DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਰ ਮਹੀਨੇ ਡੇਢ ਲੱਖ ਸੈਨੇਟਰੀ ਪੈਡ ਵੰਡੇਗੀ ਉਮੀਦ ਫਾਊਂਡੇਸ਼ਨ

ਮਹਿਲਾਵਾਂ ਦੀ ਸਿਹਤ ਸਹੂਲਤਾਂ ਸਬੰਧੀ ਮਾਹਿਰ ਡਾਕਟਰ ਦੇਣਗੇ ਸਲਾਹ: ਖੰਨਾ

  • fb
  • twitter
  • whatsapp
  • whatsapp
featured-img featured-img
ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਹੋਏ ਉਮੀਦ ਫਾਊਂਡੇਸ਼ਨ ਦੇ ਚੇਅਰਮੈਨ ਅਰਵਿੰਦ ਖੰਨਾ। -ਫੋਟੋ: ਲਾਲੀ
Advertisement

ਸਮਾਜ ਸੇਵੀ ਸੰਸਥਾ ਉਮੀਦ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵੱਲੋਂ ਇੱਥੇ ਉਮੀਦ ਦਫ਼ਤਰ ਵਿੱਚ ਮਹਿਲਾਵਾਂ ਦੀ ਸਿਹਤ ਸੁਰੱਖਿਆ ਸਬੰਧੀ ਮੁਫ਼ਤ ਸੈਨੇਟਰੀ ਵੰਡ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਸ੍ਰੀ ਖੰਨਾ ਨੇ ਕਿਹਾ ਕਿ ਮਹਿਲਾਵਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਇਹ ਪ੍ਰਾਜੈਕਟ ਦੀ ਸ਼ੁਰੂ ਕੀਤਾ ਗਿਆ ਹੈ। ਅਰਵਿੰਦ ਖੰਨਾ ਨੇ ਕਿਹਾ ਕਿ ਉਮੀਦ ਸੰਸਥਾ ਵੱਲੋਂ ਔਰਤਾਂ ਲਈ ਪਿੰਡਾਂ ਵਿੱਚ ਸੈਲਫ ਹੈਲਪ ਗਰੁੱਪ ਚਲਾਏ ਜਾ ਰਹੇ ਹਨ ਅਤੇ ਇਹ ਸੈਲਫ਼ ਹੈਲਪ ਗਰੁੱਪਾਂ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਹ ਗਰੁੱਪ ਜ਼ਰੂਰਤਮੰਦ ਮਹਿਲਾਵਾਂ ਨੂੰ ਇਹ ਸੈਨੇਟਰੀ ਪੈਡ ਮੁਹੱਈਆ ਕਰਵਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਦੇ ਸ਼ੁਰੂਆਤੀ ਦੌਰ ਸਮੇਂ ਡੇਢ ਲੱਖ ਦੇ ਕਰੀਬ ਸੈਨੇਟਰੀ ਪੈਡ ਹਰ ਮਹੀਨੇ 30 ਹਜ਼ਾਰ ਔਰਤਾਂ ਨੂੰ ਮੁਫ਼ਤ ਵੰਡੇ ਜਾਣਗੇ। ਸ਼ਹਿਰੀ ਪੱਧਰ ’ਤੇ ਵਾਲੰਟੀਅਰਾਂ ਦੇ ਸਹਿਯੋਗ ਨਾਲ ਲੋੜਵੰਦ ਮਹਿਲਾਵਾਂ ਨੂੰ ਇਹ ਸੈਨੇਟਰੀ ਪੈਡ ਮੁਫ਼ਤ ਮੁਹੱਈਆ ਕਰਵਾਈ ਜਾਣਗੇ। ਸਾਬਕਾ ਵਿਧਾਇਕ ਨੇ ਦੱਸਿਆ ਕਿ ਮਹਿਲਾਵਾਂ ਦੀ ਸਿਹਤ ਸੰਭਾਲ ਸਬੰਧੀ ਗਾਇਨੀ ਡਾਕਟਰ (ਔਰਤ ਰੋਗਾਂ ਦੇ ਮਾਹਿਰ) ਵੀ ਰੱਖੇ ਜਾਣਗੇ। ਉਮੀਦ ਸੰਸਥਾ ਪਹਿਲਾਂ ਤੋਂ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਂਦੇ ਹੋਏ ਵਧੀਆ ਕੁਆਲਿਟੀ ਦੀਆਂ ਦਵਾਈਆਂ ਮੁਹੱਈਆ ਕਰਵਾਉਂਦੇ ਰਹੇ ਹਾਂ ਅਤੇ ਇਸ ਪ੍ਰਾਜੈਕਟ ਰਾਹੀਂ ਮਹਿਲਾਵਾਂ ਨੂੰ ਵਧੀਆ ਕੁਆਲਿਟੀ ਦੇ ਸੈਨੇਟਰੀ ਪੈਡ ਮੁਹੱਈਆ ਕਰਵਾਉਂਦੇ ਰਹਾਂਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪੈਡ ਉਮੀਦ ਦਫ਼ਤਰ ਨੇੜੇ ਡੀ ਸੀ ਕੋਠੀ ਸੰਗਰੂਰ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਉਮੀਦ ਸੰਸਥਾ ਦੇ ਮੈਂਬਰ ਅਤੇ ਵਰਕਰ ਮੌਜੂਦ ਸਨ।

Advertisement
Advertisement
×