ਮਾਲੇਰਕੋਟਲਾ ’ਚ ਵਰਚੁਅਲ ਰੁਜ਼ਗਾਰ ਮੇਲਾ

ਮਾਲੇਰਕੋਟਲਾ ’ਚ ਵਰਚੁਅਲ ਰੁਜ਼ਗਾਰ ਮੇਲਾ

ਐੱਸਡੀਐੱਮ ਵਿਕਰਮਜੀਤ ਪਾਂਥੇ ਨਵ-ਨਿਯੁਕਤ ਨੌਜਵਾਨਾਂ ਨਾਲ।

ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 26 ਸਤੰਬਰ

ਪੰਜਾਬ ਸਰਕਾਰ ਦੇ ‘ਘਰ-ਘਰ ਰੁਜ਼ਗਾਰ ਮਿਸ਼ਨ’ ਤਹਿਤ ਅੱਜ ਸਥਾਨਕ ਐੱਸਡੀਐੱਮ ਦਫ਼ਤਰ ਵਿੱਚ ਵਰਚੁਅਲ ਰੁਜ਼ਗਾਰ ਮੇਲੇ ਦੌਰਾਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਦੀਆਂ ਵੱਖ-ਵੱਖ ਸਨਅਤੀ ਇਕਾਈਆਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਪੇਸ਼ਕਸ਼ ਪੱਤਰ ਦਿੱਤੇ ਗਏ।

ਐੱਸਡੀਐੱਮ ਵਿਕਰਮਜੀਤ ਪਾਂਥੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਅਤੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੀ ਅਗਵਾਈ ਹੇਠ ਕੋਵਿਡ-19 ਮਹਾਂਮਾਰੀ ਦੇ ਸਮੇਂ ਵਿੱਚ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਅੱਜ ਵਰਚੁਅਲ ਰੁਜ਼ਗਾਰ ਮੇਲੇ ਦੌਰਾਨ ਸਬ-ਡਿਵੀਜ਼ਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

ਵਰਚੁਅਲ ਰੁਜ਼ਗਾਰ ਮੇਲੇ ਵਿੱਚ ਅਰਿਹੰਤ ਸਪਿਨਿੰਗ ਮਿਲ, ਮਾਲੇਰਕੋਟਲਾ, ਕੇ ਐੱਲ ਮਲਟੀ ਮੈਟਲ ਰੋਲਜ਼, ਮਾਲੇਰਕੋਟਲਾ, ਦਸਮੇਸ਼ ਮਕੈਨੀਕਲ ਵਰਕਸ, ਅਮਰਗੜ੍ਹ, ਦਸਮੇਸ਼ ਮਕੈਨੀਕਲ ਵਰਕਸ, ਮਾਲੇਰਕੋਟਲਾ, ਅਵਤਾਰ ਸਿੰਘ ਐਂਡ ਸੰਨਜ਼, ਮਾਲੇਰਕੋਟਲਾ, ਕੂਲ ਕਿੰਗ ਉਦਯੋਗ, ਮਾਲੇਰਕੋਟਲਾ, ਰਾਜਾ ਸੰਨ ਸਾਈਕਲ ਵਰਕਸ, ਮਾਲੇਰਕੋਟਲਾ, ਐਨਯੋ ਅਲਾਇ ਮਾਲੇਰਕੋਟਲਾ, ਚੋਪੜਾ ਇੰਡਸਟਰੀਜ਼, ਮਾਲੇਰਕੋਟਲਾ ਅਤੇ ਵਿਰਦੀ ਹਸਪਤਾਲ ਨੇ ਨਵੇਂ ਨਿਯੁਕਤ ਕੀਤੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All