DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹਿਰ ਦੀ ਨੁਹਾਰ ਬਦਲ ਦੇਵਾਂਗੇ: ਕੋਹਲੀ

ਪਟਿਆਲਾ ਸ਼ਹਿਰ ਦੇ ‘ਆਪ’ ਵਿਧਾਇਕ ਅਜੀਤਪਾਲ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਅੱੱਜ ਇੱਥੇ ਵੱਖ-ਵੱਖ ਇਲਾਕਿਆਂ ਵਿੱਚ ਲਗਪਗ 6 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਵਿਧਾਇਕ ਅਤੇ ਮੇਅਰ ਨੇ ਇੱਕ ਦੂਜੇ...

  • fb
  • twitter
  • whatsapp
  • whatsapp
featured-img featured-img
ਵਿਕਾਸ ਕਾਰਜ ਸ਼ੁਰੂ ਕਰਵਾਉਂਦੇ ਹੋਏ ਵਿਧਾਇਕ ਅਜੀਤਪਾਲ ਕੋਹਲੀ ਤੇ ਮੇਅਰ ਕੁੰਦਨ ਗੋਗੀਆ।
Advertisement

ਪਟਿਆਲਾ ਸ਼ਹਿਰ ਦੇ ‘ਆਪ’ ਵਿਧਾਇਕ ਅਜੀਤਪਾਲ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਅੱੱਜ ਇੱਥੇ ਵੱਖ-ਵੱਖ ਇਲਾਕਿਆਂ ਵਿੱਚ ਲਗਪਗ 6 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਵਿਧਾਇਕ ਅਤੇ ਮੇਅਰ ਨੇ ਇੱਕ ਦੂਜੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਸ਼ਹਿਰ ਦੀ ਨੁਹਾਰ ਬਦਲ ਕੇ ਰੱਖ ਦੇਵੇਗੀ।

‘ਆਪ’ ਦੇ ਸੀਨੀਅਰ ਆਗੂ ਤੇ ਕੌਂਸਲਰ ਗੁਰਜੀਤ ਸਿੰਘ ਸਾਹਨੀ ਦੀ ਅਗਵਾਈ ਹੇਠਲੇ ਇਨ੍ਹਾਂ ਸਮਾਗਮਾਂ ਦੌਰਾਨ ਇਹ ਵਿਕਾਸ ਕਾਰਜ ਮੁੱਖ ਤੌਰ ’ਤੇ ਵਾਰਡ ਨੰਬਰ 58 ਦੇ ਅਧੀਨ ਪੈਂਦੇ ਮਾਡਲ ਟਾਊਨ ਤੋਂ ਸ਼ੁਰੂ ਕਰਵਾਏ ਗਏ। ਇਸ ਦੌਰਾਨ ਕੈਪੀਟਲ ਥੀਏਟਰ ਤੋਂ ਕੋਹਲੀ ਟਰਾਂਸਪੋਰਟ, ਸਰਹਿੰਦੀ ਗੇਟ, ਟੀ.ਬੀ. ਹਸਪਤਾਲ ਰੋਡ ਅਤੇ ਸੀ.ਆਈ.ਏ ਸਟਾਫ ਤੋਂ ਸਦਰ ਬਾਜ਼ਾਰ, ਮਾਡਲ ਟਾਊਨ, ਮਜੀਠੀਆ ਐਨਕਲੇਵ, ਡੀ ਐੱਲ ਐੱਫ ਕਲੋਨੀ ਦੀ ਮੇਨ ਰੋਡ, ਹੀਰਾ ਬਾਗ, ਰਣਜੀਤ ਨਗਰ ਅਤੇ ਆਦਰਸ਼ ਨਗਰ ਸਮੇਤ ਕਈ ਹੋਰ ਪ੍ਰਮੁੱਖ ਇਲਾਕਿਆਂ ਵਿੱਚ ਨਵੀਂ ਸੜਕਾਂ ਬਣਨਗੀਆਂ। ਇਸ ਮੌਕੇ ਕੌਂਸਲਰ ਗੁਰਜੀਤ ਸਾਹਨੀ ਨੇ ਵਿਕਾਸ ਕਾਰਜਾਂ ਲਈ ਵਿਧਾਇਕ ਤੇ ਮੇਅਰ ਦਾ ਧੰਨਵਾਦ ਕੀਤਾ।

Advertisement

ਧੂਰੀ ਵਿੱਚ ਸਰਵਿਸ ਰੋਡ ਦਾ ਕੰਮ ਸ਼ੁਰੂ ਕਰਵਾਇਆ

ਧੂਰੀ (ਨਿੱਜੀ ਪੱਤਰ ਪ੍ਰੇਰਕ): ਧੂਰੀ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦੇ ਹੋਏ ਅੱਜ ਸ਼ਹਿਰ ਵਿੱਚ ਸੂਏ ਦੇ ਦੋਵੇਂ ਪਾਸੇ ਕਰੀਬ 10.76 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਵਿਸ ਰੋਡ ਦੇ ਪ੍ਰਾਜੈਕਟ ਦੀ ਸ਼ੁਰੂਆਤ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਤੇ ਡਾ. ਅਨਵਰ ਭਸੌੜ ਨੇ ਕਰਵਾਈ ਗਈ। ਜਾਣਕਾਰੀ ਅਨੁਸਾਰ ਪਿੰਡ ਧੂਰਾ ਪਿੰਡ ਤੋਂ ਬਾਗੜੀਆਂ ਟੀ-ਪੁਆਇੰਟ, ਜਗਤਪੁਰਾ ਤੋਂ ਬਰੜਵਾਲ ਸੜਕ ਅਤੇ ਮਨਸਾ ਦੇਵੀ ਮੰਦਰ ਰੋਡ, ਸੰਗਰੂਰ ਬਾਈਪਾਸ ਤੋਂ ਕਕੜਵਾਲ ਪੁਲ ਤੱਕ ਅਤੇ ਵਾਲੀਆ ਸਟੂਡੀਓ ਤੋਂ ਟਰੱਕ ਯੂਨੀਅਨ ਤੱਕ ਸਰਵਿਸ ਰੋਡ ਤਿਆਰ ਕੀਤੀ ਜਾਵੇਗੀ।

Advertisement
Advertisement
×