ਕਿਥੇ ਗਿਆ ਘੱਗਰ ਲਈ ਆਇਆ 40 ਲੱਖ ਰੁਪਇਆ: ਢੀਂਡਸਾ

ਕਿਥੇ ਗਿਆ ਘੱਗਰ ਲਈ ਆਇਆ 40 ਲੱਖ ਰੁਪਇਆ: ਢੀਂਡਸਾ

ਰਮੇਸ਼ ਭਾਰਦਵਾਜ
ਲਹਿਰਾਗਾਗਾ, 8 ਅਗਸਤ

ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕਾਂਗਰਸ ਸਰਕਾਰ ਕਹਿ ਰਹੀ ਹੈ ਕਿ ਇਸ ਹਲਕੇ ਵਿੱਚ ਘੱਗਰ ’ਤੇ 40 ਲੱਖ ਰੁਪਏ ਲੱਗ ਚੁੱਕੇ ਹਨ ਜਦੋਂ ਕਿ ਇੱਕ ਪੈਸਾ ਨਹੀਂ ਲੱਗਿਆ। ਇਥੇ ਸ੍ਰੀ ਢੀਂਡਸਾ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਗਰਗ ਐਡਵੋਕੇਟ ਦੇ ਘਰ ਵਿਖੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਹਲਕੇ ਦੇ ਚਾਂਦੂ ਪਿੰਡ ਵਿਖੇ ਸਵਾ ਤਿੰਨ ਕਰੋੜ ਰੁਪਏ ਖਰਚ ਕੀਤੇ ਦਿਖਾਏ ਗਏ ਹਨ। ਇੰਨੀ ਰਕਮ ਵਿੱਚ ਸਿਰਫ਼ ਪੰਜ ਸੌ ਮੀਟਰ ਸੜਕ ਅਤੇ ਕੁਝ ਕੁ ਲੱਖ ਰੁਪਏ ਸਟੇਡੀਅਮ ’ਤੇ ਲਾ ਕੇ ਬਾਕੀ ਹੜੱਪ ਕਰ ਲਏ ਗਏ ਹਨ। ਇਸ ਤੋਂ ਇਲਾਵਾ ਹਲਕੇ ਦੇ ਹੋਰ ਵੀ ਪਿੰਡਾਂ ਵਿੱਚ ਨਾਮਾਤਰ ਹੀ ਪੈਸਾ ਖਰਚ ਕੀਤਾ ਗਿਆ ਹੈ। ਇਸ ਸਬੰਧੀ ਉਹ ਵਿਧਾਨ ਸਭਾ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕਰਨਗੇ। ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਜਦੋਂ ਪਟਿਆਲਾ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਸੀ ਉਦੋਂ ਵੱਡੇ ਸਮੱਗਲਰਾਂ ’ਤੇ ਕਾਰਵਾਈ ਕਰਨ ਦੀ ਥਾਂ ਕਰਿੰਦਿਆਂ ’ਤੇ ਹੀ ਕਾਰਵਾਈ ਕੀਤੀ ਗਈ। ਹੁਣ ਪਿੰਡਾਂ ਵਿੱਚ ਛਾਪੇਮਾਰੀ ਸਿਰਫ਼ ਡਰਾਮਾ ਹੈ। ਮੁੱਖ ਮੰਤਰੀ ਕੋਲ ਆਬਕਾਰੀ ਵਿਭਾਗ ਹੈ ਤੇ ਇਸ ਲਈ ਉਹ ਅਸਤੀਫ਼ਾ ਦੇਣ। ਇਸ ਸਮੇਂ ਉਨ੍ਹਾਂ ਨਾਲ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਅਨਿਲ ਗਰਗ ਐਡਵੋਕੇਟ, ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਬਲਵਿੰਦਰ ਕੌਰ, ਮਨੀਸ਼ ਕੋਹਰੀਆ, ਛੱਜੂ ਸਿੰਘ ਧਾਲੀਵਾਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ, ਭਾਜਪਾ ਆਗੂ ਸੁਰੇਸ਼ ਕੁਮਾਰ ਪਾਲਾ ਅਤੇ ਲਵਿਸ਼ ਸਿੰਗਲਾ ਹਾਜ਼ਰ ਸਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All