ਰਣਬੀਰ ਸਿੰਘ ਢਿੱਲੋਂ ਨੂੰ ਬਰਸੀ ਮੌਕੇ ਸ਼ਰਧਾਂਜਲੀ
ਮੁਲਾਜ਼ਮ ਤੇ ਪੈਨਸ਼ਨਰਾਂ ਦੇ ਕੌਮੀ ਆਗੂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਚੰਡੀਗੜ੍ਹ ਦੇ ਪ੍ਰਮੁੱਖ ਆਗੂ ਸਾਥੀ ਰਣਬੀਰ ਸਿੰਘ ਢਿੱਲੋਂ ਦੀ ਪਹਿਲੀ ਬਰਸੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਮਲਟੀਪਰਪਜ਼ ਹੈਲਥ ਐਂਪਲਾਇਜ਼ ਮੇਲ ਫੀਮੇਲ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਇੱਥੇ ਸੁਤੰਤਰ...
Advertisement
ਮੁਲਾਜ਼ਮ ਤੇ ਪੈਨਸ਼ਨਰਾਂ ਦੇ ਕੌਮੀ ਆਗੂ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਚੰਡੀਗੜ੍ਹ ਦੇ ਪ੍ਰਮੁੱਖ ਆਗੂ ਸਾਥੀ ਰਣਬੀਰ ਸਿੰਘ ਢਿੱਲੋਂ ਦੀ ਪਹਿਲੀ ਬਰਸੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਮਲਟੀਪਰਪਜ਼ ਹੈਲਥ ਐਂਪਲਾਇਜ਼ ਮੇਲ ਫੀਮੇਲ ਯੂਨੀਅਨ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਇੱਥੇ ਸੁਤੰਤਰ ਭਵਨ ਵਿੱਚ ਮਨਾਈ ਗਈ। ਇਸ ਮੌਕੇ ਫੈਡਰੇਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਮੀਤ ਸਕੱਤਰ ਮੇਲਾ ਸਿੰਘ ਪੁੰਨਾਵਾਲ, ਜ਼ਿਲ੍ਹਾ ਆਗੂ ਹੰਸਾ ਸਿੰਘ ਦੀਦਾਰਗੜ੍ਹ, ਅਵਤਾਰ ਗੰਢੂਆ, ਪੈਨਸ਼ਨਰ ਆਗੂ ਜਗਦੀਸ ਸ਼ਰਮਾ, ਜੀਤ ਸਿੰਘ ਬੰਗਾ ਨੇ ਸੰਬੋਧਨ ਕੀਤਾ। ਇਸ ਮੌਕੇ ਸਾਥੀ ਸੁਖਦੇਵ ਸ਼ਰਮਾ, ਰਾਮ ਸਰੂਪ ਢੈਪਈ, ਬ੍ਰਿਜ ਲਾਲ ਧੀਮਾਨ, ਬਲਜਿੰਦਰ ਸਿੰਘ ਬਰਨਾਲਾ, ਰਵਿੰਦਰ ਸ਼ਰਮਾ, ਦਲਜੀਤ ਢਿੱਲੋਂ, ਅੰਮ੍ਰਿਤ ਪਾਲ ਧੂਰੀ, ਕੁਲਵਿੰਦਰ ਸਿੱਧੂ, ਹਰਜਿੰਦਰ ਸਿੰਘ ਕੱਟੂ, ਬਿੱਕਰ ਸਿੰਘ ਸਿਬੀਆ, ਗੁਰਮੀਤ ਸਿੰਘ ਮਿੱਡਾ ਅਤੇ ਗੁਰਪ੍ਰੀਤ ਸ਼ੇਰਪੁਰ ਹਾਜ਼ਰ ਸਨ।
Advertisement