ਭਰਵੇਂ ਮੀਂਹ ਕਾਰਨ ਬਾਜ਼ਾਰਾਂ ਵਿੱਚ ਭਰਿਆ ਪਾਣੀ

ਭਰਵੇਂ ਮੀਂਹ ਕਾਰਨ ਬਾਜ਼ਾਰਾਂ ਵਿੱਚ ਭਰਿਆ ਪਾਣੀ

ਧੂਰੀ ਦੇ ਲੋਹਾ ਬਾਜ਼ਾਰ ਵਿੱਚ ਮੀਂਹ ਨਾਲ ਭਰੇ ਪਾਣੀ ਵਿੱਚੋਂ ਲੰਘਦਾ ਹੋਇਆ ਇਕ ਵਿਅਕਤੀ।

ਪਵਨ ਕੁਮਾਰ ਵਰਮਾ

ਧੂਰੀ, 28 ਜੁਲਾਈ

ਸ਼ਹਿਰ ਵਿੱਚ ਪਏ ਭਰਵੇਂ ਮੀਂਹ ਨੇ ਧੂਰੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਭਾਵੇਂ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਪਰ ਨੇੜਲੇ ਪਿੰਡਾਂ ਦੇ ਕਿਸਾਨ ਬਾਗੋਬਾਗ ਹਨ। ਮੀਂਹ ਕਾਰਨ ਧੂਰੀ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਦੇ ਨਾਲ-ਨਾਲ ਧੂਰੀ ਨਗਰ ਕੌਂਸਲ ਦੇ ਦਫ਼ਤਰ ਅੱਗੇ ਵੀ ਪਾਣੀ ਜਮ੍ਹਾਂ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਅੱਜ ਪਏ ਮੀਂਹ ਨਾਲ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ। ਕੋਈ ਮੁਹੱਲਾ, ਗਲੀ ਜਾਂ ਕਲੋਨੀ ਅਜਿਹੀ ਨਹੀਂ ਜਿੱਥੇ ਪਾਣੀ ਜਮ੍ਹਾਂ ਨਾ ਹੋਇਆ ਹੋਵੇ। ਸਥਾਨਕ ਲੋਹਾ ਬਾਜ਼ਾਰ, ਕ੍ਰਾਂਤੀ ਚੌਕ, ਡਬਲ ਰੇਲਵੇ ਫਾਟਕ ਰੋਡ, ਤਹਿਸੀਲ ਮੁਹੱਲਾ, ਅੰਬੇਦਕਰ ਚੌਕ, ਪੰਜਾਹ ਫੁੱਟੀ ਸੜਕ, ਪੁਰਾਣੀ ਅਨਾਜ ਮੰਡੀ, ਥਾਣਾ ਸਿਟੀ ਧੂਰੀ ਦੇ ਸਾਹਮਣੇ ਵਾਲੇ ਬਾਜ਼ਾਰ ਸਮੇਤ ਹੋਰ ਕਈ ਇਲਾਕਿਆਂ ਵਿੱਚ ਪਾਣੀ ਖੜ੍ਹ ਗਿਆ। ਇਸ ਕਾਰਨ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੇਜ਼ ਰਫਤਾਰ ਮੀਂਹ ਕਾਰਨ ਸਥਾਨਕ ਸਿਵਲ ਹਸਪਤਾਲ ਅੰਦਰ ਸੜਕ ’ਤੇ ਪਾਣੀ ਖੜ੍ਹ ਗਿਆ, ਜਿਸ ਦੇ ਚੱਲਦਿਆਂ ਵਾਹਨ ਖੜ੍ਹੇ ਪਾਣੀ ’ਚ ਫਸ ਕੇ ਖਰਾਬ ਹੋ ਗਏ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਅੱਜ ਸਵੇਰ ਤੋਂ ਹੀ ਇਲਾਕੇ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰ ਸਮੇਤ ਜ਼ਿਆਦਾਤਰ ਵਾਰਡਾਂ ਵਿੱਚ ਪਾਣੀ ਜਮ੍ਹਾਂ ਹੋਣ ਕਾਰਣ ਦੁਕਾਨਦਾਰਾਂ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਨਿਕਾਸੀ ਦੇ ਮਾੜੇ ਪ੍ਰਬੰਧਾਂ ਤੋਂ ਪ੍ਰੇਸ਼ਾਨ ਹੋਏ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਹਿੰਦਰ ਸਿੰਘ ਰਾਹੀ, ਪਰਮਜੀਤ ਸਿੰਘ ਪੰਮਾ, ਚਾਂਦੀ ਰਾਮ, ਕ੍ਰਿਸ਼ਨ ਸਿੰਘ ਬਾਲਦ ਕਲਾਂ, ਲਾਡੀ, ਰਮੇਸ਼ ਕੁਮਾਰ ਜਿੰਦਲ, ਆਸ਼ੂ ਗੋਇਲ, ਦੀਪਕ ਕੁਮਾਰ ਅਤੇ ਹਰੀਸ਼ ਕੁਮਾਰ ਆਦਿ ਦੁਕਾਨਦਾਰਾਂ ਨੇ ਕਿਹਾ ਕਿ ਨਿਕਾਸ ਦੇ ਮਾੜੇ ਪ੍ਰਬੰਧ ਕਾਰਣ ਥੋੜ੍ਹੀ ਜਿਹੀ ਬਾਰਸ਼ ਨਾਲ ਹੀ ਬਾਜ਼ਾਰ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਮੀਂਹ ਦਾ ਪਾਣੀ ਉਨ੍ਹਾਂ ਦੀਆਂ ਦੁਕਾਨਾਂ ਵਿੱਚ ਦਾਖਲ ਹੋ ਗਿਆ, ਜਿਸ ਕਾਰਨ ਦੁਕਾਨਾਂ ’ਚ ਪਿਆ ਸਾਮਾਨ ਖਰਾਬ ਹੋ ਗਿਆ। ਉਨ੍ਹਾਂ ਕਿਹਾ ਕਿ ਵਿਕਾਸ ਦੇ ਨਾਅਰੇ ਮਹਿਜ਼ ਸਿਆਸੀ ਮੰਚਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ।

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂੰ): ਲੰਘੀ ਰਾਤ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਮਾਲੇਰਕੋਟਲਾ ਸ਼ਹਿਰ ਸਮੇਤ ਨੇੜਲੇ ਪਿੰਡਾਂ ਦੇ ਨੀਵੇਂ ਖੇਤਰਾਂ ‘ਚ ਪਾਣੀ ਭਰ ਗਿਆ, ਜਿਸ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ। ਸ਼ਹਿਰ ਵਾਸੀਆਂ ਨੂੰ ਮੀਂਹ ਦੇ ਪਾਣੀ ਕਾਰਨ ਸ਼ਹਿਰ ਦੇ ਕਈ ਬਾਜ਼ਾਰਾਂ ਅਤੇ ਮੁਹੱਲਿਆਂ ‘ਚ ਲੰਘਣ ‘ਚ ਮੁਸ਼ਕਿਲ ਆਈ। ਮੀਂਹ ਕਾਰਨ ਬਾਜ਼ਾਰ ਬੇ-ਰੌਣਕੇ ਰਹੇ। ਦੁਪਹਿਰ ਤੱਕ ਬਾਜ਼ਾਰਾਂ ਅਤੇ ਮੁਹੱਲਿਆਂ ‘ਚੋਂ ਪਾਣੀ ਨਿਕਲਿਆ।

ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਥੇ ਲੰਘੀ ਰਾਤ ਤੋਂ ਸ਼ੁਰੂ ਹੋਈ ਬਾਰਸ਼ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। ਰੁਕ ਰੁਕ ਕੇ ਘੰਟਿਆਂਬੱਧੀ ਬਾਰਸ਼ ਪੈਣ ਨਾਲ ਸ਼ਹਿਰ ਦੀਆਂ ਕਈ ਸੜਕਾਂ ’ਚ ਕਈ ਫੁੱਟ ਪਾਣੀ ਚੱਲਣ ਕਰਕੇ ਨਹਿਰਾਂ ਦਾ ਨਜ਼ਾਰਾਂ ਪੇਸ਼ ਹੋ ਰਿਹਾ ਸੀ। ਇਥੇ ਗਊਸ਼ਾਲਾ ਰੋਡ, ਮੁੱਖ ਬਾਜ਼ਾਰ, ਬਾਈਪਾਸ ਰੋਡ, ਥਾਣਾ ਰੋਡ, ਟੈਲੀਫੋਨ ਐਕਸਚੇਂਜ ਰੋਡ, ਮਾਰਕੀਟ ਕਮੇਟੀ-ਐੱਸਡੀਐੱਮ, ਬੱਸ ਅੱਡਾ, ਕਲੋਨੀ ਰੋਡ, ਰੇਲਵੇ ਸਟੇਸ਼ਨ ਕੋਲ ਗਰਲਜ਼ ਸਕੂਲ ਆਦਿ ਥਾਵਾਂ ’ਤੇ ਕਈ ਕਈ ਫੁੱਟ ਪਾਣੀ ਖੜ੍ਹਣ ਕਰਕੇ ਲੋਕਾਂ ਨੂੰ ਪਾਣੀ ’ਚੋਂ ਲੰਘਣਾ ਪਿਆ। ਬਾਜ਼ਾਰ ਪੂਰੀ ਤਰ੍ਹਾਂ ਬੇਰੋਣਕੇ ਰਹੇ। ਉਧਰ ਇਲਾਕੇ ਦੇ ਕਿਸਾਨ ਬਾਰਸ਼ ਤੋਂ ਖੁਸ਼ ਹਨ ਕਿਉਂਕਿ ਇਥੇ ਇਹ ਮੌਸਮ ਦੀ ਪਹਿਲੀ ਚੰਗੀ ਬਾਰਸ਼ ਹੋਣ ਕਰਕੇ ਝੋਨੇ ਦੀ ਫਸਲ ਨੂੰ ਲਾਭ ਪਹੁੰਚੇਗਾ। ਪਿੰਡਾਂ ਵਿੱਚ ਵੀ ਤੇਜ਼ ਬਾਰਸ਼ ਕਰਕੇ ਹਾਲਾਤ ਹੋਰ ਵੀ ਬਦਤਰ ਹੋ ਗਏ ਤੇ ਨੀਵੀਆਂ ਥਾਵਾਂ ’ਤੇ ਪਾਣੀ ਖੜ੍ਹਨ ਕਰਕੇ ਥਾਂ ਥਾਂ ਚਿੱਕੜ ਹੋ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All