DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਿੰਡ ਨਕਟੇ ’ਚ ਕਹਿਰ; ਬਿਜਲੀ ਦਾ ਕਰੰਟ ਲੱਗਣ ਨਾਲ ਗਈ 8 ਬੇਜ਼ੁਬਾਨਾਂ ਦੀ ਜਾਨ

ਮਰਨ ਵਾਲੇ ਪਸ਼ੂਆਂ ਵਿੱਚ 4 ਮੱਝਾਂ ਅਤੇ 4 ਗਾਵਾਂ ਸ਼ਾਮਲ : ਕਿਸਾਨ ਵੱਲੋਂ ਮੁਆਵਜ਼ੇ ਦੀ ਮੰਗ

  • fb
  • twitter
  • whatsapp
  • whatsapp
featured-img featured-img
ਪਿੰਡ ਨਕਟੇ ਵਿਖੇ ਕਰੰਟ ਲੱਗਣ ਨਾਲ ਮਰਨ ਵਾਲੇ ਪਸ਼ੂ, ਫੋਟੋ: ਮੱਟਰਾਂ
Advertisement

ਇੱਥੋਂ ਨੇੜਲੇ ਪਿੰਡ ਨਕਟੇ ਵਿਖੇ ਬੀਤੀ ਰਾਤ ਬਿਜਲੀ ਦਾ ਕਰੰਟ ਲੱਗਣ ਨਾਲ ਕਿਸਾਨ ਪਰਗਟ ਸਿੰਘ ਪੁੱਤਰ ਗੁਰਬਚਨ ਸਿੰਘ ਦੇ 8 ਪਸ਼ੂਆਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਸੰਮਤੀ ਮੈਂਬਰ ਵਿਕਰਮ ਸਿੰਘ ਨਕਟੇ ਨੇ ਦੱਸਿਆ ਕਿ ਮਰਨ ਵਾਲੇ ਪਸ਼ੂਆਂ ਵਿੱਚ 4 ਮੱਝਾਂ ਅਤੇ 4 ਗਾਵਾਂ ਸ਼ਾਮਲ ਸਨ, ਜੋ ਕਿ ਸਾਰੇ ਸੂਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਖੁਰਲੀ ਉੱਤੇ ਲੋਹੇ ਦੀਆਂ ਗਰਿੱਲਾਂ ਲੱਗੀਆਂ ਹੋਈਆਂ ਸਨ। ਰਾਤ ਸਮੇਂ ਸ਼ਾਰਟ ਸਰਕਟ ਕਾਰਨ ਇਨ੍ਹਾਂ ਗਰਿੱਲਾਂ ਵਿੱਚ ਕਰੰਟ ਆ ਗਿਆ, ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰ ਗਈ।

ਇਸੇ ਦੌਰਾਨ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਡੀ.ਐੱਮ. ਭਵਾਨੀਗੜ੍ਹ ਸ੍ਰੀਮਤੀ ਮਨਜੀਤ ਕੌਰ ਵੱਲੋਂ ਵੈਟਰਨਰੀ ਡਾਕਟਰਾਂ ਦੀ ਟੀਮ ਮੌਕੇ ’ਤੇ ਭੇਜ ਕੇ ਪਸ਼ੂਆਂ ਦਾ ਪੋਸਟਮਾਰਟਮ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਪਰਿਵਾਰ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ।

Advertisement

Advertisement
Advertisement
×