DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Sanaur ਦੀਆਂ ਮੰਡੀਆਂ ਵਿੱਚ ਕਣਕ ਦੀ Lifting ’ਚ ਤੇਜ਼ੀ

ਪਨਗ੍ਰੇਨ ਅਤੇ ਮਾਰਕਫੈੱਡ ਨੇ ਹੁਣ ਤੱਕ 11 ਲੱਖ ਕੱਟੇ ਕਣਕ ਖਰੀਦੀ

  • fb
  • twitter
  • whatsapp
  • whatsapp
featured-img featured-img
ਦੂਧਨਸਾਧਾਂ ਮੰਡੀ ਵਿੱਚ ਕਣਕ ਦੀ ਚੁਕਾਈ ਦਾ ਜਾਇਜ਼ਾ ਲੈਂਦੇ ਹੋਏ ਟਰੱਕ ਯੂਨੀਅਨ ਦੇ ਪ੍ਰਧਾਨ ਨਵਦੀਪ ਸਿੰਘ ਨਿੱਪੀ ਵਿਰਕ ਤੇ ਧਿਆਨ ਸਿੰਘ ਹਾਜੀਪੁਰ।
Advertisement

ਹਲਕਾ ਸਨੌਰ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਚੁਕਾਈ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਦੇਖ-ਰੇਖ ਹੇਠ ਦੇਵੀਗੜ੍ਹ, ਦੂਧਨਸਾਧਾਂ ਅਤੇ ਹੋਰ ਛੋਟੀਆਂ ਮੰਡੀਆਂ ਵਿੱਚ ਲਿਫਟਿੰਗ ਦਾ ਕੰਮ ਜ਼ੋਰਾਂ-ਸ਼ੋਰਾਂ ’ਤੇ ਹੈ। ਜ਼ਿਮੀਦਾਰਾ ਟਰੱਕ ਅਪਰੇਟਰਜ਼ ਯੂਨੀਅਨ ਦੇਵੀਗੜ੍ਹ ਦੇ ਪ੍ਰਧਾਨ ਨਵਦੀਪ ਸਿੰਘ ਨਿੱਪੀ ਵਿਰਕ ਅਤੇ ਧਿਆਨ ਸਿੰਘ ਹਾਜੀਪੁਰ ਨੇ ਅੱਜ ਅਨਾਜ ਮੰਡੀ ਦੂਧਨਸਾਧਾਂ ਦਾ ਦੌਰਾ ਕੀਤਾ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਖਰੀਦ ਏਜੰਸੀਆਂ ਅਤੇ ਲੇਬਰ ਦੇ ਸਹਿਯੋਗ ਸਦਕਾ ਚੁਕਾਈ ਪ੍ਰਕਿਰਿਆ ਤਸੱਲੀਬਖਸ਼ ਢੰਗ ਨਾਲ ਨੇਪਰੇ ਚੜ੍ਹ ਰਹੀ ਹੈ। ਦੇਵੀਗੜ੍ਹ ਅਤੇ ਦੂਧਨਸਾਧਾਂ ਦੀਆਂ ਮੰਡੀਆਂ ਵਿੱਚ ਸਰਕਾਰੀ ਖਰੀਦ ਏਜੰਸੀਆਂ ਪਨਗ੍ਰੇਨ ਅਤੇ ਮਾਰਕਫੈੱਡ 11 ਲੱਖ ਕੱਟਾ ਕਣਕ ਖਰੀਦ ਚੁੱਕੀਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਵੀ ਮੰਡੀ ਵਿੱਚ ਕਿਸਾਨਾਂ ਜਾਂ ਆੜ੍ਹਤੀਆਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਚੁੱਕੀ ਜਾ ਰਹੀ ਕਣਕ ਨੂੰ ਵੱਖ-ਵੱਖ ਸ਼ੈਲਰਾਂ ਅਤੇ ਖਾਲੀ ਪਲਿੰਥਾਂ ਵਿੱਚ ਲਾਇਆ ਜਾ ਰਿਹਾ ਹੈ। ਉਮੀਦ ਜਤਾਈ ਗਈ ਹੈ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਮੰਡੀਆਂ ਵਿੱਚੋਂ ਫ਼ਸਲ ਦੀ ਲਿਫਟਿੰਗ ਦਾ ਕੰਮ ਮੁਕੰਮਲ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਾ ਸਿੰਘ ਮੈਨੇਜਰ, ਗੁਰਬਾਜ਼ ਸਿੰਘ ਅਤੇ ਹਰਜਿੰਦਰ ਸਿੰਘ ਸਮੇਤ ਕਈ ਆਗੂ ਹਾਜ਼ਰ ਸਨ। ਪੁਖ਼ਤਾ ਪ੍ਰਬੰਧਾਂ ਕਾਰਨ ਇਸ ਵਾਰ ਮੰਡੀਆਂ ਵਿੱਚ ਫ਼ਸਲ ਦੇ ਅੰਬਾਰ ਨਹੀਂ ਲੱਗਣ ਦਿੱਤੇ ਗਏ।

Advertisement

Advertisement
Advertisement
×