DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

overbridge: ਧੂਰੀ ’ਚ ਰੇਲਵੇ ਓਵਰਬ੍ਰਿਜ ਦਾ ਕੰਮ ਸ਼ੁਰੂ

ਆਰ ਓ ਬੀ ਦਾ ਕੰਮ ਸ਼ੁਰੂ ਹੋਣ ਨਾਲ ਟਰੈਫਿਕ ਜਾਮ ਤੋਂ ਮਿਲੇਗੀ ਰਾਹਤ: ਢਿੱਲੋਂ

  • fb
  • twitter
  • whatsapp
  • whatsapp
featured-img featured-img
ਧੂਰੀ ’ਚ ਸ਼ੁਰੂ ਹੋਏ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਕਾਰਜ ਦੀ ਝਲਕ।
Advertisement
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਹਿਰ ’ਚ ਰੇਲ ਪਟੜੀਆਂ ਕਾਰਨ ਦਰਪੇਸ਼ ਟਰੈਫਿਕ ਸਮੱਸਿਆ ਦੇ ਹੱਲ ਲਈ ਧੂਰੀ ਵਿੱਚ 54.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ (ਆਰ ਓ ਬੀ) ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਟੈਂਡਰ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਇਸ ਪ੍ਰਾਜੈਕਟ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਹੋ ਗਈ ਹੈ।

ਮੁੱਖ ਮੰਤਰੀ ਕੈਂਪ ਦਫਤਰ ਧੂਰੀ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਰੇਲਵੇ ਓਵਰਬ੍ਰਿਜ ਸ਼ੇਰੋ ਡਿਸਟ੍ਰੀਬਿਊਟਰੀ ਡਰੇਨ ਤੋਂ ਲੰਘਦਾ ਹੋਇਆ ਰਾਜਪੁਰਾ-ਬਠਿੰਡਾ ਅਤੇ ਧੂਰੀ-ਲੁਧਿਆਣਾ ਰੇਲ ਲਾਈਨਾਂ ਨੂੰ ਕਵਰ ਕਰੇਗਾ ਅਤੇ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

Advertisement

ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਨਵਦੀਪ ਸਿੰਘ ਨੇ ਦੱਸਿਆ ਕਿ ਚੌਕ ਨੇੜੇ ਮਹਾਂਵੀਰ ਮੰਦਰ ਕੋਲੋਂ ਸ਼ੁਰੂ ਹੋ ਕੇ ਧੂਰੀ ਬਾਈਪਾਸ ਤੱਕ ਦਾ ਇਹ ਪ੍ਰਾਜੈਕਟ ਜਿਸ ਵਿੱਚ ਮਹਾਂਵੀਰ ਮੰਦਿਰ ਵਾਲੇ ਪਾਸਿਓ ਧੂਰੀ ਸ਼ਹਿਰ ਅੰਦਰਲੇ ਕੱਕੜਵਾਲ ਓਵਰਬ੍ਰਿਜ ਦੀ ਲੰਬਾਈ ਨੇੜੇ ਤੱਕ ਪੁਲ ਦੀ ਲੰਬਾਈ 8.60 ਮੀਟਰ ਹੈ, ਵਿੱਚ ਸ਼ਾਮਲ ਸੜਕ ਦੀ ਲੰਬਾਈ 2.34 ਕਿਲੋਮੀਟਰ ਹੈ। ਹੁਕਮਰਾਨ ਧਿਰ ਨਾਲ ਸਬੰਧਤ ਆਗੂਆਂ ਨੇ ਕਿਹਾ ਕਿ ਇਸ ਪੁਲ ਦਾ ਨਿਰਮਾਣ ਪੂਰਾ ਹੋਣ ਨਾਲ ਇਲਾਕੇ ਦੇ ਵਪਾਰਕ, ਉਦਯੋਗਿਕ ਅਤੇ ਸਮਾਜਿਕ ਵਿਕਾਸ ਨੂੰ ਨਵਾਂ ਹੁੰਗਾਰਾ ਮਿਲੇਗਾ ਅਤੇ ਧੂਰੀ ਨੂੰ ਇੱਕ ਆਧੁਨਿਕ ਅਤੇ ਸੁਚੱਜੇ ਸ਼ਹਿਰ ਵਜੋਂ ਨਵੀਂ ਪਛਾਣ ਮਿਲੇਗੀ। ਯਾਦ ਰਹੇ ਕਿ ਪਿਛਲੇ ਸਮੇਂ ਦੌਰਾਨ ਇਹ ਪੁਲ ਜਿੱਥੇ ਮਨਜ਼ੂਰੀਆਂ ਮਿਲਣ ਦੇ ਮਾਮਲੇ ਨੂੰ ਲੈ ਕੇ ਕਾਫ਼ੀ ਸਮਾਂ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ।

Advertisement

Advertisement
×