DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭੱਠਾ ਮਜ਼ਦੂਰਾਂ ਦੇ ਸੰਘਰਸ਼ ਦੀ ਢਾਲ ਬਣੇ ਟਰੈਕਟਰ-ਟਰਾਲੀਆਂ

ਡੀ ਸੀ ਕੰਪਲੈਕਸ ਅੱਗੇ ਖੜ੍ਹੀਆਂ ਟਰੈਕਟਰ-ਟਰਾਲੀਆਂ ਕਾਰਨ ਮੁੱਖ ਗੇਟ ਬੰਦ

  • fb
  • twitter
  • whatsapp
  • whatsapp
featured-img featured-img
ਸੰਗਰੂਰ ਚ ਡੀ ਸੀ ਕੰਪਲੈਕਸ ਅੱਗੇ ਕਤਾਰਾਂ ’ਚ ਖੜ੍ਹੀਆਂ ਭੱਠਾ ਮਜ਼ਦੂਰਾਂ ਦੀਆਂ ਟਰੈਕਟਰ-ਟਰਾਲੀਆਂ।
Advertisement

ਕਿਸਾਨ ਮਜ਼ਦੂਰ ਐਸੋਸ਼ੀਏਸ਼ਨ ਪੰਜਾਬ ਦੀ ਅਗਵਾਈ ਹੇਠ ਡੀ ਸੀ ਕੰਪਲੈਕਸ ਅੱਗੇ ਭੱਠਾ ਮਜ਼ਦੂਰਾਂ ਦੇ ਪਿਛਲੇ 34 ਦਿਨਾਂ ਤੋਂ ਚੱਲ ਰਹੇ ਪੱਕੇ ਮੋਰਚੇ ਦੇ ਸੰਘਰਸ਼ ਵਿਚ ਟਰੈਕਟਰ-ਟਰਾਲੀਆਂ ਦੀ ਭੂਮਿਕਾ ਅਹਿਮ ਸਾਬਤ ਹੋ ਰਹੀ ਹੈ। ਡੀ ਸੀ ਕੰਪਲੈਕਸ ਅੱਗੇ ਕਰੀਬ ਢਾਈ ਦਰਜਨ ਟਰੈਕਟਰ-ਟਰਾਲੀਆਂ ਜਿੱਥੇ ਕਤਾਰਾਂ ਵਿੱਚ ਖੜ੍ਹੀਆਂ ਸੰਘਰਸ਼ ਦੀ ਵੱਡੀ ਢਾਲ ਬਣੀਆਂ ਹੋਈਆਂ ਹਨ ਉੱਥੇ ਡੀ ਸੀ ਕੰਪਲੈਕਸ ਦਾ ਮੁੱਖ ਗੇਟ ਵੀ ਟਰੈਕਟਰ-ਟਰਾਲੀਆਂ ਨੇ ਘੇਰਿਆ ਹੋਇਆ ਹੈ।

ਭੱਠਾ ਮਜ਼ਦੂਰਾਂ ਦੇ ਪੱਕੇ ਮੋਰਚੇ ਦੇ ਚਲਦਿਆਂ ਡੀ ਸੀ ਕੰਪਲੈਕਸ ਦਾ ਮੁੱਖ ਗੇਟ ਪੱਕੇ ਤੌਰ ’ਤੇ ਬੰਦ ਪਿਆ ਹੈ ਜਿਸ ਕਾਰਨ ਇਸ ਮੁੱਖ ਗੇਟ ਰਾਹੀਂ ਸਰਕਾਰੀ ਅਧਿਕਾਰੀਆਂ ਦੀਆਂ ਗੱਡੀਆਂ ਦਾਖਲ ਨਹੀਂ ਹੋ ਰਹੀਆਂ। ਇੱਥੋਂ ਤੱਕ ਕਿ ਦੋਪਹੀਆ ਵਹੀਕਲਾਂ ਦਾ ਦਾਖਲਾ ਵੀ ਬੰਦ ਹੈ। ਇਸ ਮੁੱਖ ਗੇਟ ਦੇ ਬੰਦ ਹੋਣ ਕਾਰਨ ਸਰਕਾਰੀ ਅਧਿਕਾਰੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ ਕਿਉਂਕਿ ਕੰਪਲੈਕਸ ਦੇ ਪਿਛਲੇ ਗੇਟ ਰਾਹੀਂ ਗੱਡੀਆਂ ਅੰਦਰ ਦਾਖਲ ਹੋ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੱਕਾ ਮੋਰਚਾ ਲਗਾਈਂ ਬੈਠੇ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਅਤੇ ਗੇਟ ਬੰਦ ਹੋਣ ਕਾਰਨ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

Advertisement

ਕਿਸਾਨ-ਮਜ਼ਦੂਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟਧਰਮੂ ਨੇ ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਬਣਦੀਆਂ ਕਾਨੂੰਨੀ ਮੰਗਾਂ, ਕਿਰਤ ਵਿਭਾਗ ਵੱਲੋਂ ਜਾਰੀ ਸਰਕਾਰੀ ਉਜਰਤਾਂ ਨੂੰ ਲਾਗੂ ਕਰਵਾਉਣ ਅਤੇ ਆਉਣ ਵਾਲੇ ਸੀਜ਼ਨ ਲਈ ਭੱਠਾ ਮਾਲਕਾਂ ਤੋਂ ਸਰਕਾਰੀ ਲਿਖਤੀ ਭਰੋਸਾ ਲੈਣ ਦੀ ਮੰਗ ਲਈ ਪੱਕਾ ਮੋਰਚਾ 34 ਦਿਨਾਂ ਤੋਂ ਜਾਰੀ ਹੈ। ਉਨ੍ਹਾਂ ਮੰਨਿਆ ਕਿ ਟਰੈਕਟਰ-ਟਰਾਲੀਆਂ ਸੰਘਰਸ਼ ਵਿਚ ਵੱਡੀ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਡੀ ਸੀ ਕੰਪਲੈਕਸ ਅੱਗੇ ਪੱਕੇ ਮੋਰਚੇ ਵਿਚ ਕਰੀਬ 30/35 ਟਰੈਕਟਰ ਟਰਾਲੀਆਂ ਖੜ੍ਹੀਆਂ ਹਨ ਪਰ ਹੁਣ ਇਨ੍ਹਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਪਿਛਲੇ ਦਿਨਾਂ ਦੌਰਾਨ ਟਰੈਕਟਰ-ਟਰਾਲੀਆਂ ਦਾ ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ। ਸੂਬਾ ਪ੍ਰਧਾਨ ਨੇ ਕਿਹਾ ਕਿ 7 ਅਗਸਤ ਨੂੰ ਮੁੱਖ ਮੰਤਰੀ ਦੇ ਪਿੰਡ ਸਤੌਜ ਜਾਣ ਲਈ ਭੱਠਾ ਮਜ਼ਦੂਰ ਚੀਮਾਂ ਮੰਡੀ ਚ ਇਕੱਠੇ ਹੋਏ ਸੀ ਜਿਥੇ ਪ੍ਰਸ਼ਾਸਨ ਵਲੋਂ 18 ਅਗਸਤ ਦੀ ਮੀਟਿੰਗ ਕਿਰਤ ਵਿਭਾਗ ਦੇ ਅਧਿਕਾਰੀਆਂ ਅਤੇ ਭੱਠਾ ਮਾਲਕ ਐਸੋਸ਼ੀਏਸ਼ਨ ਨਾਲ ਤੈਅ ਕਰਵਾਈ ਹੈ।

Advertisement

Advertisement
×