾਰਤੀ ਫ਼ੌਜ ਵਿਚ ਸੇਵਾ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀ ਨੌਜਵਾਨਾਂ ਤੋਂ ਮੰਗ ਪੱਤਰ ਨਹੀਂ ਲਿਆ ਜਾ ਰਿਹਾ ਜਿਸ ਕਾਰਨ ਹੀ ਹਾਈਵੇਅ ਉੱਪਰ ਆਵਾਜਾਈ ਠੱਪ ਕਰ ਕੇ ਰੋਸ ਪ੍ਰਦਰਸ਼ਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਲਿਖਤੀ ਫ਼ੌਜ ਪ੍ਰੀਖਿਆ ਦੀ ਤਾਰੀਖ਼ ਜਲਦ ਐਲਾਨੀ ਜਾਵੇ। ਓਪਨ ਭਰਤੀ ਲਈ ਤਾਰੀਕਾਂ ਦਾ ਐਲਾਨ ਕੀਤਾ ਜਾਵੇ ਤਾਂ ਜੋ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਸਕੇ।

ਇਸ ਮੌਕੇ ਰਾਮ ਸਿੰਘ, ਕੁਲਦੀਪ ਸਿੰਘ, ਕਿਸ਼ੋਰ ਕੁਮਾਰ, ਜਗਤਾਰ ਸਿੰਘ, ਤਰਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ ਆਦਿ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All