DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੱਜ ਯਾਤਰੀਆਂ ਲਈ ਟੀਕਾਕਰਨ ਕੈਂਪ

ਸਿਵਲ ਹਸਪਤਾਲ ਮਾਲੇਰਕੋਟਲਾ ਦੀ ਟੀਮ ਨੇ 314 ਹੱਜ ਯਾਤਰੀਆਂ ਦਾ ਟੀਕਾਕਰਨ ਕੀਤਾ

  • fb
  • twitter
  • whatsapp
  • whatsapp
featured-img featured-img
ਟੀਕਾਕਰਨ ਕੈਂਪ ਵਿੱਚ ਮੌਜੂਦ ਵਿਧਾਇਕ ਡਾ. ਜਮੀਲ ਉਰ ਰਹਿਮਾਨ ਅਤੇ ਐੱਸ ਐੱਮ ਓ ਡਾ. ਸੁਖਵਿੰਦਰ ਸਿੰਘ। -ਫੋਟੋ: ਕੁਠਾਲਾ
Advertisement
ਪੰਜਾਬ ’ਚੋਂ ਹੱਜ ਦੇ ਪਵਿੱਤਰ ਸਫ਼ਰ ’ਤੇ ਜਾਣ ਵਾਲੇ ਯਾਤਰੀਆਂ ਲਈ ਪੰਜਾਬ ਰਾਜ ਹੱਜ ਕਮੇਟੀ ਵੱਲੋਂ ਸਾਗਰ ਰਿਜ਼ੌਰਟ ’ਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ। ਐੱਸ ਐੱਮ ਓ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਟੀਮ ਵੱਲੋਂ 314 ਹੱਜ ਯਾਤਰੀਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਾਏ ਗਏ। ਪੰਜਾਬ ਰਾਜ ਹੱਜ ਕਮੇਟੀ ਹਰ ਸਾਲ ਹੱਜ ਦੀ ਪਵਿੱਤਰ ਯਾਤਰਾ ’ਤੇ ਜਾਣ ਵਾਲੇ ਮੁਸਲਿਮ ਯਾਤਰੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਟੀਕਾਕਰਨ ਕੈਂਪ ਲਾਉਂਦੀ ਹੈ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਹੱਜ ਦੇ ਸਫ਼ਰ ’ਤੇ ਜਾਣ ਵਾਲੇ ਯਾਤਰੀਆਂ ਨੂੰ ਇਸ ਪਵਿੱਤਰ ਯਾਤਰਾ ਲਈ ਮੁਬਾਰਕਬਾਦ ਦਿੱਤੀ। ਮੁਫ਼ਤੀ ਮੁਹੰਮਦ ਖਲੀਲ ਕਾਸਮੀ ਨੇ ਹੱਜ ਦੇ ਸਫ਼ਰ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਹਾਜੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਯਾਤਰੀਆਂ ਨੂੰ ਸਿਹਤ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ, ਦਵਾਈਆਂ ਨਾਲ ਰੱਖਣ ਅਤੇ ਭੀੜ ਵਾਲੀਆਂ ਥਾਵਾਂ ’ਤੇ ਸਾਵਧਾਨ ਰਹਿਣ ਦੀ ਅਪੀਲ ਕੀਤੀ।ਕੈਂਪ ਦੌਰਾਨ ਐੱਸ ਐੱਮ ਓ ਡਾ. ਸੁਖਵਿੰਦਰ ਸਿੰਘ, ਸਾਬਕਾ ਪ੍ਰਧਾਨ ਇਕਬਾਲ ਫੌਜੀ, ਕੌਂਸਲਰ ਅਸਲਮ ਕਾਲਾ ਤੇ ਮੁਹੰਮਦ ਨਜ਼ੀਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਇਸ ਮੌਕੇ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਟੀਮ ਨਾਲ ਅਲ ਕੁਰਆਨ ਸੁਸਾਇਟੀ ਅਤੇ ਸਹਾਰਾ ਮੁਸਲਿਮ ਵੈੱਲਫੇਅਰ ਸੁਸਾਇਟੀ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਭਰਵਾਂ ਸਹਿਯੋਗ ਕੀਤਾ।

Advertisement

Advertisement

Advertisement
×