ਹਰਦੀਪ ਸੋਢੀ
ਧੂਰੀ, 22 ਜਨਵਰੀ
ਸ਼ਹਿਰ ਵਿੱਚ ਲੰਘੀ ਰਾਤ ਸੰਗਰੂਰ ਰੋਡ ’ਤੇ ਬੇਕਾਬੂ ਹੋਈ ਕਾਰ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਕਾਰ ਸਵਾਰਾਂ ’ਚੋਂ ਇੱਕ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਫੱਟੜ ਹੋ ਗਿਆ।
ਸਥਾਨਕ ਰੇਲਵੇ ਪੁਲੀਸ ਚੌਕੀ ’ਚ ਤਾਇਨਾਤ ਸਹਾਇਕ ਥਾਣੇਦਾਰ ਜਸਜੀਤ ਸਿੰਘ ਅਤੇ ਉਸ ਦਾ ਲੜਕਾ ਲੰਘੀ ਰਾਤ ਆਪਣੀ ਕਾਰ ’ਚ ਸ਼ਹਿਰ ਤੋਂ ਸੰਗਰੂਰ ਬਾਈਪਾਸ ਵੱਲ ਜਾ ਰਹੇ ਸਨ ਕਿ ਕਿਸੇ ਪਸ਼ੂ ਨੂੰ ਬਚਾਉਂਦਿਆਂ ਬੇਕਾਬੂ ਹੋਈ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਹਾਦਸੇ ’ਚ ਸਹਾਇਕ ਥਾਣੇਦਾਰ ਜਸਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦਾ ਲੜਕਾ ਹਰਜਿੰਦਰ ਸਿੰਘ ਗੰਭੀਰ ਫੱਟੜ ਹੋ ਗਿਆ। ਫੱਟੜ ਹਰਜਿੰਦਰ ਸਿੰਘ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਮਗਰੋਂ ਇਲਾਜ ਲਈ ਲੁਧਿਆਣਾ ਭੇਜ ਦਿੱਤਾ।