village development: ਪੰਚਾਇਤਾਂ ਦੇ ਹੱਕਾਂ ਤੇ ਵਿਕਾਸ ਬਾਰੇ ਚਰਚਾ
ਪਿੰਡਾਂ ਦੇ ਵਿਕਾਸ ਅਤੇ ਪੰਚਾਇਤਾਂ ਨਾਲ ਜੁੜੇ ਮੁੱਦਿਆਂ ’ਤੇ ਹੋਈ ਮੀਟਿੰਗ ਵਿੱਚ ਇਲਾਕੇ ਦੇ ਵੱਡੀ ਗਿਣਤੀ ਸਰਪੰਚਾਂ ਨੇ ਹਾਜ਼ਰੀ ਲਗਵਾਈ। ਇਸ ਮੀਟਿੰਗ ਵਿੱਚ 148 ਪੰਚਾਇਤਾਂ ਵਿੱਚੋਂ ਲਗਪਗ 115 ਸਰਪੰਚ ਸ਼ਾਮਲ ਹੋਏ। ਉਨ੍ਹਾਂ ਪੰਚਾਇਤਾਂ ਦੇ ਹੱਕਾਂ ਅਤੇ ਵਿਕਾਸ ਲਈ ਇਕਜੁੱਟ ਹੋਣ...
Advertisement
ਪਿੰਡਾਂ ਦੇ ਵਿਕਾਸ ਅਤੇ ਪੰਚਾਇਤਾਂ ਨਾਲ ਜੁੜੇ ਮੁੱਦਿਆਂ ’ਤੇ ਹੋਈ ਮੀਟਿੰਗ ਵਿੱਚ ਇਲਾਕੇ ਦੇ ਵੱਡੀ ਗਿਣਤੀ ਸਰਪੰਚਾਂ ਨੇ ਹਾਜ਼ਰੀ ਲਗਵਾਈ। ਇਸ ਮੀਟਿੰਗ ਵਿੱਚ 148 ਪੰਚਾਇਤਾਂ ਵਿੱਚੋਂ ਲਗਪਗ 115 ਸਰਪੰਚ ਸ਼ਾਮਲ ਹੋਏ। ਉਨ੍ਹਾਂ ਪੰਚਾਇਤਾਂ ਦੇ ਹੱਕਾਂ ਅਤੇ ਵਿਕਾਸ ਲਈ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਮੀਟਿੰਗ ਦੌਰਾਨ ਸਰਪੰਚਾਂ ਕਿੱਕਰ ਸਿੰਘ, ਬਚਿੱਤਰ ਸਿੰਘ, ਜੈਪਾਲ ਸਿੰਘ, ਸੁਖਵੰਤ ਸਿੰਘ ਅਤੇ ਦਰਸ਼ਨ ਸਿੰਘ ਸਣੇ ਹੋਰਾਂ ਨੇ ਪੰਚਾਇਤਾਂ ਦੇ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਇਕਜੁੱਟ ਹੋ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਪ੍ਰਬੰਧਕਾਂ ਨੇ ਇਕੱਤਰਤਾ ’ਚ ਸ਼ਮੂਲੀਅਤ ਲਈ ਸਰਪੰਚਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਨੇ ਉਮੀਦ ਜਤਾਈ ਕਿ ਬਣਾਈ ਕਮੇਟੀ ਦੇ ਗਠਨ ਨਾਲ ਪੰਚਾਇਤਾਂ ਦੇ ਰੁਕੇ ਵਿਕਾਸ ਕਾਰਜਾਂ ਨੂੰ ਰਫ਼ਤਾਰ ਮਿਲੇਗੀ। ਪਿੰਡਾਂ ਦੇ ਵਿਕਾਸ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕੀਤਾ ਜਾਵੇਗਾ। ਨਾਲ ਹੀ ਇਕੱਠਤਾ ਅਤੇ ਆਪਸੀ ਸਹਿਯੋਗ ਨੂੰ ਪਿੰਡਾਂ ਦੇ ਵਿਕਾਸ ਲਈ ਸਭ ਤੋਂ ਵੱਡੀ ਤਾਕਤ ਦੱਸਿਆ ਗਿਆ।
Advertisement
Advertisement
×

