ਗਊ ਧਾਮ ਸੇਵਾ ਸੁਸਾਇਟੀ ਵੱਲੋਂ ਟੀਕਾਕਰਨ ਕੈਂਪ
ਧੂਰੀ: ਗਊ ਧਾਮ ਸੇਵਾ ਸੁਸਾਇਟੀ, ਸਟੈਂਪ ਆਨ ਸੁਸਾਇਟੀ ਧੂਰੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਸ਼ੂਆਂ ’ਚ ਫੈਲ ਰਹੀ ਦੀ ਗਲ ਘੋਟੂ ਤੇ ਮੂੰਹ ਖੁਰ ਦੀ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਟੀਕਾਕਰਨ ਕੈਂਪ ਲਗਾਇਆ ਗਿਆ। ਗਊ ਸੇਵਾ ਕਮਿਸ਼ਨ ਦੇ ਚੇਅਰਮੈਨ...
Advertisement
ਧੂਰੀ: ਗਊ ਧਾਮ ਸੇਵਾ ਸੁਸਾਇਟੀ, ਸਟੈਂਪ ਆਨ ਸੁਸਾਇਟੀ ਧੂਰੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਸ਼ੂਆਂ ’ਚ ਫੈਲ ਰਹੀ ਦੀ ਗਲ ਘੋਟੂ ਤੇ ਮੂੰਹ ਖੁਰ ਦੀ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਟੀਕਾਕਰਨ ਕੈਂਪ ਲਗਾਇਆ ਗਿਆ। ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਅਤੇ ਸਟੈਂਪ ਆਨ ਸੁਸਾਇਟੀ ਦੇ ਪ੍ਰਧਾਨ ਰੋਮੀ ਢੰਡ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਜ਼ਿਆਦਾ ਨਮੀ ਕਾਰਨ ਪਸ਼ੂਆਂ ਨੂੰ ਖੁਰਾਂ ਦੀ ਬਿਮਾਰੀ ਵਧ ਜਾਂਦੀ ਹੈ। ਸੰਸਥਾ ਦੇ ਸਕੱਤਰ ਹਰਿੰਦਰ ਸ਼ਰਮਾ ਹੈਪੀ ਨੇ ਕਿਹਾ ਕਿ ਸੰਸਥਾ ਮਨੁੱਖਤਾ ਦੀ ਸੇਵਾ ਅਤੇ ਬੇਜ਼ੁਬਾਨ ਪਸ਼ੂਆਂ ਦੀ ਸੇਵਾ ਕਰਨ ਲਈ ਤੱਤਪਰ ਰਹਿੰਦੀ ਹੈ। ਇਸ ਮੌਕੇ ਅਮਨਪ੍ਰੀਤ ਬਾਵਾ,ਪੰਕਜ, ਸੰਜੀਵ ਕੁਮਾਰ,ਮਿੰਟੂ, ਅਤੇ ਨਵਤੇਜ ਸ਼ਰਮਾ ਤੋਂ ਇਲਾਵਾ ਸਟੈਂਪ ਆਨ ਸੁਸਾਇਟੀ ਦੇ ਮੈਂਬਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×