ਸੰਗਰੂਰ ਜ਼ਿਲ੍ਹੇ ’ਚ ਦੋ ਮਰੀਜ਼ਾਂ ਦੀ ਮੌਤ; 26 ਨਵੇਂ ਕੇਸ

ਸੰਗਰੂਰ ਜ਼ਿਲ੍ਹੇ ’ਚ ਦੋ ਮਰੀਜ਼ਾਂ ਦੀ ਮੌਤ; 26 ਨਵੇਂ ਕੇਸ

ਪਟਿਆਲਾ ਜ਼ਿਲ੍ਹੇ ਵਿੱਚ ਕਰੋਨਾ ਸੈਂਪਲ ਲੈਂਂਦੇ ਹੋਏ ਸਿਹਤ ਮੁਲਾਜ਼ਮ। ਫੋਟੋ:ਭੰਗੂ

ਨਿੱਜੀ ਪੱਤਰ ਪ੍ਰੇਰਕ

ਸੰਗਰੂਰ, 28 ਸਤੰਬਰ

ਜ਼ਿਲ੍ਹੇ ’ਚ ਇੱਕ ਮਹਿਲਾ ਸਮੇਤ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 142 ਤੱਕ ਜਾ ਪੁੱਜੀ ਹੈ। ਅੱਜ 26 ਨਵੇਂ ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਜਦੋਂ ਕਿ 42 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 3500 ਹੋ ਚੁੱਕੀ ਹੈ ਜਿਨ੍ਹਾਂ ’ਚੋਂ 2943 ਤੰਦਰੁਸਤ ਹੋ ਚੁੱਕੇ ਹਨ। ਹੁਣ ਜ਼ਿਲ੍ਹੇ ’ਚ 415 ਐਕਟਿਵ ਮਰੀਜ਼ ਹਨ ਜਿਨ੍ਹਾਂ ’ਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਅੱਜ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਜਿਨ੍ਹਾਂ ’ਚ ਇੱਕ 47 ਸਾਲਾ ਮਹਿਲਾ ਸਥਾਨਕ ਸ਼ਹਿਰ ਦੇ ਸੰਤ ਨਗਰ ਮੁਹੱਲੇ ਦੀ ਵਸਨੀਕ ਸੀ ਜੋ ਕਰੋਨਾ ਪਾਜ਼ੇਟਿਵ ਹੋਣ ਕਾਰਨ ਰਾਜਿੰਦਰਾ ਹਸਪਤਾਲ ਦਾਖਲ ਸੀ। ਇਸ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 54 ਸਾਲਾ ਵਿਅਕਤੀ ਕੈਲਾਸ਼ ਪਰਬਤ ਮੁਹੱਲਾ ਸੁਨਾਮ ਦਾ ਰਹਿਣ ਵਾਲਾ ਸੀ ਜੋ ਕਰੋਨਾ ਪਾਜ਼ੇਟਿਵ ਸੀ ਅਤੇ ਜਿਸ ਦਾ ਇਲਾਜ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਚੱਲ ਰਿਹਾ ਸੀ। ਇਹ ਮਰੀਜ਼ ਵੀ ਜ਼ਿੰਦਗੀ ਦੀ ਜੰਗ ਹਾਰ ਗਿਆ। ਹੁਣ ਤੱਕ ਬਲਾਕ ਸੰਗਰੂਰ ’ਚ ਸਭ ਤੋਂ ਵੱਧ 30 ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ ਬਲਾਕ ਸੁਨਾਮ ’ਚ ਕੁੱਲ ਮੌਤਾਂ ਦੀ ਗਿਣਤੀ 15 ਹੈ।

ਅੱਜ ਜ਼ਿਲ੍ਹੇ ’ਚ 26 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ ਜਿਨ੍ਹਾਂ ’ਚੋਂ ਬਲਾਕ ਸੰਗਰੂਰ ਦੇ 4 ਮਰੀਜ਼, ਬਲਾਕ ਲੌਂਗੋਵਾਲ ਦਾ ਇੱਕ ਮਰੀਜ਼, ਬਲਾਕ ਮਾਲੇਰਕੋਟਲਾ ਦੇ 2 ਮਰੀਜ਼, ਬਲਾਕ ਸੁਨਾਮ ਦੇ 3 ਮਰੀਜ਼, ਬਲਾਕ ਧੂਰੀ ਦਾ ਇੱਕ ਮਰੀਜ਼, ਬਲਾਕ ਸ਼ੇਰਪੁਰ ਦੇ 3 ਮਰੀਜ਼, ਬਲਾਕ ਕੌਹਰੀਆਂ ਦੇ 4 ਮਰੀਜ਼, ਬਲਾਕ ਅਹਿਮਦਗੜÎ੍ਹ ਦੇ 2 ਮਰੀਜ਼, ਬਲਾਕ ਮੂਨਕ ਦੇ 2 ਮਰੀਜ਼ ਅਤੇ ਬਲਾਕ ਭਵਾਨੀਗੜ੍ਹ ਦੇ 4 ਮਰੀਜ਼ ਸ਼ਾਮਲ ਹਨ। ਉਧਰ ਜ਼ਿਲ੍ਹੇ ’ਚ ਅੱਜ 42 ਮਰੀਜ਼ਾਂ ਨੇ ਕਰੋਨਾ ਨੂੰ ਹਰਾਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...