ਸਕੂਲ ’ਚ ਦੋ ਰੋਜ਼ਾ ਅਧਿਆਪਕ ਸਿਖਲਾਈ ਕੈਂਪ
ਧੂਰੀ: ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿੱਚ ਡਾ. ਮੁਹੰਮਦ ਰਫੀ ਮਾਲੇਰਕੋਟਲਾ ਦੇ ਸਹਿਯੋਗ ਨਾਲ ਦੋ-ਰੋਜ਼ਾ ਅਧਿਆਪਕ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦਾ ਉਦੇਸ਼ ਅਧਿਆਪਕਾਂ ਨੂੰ ਇੰਟਰਐਕਟਿਵ ਲਰਨਿੰਗ, ਡਿਜੀਟਲ ਟੂਲਸ ਦੀ ਵਰਤੋਂ ਅਤੇ ਮੁੱਲ-ਆਧਾਰਤ ਸਿੱਖਿਆ ਬਾਰੇ ਜਾਗਰੂਕ ਕਰਨਾ ਸੀ। ਕੈਂਪ...
Advertisement
ਧੂਰੀ: ਰੌਬਿਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿੱਚ ਡਾ. ਮੁਹੰਮਦ ਰਫੀ ਮਾਲੇਰਕੋਟਲਾ ਦੇ ਸਹਿਯੋਗ ਨਾਲ ਦੋ-ਰੋਜ਼ਾ ਅਧਿਆਪਕ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦਾ ਉਦੇਸ਼ ਅਧਿਆਪਕਾਂ ਨੂੰ ਇੰਟਰਐਕਟਿਵ ਲਰਨਿੰਗ, ਡਿਜੀਟਲ ਟੂਲਸ ਦੀ ਵਰਤੋਂ ਅਤੇ ਮੁੱਲ-ਆਧਾਰਤ ਸਿੱਖਿਆ ਬਾਰੇ ਜਾਗਰੂਕ ਕਰਨਾ ਸੀ। ਕੈਂਪ ਦੇ ਸਮਾਪਤੀ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਮੁਹੰਮਦ ਰਫੀ ਅਤੇ ਸ਼ੋਇਬ ਸ਼ਾਹਿਦ ਪ੍ਰਕਾਸ਼ਕ ਦਾ ਧੰਨਵਾਦ ਕੀਤਾ ਗਿਆ। ਸਕੂਲ ਡਾਇਰੈਕਟਰ ਮਧੂ ਸ਼ਰਮਾ ਨੇ ਡਾ. ਮੁਹੰਮਦ ਰਫੀ ਅਤੇ ਸ਼ੋਇਬ ਸ਼ਾਹਿਦ ਨੂੰ ਪ੍ਰਸ਼ੰਸ਼ਾ ਪੁਰਸਕਾਰ ਨਾਲ ਸਨਮਾਨਿਆ। ਸਕੂਲ ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਦੇ ਗਿਆਨ ਨੂੰ ਅਪਡੇਟ ਕਰਦੇ ਹਨ ਅਤੇ ਨਵੀਂ ਪੀੜ੍ਹੀ ਨੂੰ ਬਿਹਤਰ ਤਰੀਕੇ ਨਾਲ ਪੜ੍ਹਾਉਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸਕੂਲ ਗੁਰਦੀਪ ਕੌਸ਼ਲ, ਪੁਨੀਤ ਕੌਸ਼ਲ ਕੋਆਰਡੀਨੇਟਰ, ਮਨਪ੍ਰੀਤ ਕੌਰ ਤੋਂ ਇਲਾਵਾ ਸਕੂਲ ਸਟਾਫ ਵੀ ਮੌਜੂਦ ਸੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement