ਪਿੰਡ ਮਾਹਮਦਪੁਰ ’ਚ ਨੌਜਵਾਨ ਵੱਲੋਂ ਖੁਦਕੁਸ਼ੀ, ਚਾਰ ਖ਼ਿਲਾਫ਼ ਕੇਸ ਦਰਜ

ਪਿੰਡ ਮਾਹਮਦਪੁਰ ’ਚ ਨੌਜਵਾਨ ਵੱਲੋਂ ਖੁਦਕੁਸ਼ੀ, ਚਾਰ ਖ਼ਿਲਾਫ਼ ਕੇਸ ਦਰਜ

ਅਫ਼ਜ਼ਲ ਮੁਹੰਮਦ

ਬੀਰਬਲ ਰਿਸ਼ੀ
ਸ਼ੇਰਪੁਰ, 1 ਜੁਲਾਈ

ਪਿੰਡ ਮਾਹਮਦਪੁਰ ’ਚ ਅੱਜ ਇੱਕ ਨੌਜਵਾਨ ਨੇ ਜ਼ਹਿਰਲੀ ਦਵਾਈ ਨਿਗਲਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਤੇ ਸ਼ੇਰਪੁਰ ਪੁਲੀਸ ਨੇ ਇਸ ਮਾਮਲੇ ਵਿੱਚ ਸਾਬਕਾ ਸਰਪੰਚ ਸਮੇਤ ਚਾਰ ਵਿਆਕਤੀਆਂ ’ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਰਹੂਮ ਅਫ਼ਜ਼ਲ ਮੁਹੰਮਦ ਪੁੱਤਰ ਨੂਰ ਮੁਹੰਮਦ (26) ਨੇ ਅੱਜ ਜ਼ਹਿਰਲੀ ਦਵਾਈ ਨਿਗਲ ਲਈ ਜਿਸਨੂੰ ਇਲਾਜ ਲਈ ਮਲੇਰਕੋਟਲਾ ਲਿਜਾਇਆ ਗਿਆ ਜਿੱਥੋ ਪਟਿਆਲਾ ਰੈਫ਼ਰ ਕਰਨ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ। ਮਰਹੂਮ ਅਫ਼ਜ਼ਲ ਮੁਹੰਮਦ ਦੀ ਭੈਣ ਸ਼ਬਨਮ ਦੇ ਬਿਆਨ ਨੂੰ ਅਾਧਾਰ ਬਣਾਉਂਦਿਆਂ ਪੁਲੀਸ ਨੇ ਸਾਬਕਾ ਸਰਪੰਚ ਸੂਰਜਭਾਨ, ਕੁਲਵਿੰਦਰ ਸਿੰਘ, ਜਰਨੈਲ ਸਿੰਘ ਅਤੇ ਜੰਗੀਰ ਸਿੰਘ ਵਾਸੀਅਨ ਮਾਹਮਦਪੁਰ ’ਤੇ ਧਾਰਾ 306 ਅਧੀਨ ਪਰਚਾ ਦਰਜ ਕੀਤਾ ਹੈ। ਮਰਹੂਮ ਨੌਜਵਾਨ ਦੇ ਪਰਿਵਾਰ ਦਾ ਦੋਸ਼ ਹੈ ਕਿ ਪਿਛਲੇ ਦਿਨੀ ਇੱਕ ਲੜਾਈ ਹੋਈ ਜਿਸ ਵਿੱਚ ਜਿਸ ਵਿੱਚ ਪੁਲੀਸ ਨੇ ਦੋਵਾਂ ਧਿਰਾਂ ’ਤੇ ਕਰਾਸ ਪਰਚਾ ਦਰਜ ਕੀਤਾ ਸੀ ਜਦੋਂਕਿ ਅਫ਼ਜ਼ਲ ’ਤੇ ਘਰੇ ਜਾ ਕੇ ਕੁੱਟਮਾਰ ਕਰਨ ਦਾ ਪਰਚਾ ਝੂਠਾ ਸੀ। ਪਰਿਵਾਰ ਅਨੁਸਾਰ ਪਿਛਲੇ ਦਿਨਾਂ ਤੋਂ ਅਫ਼ਜ਼ਲ ’ਤੇ ਸਮਝੌਤੇ ਲਈ ਕਥਿਤ ਧਮਕੀਆਂ ਦੇ ਕੇ ਦਬਾਅ ਪਾਇਆ ਜਾ ਰਿਹਾ ਸੀ ਜਿਸਦੇ ਸਿੱਟੇ ਵਜੋਂ ਉਸਨੇ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ। ਇਸ ਨੌਜਵਾਨ ਦੀ ਮੌਤ ਕਾਰਨ ਪਿੰਡ ਦਾ ਮਾਹੌਲ ਪੂਰੀ ਤਰ੍ਹਾਂ ਗ਼ਮਗੀਨ ਹੈ।

ਇਨਸਾਫ਼ ਪ੍ਰਾਪਤੀ ਲਈ ਟਾਵਰ ’ਤੇ ਚੜ੍ਹਿਆ ਪੰਚ ਪੁਲੀਸ ਨੇ ਭਰੋਸਾ ਦੇ ਕੇ ਉਤਾਰਿਆ

ਉਧਰ, ਇਕ ਵੱਖਰੀ ਘਟਨਾ ਦੌਰਾਨ ਪਿੰਡ ਦਾ ਇੱਕ ਪੰਚ ਗੋਬਿੰਦ ਸਿੰਘ ਪਿੰਡ ’ਚ ਮੌਜੂਦ ਟਾਵਰ ’ਤੇ ਜਾ ਚੜ੍ਹਿਆ ਜਿਸਦਾ ਦੋਸ਼ ਸੀ ਕਿ ਪਿਛਲੇ ਦਿਨੀ ਸਾਬਕਾ ਸਰਪੰਚ ਉਸਦੇ ਬਿਆਨਾਂ ’ਤੇ ਕੁੱਟਮਾਰ ਤੇ ਐੱਸਸੀਐੱਸਟੀ ਐਕਟ ਤਹਿਤ ਪਰਚਾ ਦਰਜ ਹੋਇਆ ਸੀ ਪਰ ਪੁਲੀਸ ਨੇ ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ। ਮੌਕੇ ’ਤੇ ਪਹੁੰਚੇ ਡੀਐੱਸਪੀ ਪਰਮਜੀਤ ਸਿੰਘ ਅਤੇ ਇੰਚਾਰਜ ਐੱਸਐੱਚਓ ਸ਼ਿਵ ਰਾਮ ਨੇ ਪੰਚ ਗੋਬਿੰਦ ਸਿੰਘ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਹੇਠਾਂ ਉਤਾਰਿਆ। ਉਂਜ ਗ੍ਰਿਫ਼ਤਾਰੀ ਸਬੰਧੀ ਪੁਲੀਸ ਦਾ ਪੱਖ ਸੀ ਕਿ ਸਾਬਕਾ ਸਰਪੰਚ ਨੇ ਬੇ-ਗੁਨਾਹ ਹੋਣ ਸਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਮੁੜ ਪੜਤਾਲ ਲਈ ਦਰਖਾਸਤ ਦਿੱਤੀ ਗਈ ਸੀ ਜਿਸ ਕਰਕੇ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਸੀ। ਸਾਬਕਾ ਸਰਪੰਚ ਸੂਰਜਭਾਨ ਨੇ ਦੋਸ਼ਾਂ ਨੂੰ ਝੂਠੇ ਤੇ ਬੇ-ਬੁਨਿਆਦ ਦੱਸਿਆ ਤੇ ਕਿਹਾ ਕਿ ਉਸਨੇ ਕਿਸੇ ਨੂੰ ਕੋਈ ਜਾਤੀ ਸੂਚਕ ਸ਼ਬਦ ਨਹੀਂ ਵਰਤੇ ਪਰ ਉਸ ’ਤੇ ਐੱਸਸੀਐੱਸਟੀ ਦਾ ਝੂਠਾ ਪਰਚਾ ਦਰਜ ਹੋਇਆ ਸੀ ਤੇ ਹੁਣ ਉਸ ’ਤੇ ਰੰਜਿਸ਼ ਤਹਿਤ ਇੱਕ ਹੋਰ ਪਰਚਾ ਦਰਜ ਕਰਵਾਇਆ ਗਿਆ ਹੈ ਜਦੋਂਕਿ ਉਸ ਮਾਮਲੇ ਨਾਲ ਉਸਦਾ ਉੱਕਾ ਹੀ ਸਬੰਧ ਨਹੀਂ ਸੀ ਤੇ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All