ਨਹਿਰ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਜਾਰੀ
ਪੱਤਰ ਪ੍ਰੇਰਕਲਹਿਰਾਗਾਗਾ, 28 ਜੂਨ ਪਿੰਡ ਕੋਟੜਾ ਲਹਿਲ ਵਿੱਚ ਘੱਗਰ ਬ੍ਰਾਂਚ ਨਹਿਰ ਵਿੱਚ ਪਏ ਪਾੜ ਨੂੰ ਪੂਰਨ ਹਿਤ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਾਰੀ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ...
Advertisement
ਪੱਤਰ ਪ੍ਰੇਰਕਲਹਿਰਾਗਾਗਾ, 28 ਜੂਨ
ਪਿੰਡ ਕੋਟੜਾ ਲਹਿਲ ਵਿੱਚ ਘੱਗਰ ਬ੍ਰਾਂਚ ਨਹਿਰ ਵਿੱਚ ਪਏ ਪਾੜ ਨੂੰ ਪੂਰਨ ਹਿਤ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਾਰੀ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਉਨ੍ਹਾਂ ਨੂੰ ਨਹਿਰ ਵਿੱਚ ਪਾੜ ਪੈਣ ਦੀ ਸੂਚਨਾ ਮਿਲੀ ਤਾਂ ਉਹਨਾਂ ਨੇ ਫੌਰੀ ਇਸ ਨੂੰ ਪੂਰਨ ਦੇ ਕਾਰਜ ਸ਼ੁਰੂ ਕਰਵਾਏ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਡਿੱਗੇ ਹੋਏ ਦਰੱਖਤ ਦੀਆਂ ਜੜ੍ਹਾਂ ਕਾਰਨ ਮਿੱਟੀ ਖਿਸਕਣ ਕਰ ਕੇ ਇਹ ਪਾੜ ਪਿਆ ਹੈ। ਇਸ ਮੌਕੇ ਪੀਏ ਰਾਕੇਸ਼ ਕੁਮਾਰ ਗੁਪਤਾ, ਐੱਸਈ ਸੁਖਜੀਤ ਸਿੰਘ ਭੁੱਲਰ, ਐਕਸੀਅਨ ਗਗਨਦੀਪ ਕੌਰ, ਐੱਸਡੀਓ ਆਰਿਅਨ ਅਨੇਜਾ, ਡੀਐੱਸਪੀ ਦੀਪਇੰਦਰ ਪਾਲ ਸਿੰਘ ਜੇਜੀ ਹਾਜ਼ਰ ਸਨ।
Advertisement
Advertisement
×