ਬਕਾਏ ਲਈ ਜਲ ਸਪਲਾਈ ਕਾਮਿਆਂ ਵੱਲੋਂ ਵਿਖਾਵਾ
ਜਲ ਸਪਲਾਈ ਅਤੇ ਸੈਨੀਟੇਸ਼ਨ (ਮੰਡਲ ਮਕੈਨੀਕਲ ਵੱਲੋਂ ਫੀਲਡ) ਕਰਮਚਾਰੀਆਂ ਦਾ ਪੇਅ ਕਮਿਸ਼ਨ ਬਕਾਇਆ ਨਾ ਦੇਣ ਦੇ ਰੋਸ ਵਜੋਂ ਪੀ ਡਬਲਿਊ ਡੀ ਅਤੇ ਵਰਕਸ਼ਾਪ ਵਰਕਰ ਯੂਨੀਅਨ ਪਟਿਆਲਾ ਬ੍ਰਾਂਚ ਵੱਲੋਂ ਪ੍ਰਧਾਨ ਧਰਮਪਾਲ ਲੌਟ ਅਤੇ ਗੁਰਚਰਨ ਸਿੰਘ ਧਨੋਆ ਦੀ ਅਗਵਾਈ ਵਿੱਚ ਕਾਰਜਕਾਰੀ ਇੰਜਨੀਅਰ...
ਜਲ ਸਪਲਾਈ ਅਤੇ ਸੈਨੀਟੇਸ਼ਨ (ਮੰਡਲ ਮਕੈਨੀਕਲ ਵੱਲੋਂ ਫੀਲਡ) ਕਰਮਚਾਰੀਆਂ ਦਾ ਪੇਅ ਕਮਿਸ਼ਨ ਬਕਾਇਆ ਨਾ ਦੇਣ ਦੇ ਰੋਸ ਵਜੋਂ ਪੀ ਡਬਲਿਊ ਡੀ ਅਤੇ ਵਰਕਸ਼ਾਪ ਵਰਕਰ ਯੂਨੀਅਨ ਪਟਿਆਲਾ ਬ੍ਰਾਂਚ ਵੱਲੋਂ ਪ੍ਰਧਾਨ ਧਰਮਪਾਲ ਲੌਟ ਅਤੇ ਗੁਰਚਰਨ ਸਿੰਘ ਧਨੋਆ ਦੀ ਅਗਵਾਈ ਵਿੱਚ ਕਾਰਜਕਾਰੀ ਇੰਜਨੀਅਰ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਧਿਕਾਰੀਆਂ ਵੱਲੋਂ ਦੋ ਦਿਨਾਂ ’ਚ ਬਕਾਇਆ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮਗਰੋਂ ਉਗਰਸੈਨ ਨੇ ਦੱਸਿਆ ਕਿ ਕਾਰਜਕਾਰੀ ਇੰਜਨੀਅਰ ਵੱਲੋਂ ਮੰਗਾਂ ਦੇ ਹੱਲ ਲਈ 12 ਅਗਸਤ ਨੂੰ ਮੀਟਿੰਗ ਦਾ ਸਮਾਂ ਵੀ ਦਿੱਤਾ ਗਿਆ ਹੈ। ਸੂਬਾਈ ਆਗੂ ਜਸਵੀਰ ਸਿੰਘ ਖੋਖਰ, ਹਰਬੀਰ ਸਿੰਘ ਸੁਨਾਮ, ਰਾਜਪਾਲ ਸਿੰਘ ਲਸੋਈ, ਗੁਰਮੀਤ ਸਿੰਘ ਪਸਿਆਣਾ, ਜਰਨੈਲ ਸਿੰਘ ਭੁਨਰਹੇੜੀ, ਦੀਪਕ ਕੁਮਾਰ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ ਤੇ ਗੁਰਮੁਖ ਸਿੰਘ ਆਦਿ ਆਗੂਆਂ ਕਿਹਾ ਕਿ ਦਫਤਰ ਵੱਲੋਂ ਫੀਲਡ ਕਰਮਚਾਰੀਆਂ ਨਾਲ ਮਤਰੇਆ ਸਲੂਕ ਕਰਦਿਆਂ ਇਨ੍ਹਾਂ ਦਾ ਬਕਾਇਆ ਨਹੀਂ ਦਿੱਤਾ ਗਿਆ ਜਦੋਂ ਕਿ ਦਫਤਰੀ ਅਮਲੇ ਦਾ ਸੇਵਾਦਾਰ ਤੋਂ ਲੈ ਕੇ ਕਾਰਜਕਾਰੀ ਇੰਜਨੀਅਰ ਤੱਕ ਦਾ ਸਾਰੇ ਅਮਲੇ ਦਾ ਬਕਾਇਆ ਖਾਤਿਆਂ ਵਿਚ ਪਾ ਦਿੱਤਾ ਗਿਆ ਹੈ। ਬੁਲਾਰਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ 12 ਅਗਸਤ ਦੀ ਮੀਟਿੰਗ ਵਿੱਚ ਮਸਲੇ ਹੱਲ ਨਾ ਕੀਤੇ ਗਏ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਉਗਰਸੈਨ, ਮਨਿੰਦਰ ਸਿੰਘ, ਰਾਮ ਅਧਾਰ, ਕੁਲਦੀਪ ਵਰਮਾ, ਦੀਪਕ ਕੁਮਾਰ, ਕੁੰਭਕਰਨ, ਮਨਪ੍ਰੀਤ ਸਿੰਘ, ਮਨਮੋਹਨ ਸਿੰਘ, ਮਨਿੰਦਰ ਸਿੰਘ ਭੁਨਰਹੇੜੀ, ਬਲਵਿੰਦਰ ਸਿੰਘ ਪ੍ਰਧਾਨ ਡਰਾਈਵਰ ਯੂਨੀਅਨ ਅਤੇ ਗੁਰਜੰਟ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

