DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਮਸਾ ’ਚ ਯਾਦਗਾਰੀ ਗੇਟ ਕਾਰਨ ਦੋ ਧਿਰਾਂ ਆਹਮੋ-ਸਾਹਮਣੇ

ਪਿੰਡ ਦੀਆਂ ਔਰਤਾਂ ਪੁੱਟੇ ਟੋਏ ’ਚ ਉੱਤਰੀਆਂ

  • fb
  • twitter
  • whatsapp
  • whatsapp
featured-img featured-img
ਪਿੰਡ ਮੀਮਸਾ ਵਿੱਚ ਲੱਗਣ ਵਾਲੇ ਯਾਦਗਾਰੀ ਗੇਟ ਦੇ ਟੋਏ ਵਿੱਚ ਖੜ੍ਹੀਆਂ ਮਹਿਲਾਵਾਂ।
Advertisement

ਪਿੰਡ ਮੀਮਸਾ ਵਿੱਚ ਯਾਦਗਾਰੀ ਗੇਟ ਲਾਉਣ ਲਈ ਦੋ ਧਿਰਾਂ ਆਹਮੋ-ਸਾਹਮਣੇ ਹੋਣ ਕਾਰਨ ਸਥਿਤੀ ਤਣਾਅਪੂਰਨ ਹੋ ਗਈ। ਵਿਰੋਧ ਵਧਣ ’ਤੇ ਪਿੰਡ ਦੀਆਂ ਔਰਤਾਂ ਪੁੱਟੇ ਗਏ ਟੋਏ ਵਿੱਚ ਉਤਰ ਗਈਆਂ ਅਤੇ ਜਸਵਿੰਦਰ ਕੌਰ ਨਾਂ ਦੀ ਬਜ਼ੁਰਗ ਔਰਤ ਟੋਏ ’ਤੇ ਹੀ ਲਿਟ ਗਈ। ਸਥਿਤੀ ਸੰਭਾਲਣ ਲਈ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ।

ਸ਼ਿਕਾਇਤਕਰਤਾ ਪਵਨ ਸਿੰਘ ਅਤੇ ਦੁਕਾਨਦਾਰ ਗੁਰਮੇਲ ਸਿੰਘ ਨੇ ਦੋਸ਼ ਲਾਇਆ ਕਿ ਪੰਚਾਇਤ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਘਰ ਅਤੇ ਦੁਕਾਨ ਅੱਗੇ ਗੇਟ ਲਗਾ ਕੇ ਧੱਕੇਸ਼ਾਹੀ ਕਰ ਰਹੀ ਹੈ, ਜਿਸ ਨਾਲ ਲੰਘਣ ਵਿੱਚ ਮੁਸ਼ਕਲ ਹੋਵੇਗੀ ਅਤੇ ਦੁਕਾਨਦਾਰੀ ਪ੍ਰਭਾਵਿਤ ਹੋਵੇਗੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਕੋਲ ਇਤਰਾਜ਼ ਦਰਜ ਕਰਵਾਉਣ ਦੇ ਬਾਵਜੂਦ ਕੋਈ ਫੈਸਲਾ ਕੀਤੇ ਬਿਨਾਂ ਹੀ ਕੰਮ ਕੀਤਾ ਜਾ ਰਿਹਾ ਹੈ। ਪੰਚਾਇਤ ਮੈਂਬਰ ਸਿੰਦਰ ਕੌਰ, ਕੁਲਜੀਤ ਕੌਰ ਅਤੇ ਨਵਰੀਤ ਕੌਰ ਨੇ ਵੀ ਸਰਪੰਚ ’ਤੇ ਸੁਣਵਾਈ ਨਾ ਕਰਨ ਅਤੇ ਮੈਂਬਰਾਂ ਨੂੰ ਭਰੋਸੇ ਵਿੱਚ ਨਾ ਲੈਣ ਦੇ ਦੋਸ਼ ਲਾਉਂਦਿਆਂ ਇਸ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਗੱਲ ਕਹੀ।

Advertisement

ਦੂਜੇ ਪਾਸੇ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਪੰਚਾਇਤ ਸੈਕਟਰੀ ਨਰੇਸ਼ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਾਂਝਾ ਕੰਮ ਪੂਰੀ ਤਰ੍ਹਾਂ ਕਾਨੂੰਨ ਅਨੁਸਾਰ ਹੋ ਰਿਹਾ ਹੈ। ਸੈਕਟਰੀ ਨੇ ਭਰੋਸਾ ਦਿੱਤਾ ਕਿ ਗੇਟ ਲਾਉਣ ਦੇ ਬਦਲਵੇਂ ਪ੍ਰਬੰਧ ਵੀ ਆਪਸੀ ਸਹਿਮਤੀ ਨਾਲ ਕੀਤੇ ਜਾਣਗੇ।

Advertisement

ਮੌਕੇ ’ਤੇ ਮੌਜੂਦ ਬੀ ਡੀ ਪੀ ਓ ਸੰਜੀਵ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਸਿਰਫ਼ ਡਿਊਟੀ ਲਾਈ ਗਈ ਹੈ ਅਤੇ ਗੇਟ ਸਬੰਧੀ ਬਾਕੀ ਜਾਣਕਾਰੀ ਸੈਕਟਰੀ ਪਾਸੋਂ ਹੀ ਮਿਲ ਸਕਦੀ ਹੈ।

Advertisement
×