DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਲਾਜ ਦੌਰਾਨ ਮਹਿਲਾ ਦੀ ਭੇਤ-ਭਰੀ ਹਾਲਤ ’ਚ ਮੌਤ

ਧੂਰੀ ਦੇ ਸਰਕਾਰੀ (ਸਿਵਲ) ਹਸਪਤਾਲ ਵਿੱਚ ਇਲਾਜ ਦੌਰਾਨ ਤੇਜੋ ਨਾਂ ਦੀ ਇੱਕ ਮਹਿਲਾ ਮੌਤ ਹੋ ਗਈ। ਪਰਿਵਾਰਕ ਮੈਂਬਰ ਪਵਨ ਕੁਮਾਰ ਨੇ ਦੱਸਿਆ ਕਿ ਤੇਜੋ ਨੂੰ ਪੇਚਿਸ਼ ਦੀ ਸ਼ਿਕਾਇਤ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਦੁਪਹਿਰ ਡੇਢ ਵਜੇ ਤੱਕ ਮਹਿਲਾ ਬਿਲਕੁਲ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਧੂਰੀ ਦੇ ਸਰਕਾਰੀ (ਸਿਵਲ) ਹਸਪਤਾਲ ਵਿੱਚ ਇਲਾਜ ਦੌਰਾਨ ਤੇਜੋ ਨਾਂ ਦੀ ਇੱਕ ਮਹਿਲਾ ਮੌਤ ਹੋ ਗਈ। ਪਰਿਵਾਰਕ ਮੈਂਬਰ ਪਵਨ ਕੁਮਾਰ ਨੇ ਦੱਸਿਆ ਕਿ ਤੇਜੋ ਨੂੰ ਪੇਚਿਸ਼ ਦੀ ਸ਼ਿਕਾਇਤ ਮਗਰੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਦੁਪਹਿਰ ਡੇਢ ਵਜੇ ਤੱਕ ਮਹਿਲਾ ਬਿਲਕੁਲ ਠੀਕ ਸੀ ਪਰ ਜਦੋਂ ਦੋ ਵਜੇ ਉਸ ਦਾ ਪਤੀ ਵਾਪਸ ਆਇਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸਦਮਾ ਬਰਦਾਸ਼ਤ ਨਾ ਕਰਦਿਆਂ ਤੇਜੋ ਦਾ ਪਤੀ ਬੇਹੋਸ਼ ਹੋ ਗਿਆ, ਜੋ ਖ਼ੁਦ ਹਸਪਤਾਲ ਵਿੱਚ ਇਲਾਜ ਅਧੀਨ ਹੈ। ਪਰਿਵਾਰ ਨੇ ਹਸਪਤਾਲ ਸਟਾਫ਼ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਡਾਕਟਰ ਲਗਾਤਾਰ ਮਰੀਜ਼ ਦੀ ਹਾਲਤ ਸਥਿਰ ਦੱਸ ਰਹੇ ਸਨ। ਪੀੜਤ ਪਰਿਵਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਹਸਪਤਾਲ ਦੇ ਸੀਨੀਅਰ ਡਾਕਟਰ ਨਰਾਇਣ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

Advertisement
Advertisement
×