DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Vimukt Jatis Punjab Protest: ਵਿਮੁਕਤ ਜਾਤੀਆਂ ਵਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਭੁੱਖ ਹੜਤਾਲ

ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਣ ਤੋਂ ਰੋਕਿਆ; ਵਿਮੁਕਤ ਜਾਤੀਆਂ ਲਈ 2 ਫੀਸਦੀ ਕੋਟੇ ਦੀ ਮੰਗ; ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ 28 ਮਈ ਤੱਕ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਦਾ ਭਰੋਸਾ, ਭੁੱਖ ਹੜਤਾਲ ਮੁਲਤਵੀ

  • fb
  • twitter
  • whatsapp
  • whatsapp
Advertisement

ਵਿਮੁਕਤ ਕਬੀਲੇ ਬਾਜ਼ੀਗਰ ਵਣਜਾਰਾ ਸਮਾਜ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਵਿਮੁਕਤ ਜਾਤੀਆਂ ਨਾਲ ਸਬੰਧਤ ਲੋਕਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਰੋਸ ਧਰਨਾ ਦਿੰਦਿਆਂ ਭੁੱਖ ਹੜਤਾਲ ਕੀਤੀ ਗਈ। ਧਰਨਾਕਾਰੀ ਪੰਜਾਬ ਸਰਕਾਰ ਤੋਂ ਵਿਮੁਕਤ ਜਾਤੀਆਂ ਲਈ 2 ਫੀਸਦੀ ਕੋਟੇ ਦੀ ਮੰਗ ਕਰ ਰਹੇ ਸਨ।

Advertisement

ਵਿਮੁਕਤ ਕਬੀਲੇ ਬਾਜ਼ੀਗਰ ਵਣਜਾਰਾ ਸਮਾਜ ਨਾਲ ਸਬੰਧਤ ਲੋਕਾਂ ਵਲੋਂ 2 ਫੀਸਦੀ ਕੋਟੇ ਦੀ ਮੰਗ ਨੂੰ ਲੈ ਕੇ ਅੱਜ ਮੁੱਖ ਮੰਤਰੀ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਦਾ ਐਲਾਨ ਕੀਤਾ ਹੋਇਆ ਸੀ ਜਿਸ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ ਤੋਂ ਵਿਮੁਕਤ ਜਾਤੀਆਂ ਬਾਜ਼ੀਗਰ, ਸੈਂਸੀ, ਬੋਰੀਆ, ਨਟ, ਗੰਧੀਲੇ, ਬਰਡ, ਬੰਗਾਲੀ ਆਦਿ ਜਾਤਾਂ ਨਾਲ ਸਬੰਧਤ ਲੋਕ ਅੱਜ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕਰਦੇ ਹੋਏ ਸਿਖ਼ਰ ਦੁਪਹਿਰੇ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ ਪਰੰਤੂ ਪੁਲੀਸ ਵਲ਼ ਸਖਤ ਨਾਕੇਬੰਦੀ ਕਰਕੇ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਨੇੜੇ ਸੜਕ ਉਪਰ ਹੀ ਰੋਕ ਲਿਆ। ਪ੍ਰਦਰਸ਼ਨਕਾਰੀਆਂ ਵਲੋਂ ਸੜਕ ਉਪਰ ਹੀ ਭੁੱਖ ਹੜਤਾਲ ਸ਼ੁਰੂ ਕਰਦਿਆਂ ਰੋਸ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

Advertisement

ਵਿਮੁਕਤ ਕਬੀਲੇ ਬਾਜੀਗਰ ਵਣਜਾਰਾ ਸਮਾਜ ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੰਦਾ, ਸਰਵਣ ਸਿੰਘ ਪੰਜਗਰਾਈ, ਸੁਰਜੀਤ ਸਿੰਘ ਮੰਡੀ ਕਲਾਂ, ਰਾਂਝਾ ਬਖਸ਼ੀ, ਗੁਲਜਾਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਰਿਹਾਇਸ਼ ਦੇ ਨੁਮਾਇੰਦਿਆਂ ਨਾਲ 2 ਫੀਸਦੀ ਕੋਟੇ ਦੀ ਮੰਗ ਲਈ ਵਾਰ ਵਾਰ ਮੀਟਿੰਗਾਂ ਕੀਤੀਆਂ ਜੋ ਬੇਸਿੱਟਾ ਰਹੀਆਂ ਜਿਸ ਦੇ ਰੋਸ ਵਜੋਂ ਅੱਜ ਮੁੜ ਤੋਂ ਤੀਜੀ ਵਾਰ ਮੁੱਖ ਮੰਤਰੀ ਦੇ ਦਰ ’ਤੇ ਪੁੱਜੇ ਹਨ ਅਤੇ ਭੁੱਖ ਹੜਤਾਲ ਸ਼ੁਰੂ ਕਰਕੇ ਰੋਸ ਧਰਨਾ ਦਿੱਤਾ।

ਇਸ ਮੌਕੇ ਸਮਾਜ ਦੇ ਆਗੂ ਵਕੀਲ ਸਿੰਘ ਮਸ਼ਾਲ, ਪਿਆਰਾ ਸਿੰਘ ਮੰਡਵੀ, ਨਿਧਾਨ ਸਿੰਘ ਪਾਤੜਾਂ, ਗੁਰਦੀਪ ਸਿੰਘ ਰਾਮਪੁਰਾ, ਕ੍ਰਿਸ਼ਨ ਚੰਦ ਲਾਲਿਆਂ ਵਾਲੀ ਆਦਿ ਹਾਜ਼ਰ ਸਨ।

ਇਸ ਦੌਰਾਨ ਐਸ.ਡੀ.ਐਮ ਸੰਗਰੂਰ ਸਤੀਸ਼ ਚੰਦਰਾ ਅਤੇ ਡੀਐਸਪੀ ਦਲਵੀਰ ਸਿੰਘ ਸਿੱਧੂ ਵਲੋਂ ਬਾਜ਼ੀਗਰ ਵਣਜ਼ਾਰਾ ਸਮਾਜ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਅਤੇ 28 ਮਈ ਤੱਕ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮਗਰੋਂ ਆਗੂਆਂ ਨੇ ਦੱਸਿਆ ਕਿ ਭੁੱਖ ਹੜਤਾਲ 28 ਮਈ ਤੱਕ ਮੁਲਤਵੀ ਕਰ ਦਿੱਤੀ ਹੈ। ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਮੁੜ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।

Advertisement
×