DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Transfers in Punjab: ਪੰਜਾਬ ਸਰਕਾਰ ਵੱਲੋਂ ਦੋ ਜ਼ਿਲ੍ਹਿਆਂ ਦੇ ਡੀਸੀ ਅਤੇ ਚਾਰ ਐੱਸਐੱਸਪੀ ਤਬਦੀਲ

ਸੰਗਰੂਰ ਤੇ ਫ਼ਰੀਦਕੋਟ ਨੂੰ ਮਿਲੇ ਨਵੇਂ ਡਿਪਟੀ ਕਮਿਸ਼ਨਰ; ਕਈ ਜ਼ਿਲ੍ਹਿਆਂ ਦੇ ਪੁਲੀਸ ਮੁਖੀ ਵੀ ਬਦਲੇ

  • fb
  • twitter
  • whatsapp
  • whatsapp
featured-img featured-img
ਪੰਜਾਬ ਸਰਕਾਰ ਵੱਲੋਂ ਦੋ ਜ਼ਿਲ੍ਹਿਆਂ ਦੇ ਡੀਸੀ ਅਤੇ ਚਾਰ ਐੱਸਐੱਸਪੀ ਤਬਦੀਲ
Advertisement

ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਸੂਬੇ ਦੇ ਦੋ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ (ਡੀਸੀ) ਅਤੇ ਚਾਰ ਜ਼ਿਲ੍ਹਿਆਂ ਦੇ ਸੀਨੀਅਰ ਕਪਤਾਨ ਪੁਲੀਸ (ਐੱਸਐੱਸਪੀ) ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਹੁਕਮਾਂ ਅਨੁਸਾਰ, ਸੰਗਰੂਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਵਿੱਚ ਨਵੇਂ ਡਿਪਟੀ ਕਮਿਸ਼ਨਰ ਤਾਇਨਾਤ ਕੀਤੇ ਗਏ ਹਨ, ਜਦੋਂਕਿ ਕਈ ਪੁਲੀਸ ਅਧਿਕਾਰੀਆਂ ਨੂੰ ਇਧਰੋਂ-ਉਧਰ ਕਰਕੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਸਰਕਾਰੀ ਸੂਚੀ ਮੁਤਾਬਕ, ਹੁਣ ਪੂਨਮਦੀਪ ਕੌਰ ਨੂੰ ਸੰਗਰੂਰ ਦਾ ਨਵਾਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਰਾਹੁਲ ਚਾਬਾ ਫ਼ਰੀਦਕੋਟ ਦੇ ਨਵੇਂ ਡੀਸੀ ਵਜੋਂ ਕਾਰਜਭਾਰ ਸੰਭਾਲਣਗੇ। ਇਹ ਤਬਾਦਲੇ ਪ੍ਰਸ਼ਾਸਨਿਕ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਦੇ ਮਕਸਦ ਨਾਲ ਕੀਤੇ ਗਏ ਦੱਸੇ ਜਾ ਰਹੇ ਹਨ।

Advertisement

ਪੁਲੀਸ ਪ੍ਰਸ਼ਾਸਨ ਵਿੱਚ ਕੀਤੇ ਗਏ ਫੇਰਬਦਲ ਤਹਿਤ ਸੰਗਰੂਰ, ਮੋਗਾ, ਮਲੇਰਕੋਟਲਾ ਅਤੇ ਫਾਜ਼ਿਲਕਾ ਦੇ ਐੱਸਐੱਸਪੀ ਬਦਲੇ ਗਏ ਹਨ। ਨਵੀਂ ਸੂਚੀ ਅਨੁਸਾਰ ਰਵਜੋਤ ਗਰੇਵਾਲ ਨੂੰ ਸੰਗਰੂਰ, ਸਿਰਤਾਜ ਸਿੰਘ ਚਾਹਲ ਨੂੰ ਮੋਗਾ, ਗਗਨ ਅਜੀਤ ਸਿੰਘ ਨੂੰ ਫਾਜ਼ਿਲਕਾ ਅਤੇ ਗੁਰਮੀਤ ਸਿੰਘ ਨੂੰ ਮਲੇਰਕੋਟਲਾ ਦਾ ਨਵਾਂ ਐੱਸਐੱਸਪੀ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕਈ ਜ਼ਿਲ੍ਹਿਆਂ ਵਿੱਚ ਪੁਲੀਸ ਮੁਖੀਆਂ ਦੀ ਅਦਲਾ-ਬਦਲੀ ਕੀਤੀ ਗਈ ਹੈ ਤਾਂ ਜੋ ਜ਼ਿਲ੍ਹਾ ਪੱਧਰ ’ਤੇ ਪੁਲੀਸ ਪ੍ਰਬੰਧਾਂ ਨੂੰ ਨਵੀਂ ਸੁਰ ਦਿੱਤੀ ਜਾ ਸਕੇ। ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Advertisement

Advertisement
×