ਬਾਹਰੋਂ ਆਏ ਜੀਰੀ ਦੇ ਦੋ ਟਰੱਕ ਮਸਤੂਆਣਾ ਸਾਹਿਬ ’ਚ ਘੇਰੇ

ਬਾਹਰੋਂ ਆਏ ਜੀਰੀ ਦੇ ਦੋ ਟਰੱਕ ਮਸਤੂਆਣਾ ਸਾਹਿਬ ’ਚ ਘੇਰੇ

ਮਸਤੂਆਣਾ ਸਾਹਿਬ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਹਰੋਂ ਆਏ ਜੀਰੀ ਦੇ ਘੇਰੇ ਟਰੱਕ।

ਐੱਸ ਐੱਸ ਸੱਤੀ

ਮਸਤੂਆਣਾ ਸਾਹਿਬ, 27 ਅਕਤੂਬਰ

ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਹਰੋਂ ਆਏ ਜੀਰੀ ਦੇ ਦੋ ਟਰੱਕ ਮਸਤੂਆਣਾ ਸਾਹਿਬ ਵਿੱਚ ਘੇਰੇ ਗਏ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ, ਬਲਾਕ ਪ੍ਰਧਾਨ ਸੁਖਦੇਵ ਸਿੰਘ ਉੱਭਾਵਾਲ ਅਤੇ ਬੱਗਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਇਹ ਜੀਰੀ ਬਾਹਰੋਂ ਆ ਰਹੀ ਹੈ। ਇਹ ਪੰਜਾਬ ਦੇ ਕਿਸਾਨਾਂ ਲਈ ਬਹੁਤ ਵੱਡਾ ਖਤਰਾ ਹੈ। ਇਸ ਨਾਲ ਜੋ ਪੰਜਾਬ ਦੇ ਸੈਲਰ ਹਨ, ਉਨ੍ਹਾਂ ਦਾ ਕੋਟਾ ਪੂਰਾ ਹੋ ਜਾਣਾ ਹੈ ਅਤੇ ਪੰਜਾਬ ਦੀ ਜੀਰੀ ਕਿਸੇ ਨੇ ਵੀ ਨਹੀਂ ਖ਼ਰੀਦਣੀ। ਜਿਸ ਨਾਲ ਪੰਜਾਬ ਦੀ ਕਿਸਾਨੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਆਸ-ਪਾਸ ਧਿਆਨ ਰੱਖਣਾ ਚਾਹੀਦਾ ਹੈ। ਜੇ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਟਰੱਕ ਆਦਿ ਮਿਲਦਾ ਹੈ ਤਾਂ ਉਸ ਨੂੰ ਰੋਕ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਮੌਕੇ ਫੂਡ ਸਪਲਾਈ ਦੇ ਅਫਸਰਾਂ ਸਮੇਤ ਪੁਲੀਸ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜੁਝਾਰ ਸਿੰਘ ਬਡਰੁੱਖਾਂ, ਬੱਗਾ ਸਿੰਘ, ਜਗਸੀਰ ਸਿੰਘ, ਨਿਰਮਲ ਸਿੰਘ, ਬਿੱਟਾ ਸਿੰਘ, ਚਮਕੌਰ ਸਿੰਘ ਇਕਾਈ ਪ੍ਰਧਾਨ ਬਹਾਦਰਪੁਰ, ਕਾਲਾ ਸਿੰਘ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All