DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟਰੈਕਟਰ ਚੋਰੀ ਮਾਮਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵੱਲੋਂ ਚੋਲਾ ਮੰਡਲ ਬੈਂਕ ਸੰਗਰੂਰ ਵਿਖੇ 22 ਸਤੰਬਰ ਨੂੰ ਧਰਨਾ

ਕਿਸਾਨਾਂ ਨੂੰ ਵੇਚੇ ਚੋਰੀ ਦੇ ਟਰੈਕਟਰਾਂ ਉੱਤੇ ਬਿਨਾਂ ਕਾਪੀ ਕੀਤੇ ਲੋਨ ਦਾ ਮਾਮਲਾ

  • fb
  • twitter
  • whatsapp
  • whatsapp
featured-img featured-img
ਬੀਕੇਯੂ ਮਲਵਈ ਮੀਟਿੰਗ ਕਰਦੇ ਹੋਏ, ਫੋਟੋ: ਰਮੇਸ਼
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਦੀ ਅਗਵਾਈ ਹੇਠ ਬਾਬਾ ਅਟਕ ਦਾਸ ਦੀ ਕੁਟੀਆ ਲਹਿਲ ਕਲਾਂ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਧਰਮਿੰਦਰ ਸਿੰਘ ਪਸੌਰ, ਸੀਨੀਅਰ ਮੀਤ ਪ੍ਰਧਾਨ ਰਾਮਪਾਲ ਸ਼ਰਮਾ ਸੁਨਾਮ ਅਤੇ ਹਰਜਿੰਦਰ ਸਿੰਘ ਨੰਗਲਾ ਸੂਬਾ ਪ੍ਰੈੱਸ ਸਕੱਤਰ ਨੇ ਕਿਹਾ ਕਿ ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਤੁਰੰਤ ਰੱਦ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ।

ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸੁਨਾਮ ਸ਼ਹਿਰ ਅੰਦਰ ਕਿਸਾਨਾਂ ਨੂੰ ਚੋਰੀ ਦੇ ਟਰੈਕਟਰ ਵੇਚਣ ਦੇ ਅੱਡੇ ਚੱਲ ਰਹੇ ਹਨ, ਜਿੱਥੇ ਕਿਸਾਨਾਂ ਨੂੰ ਟਰੈਕਟਰਾਂ ਦੇ ਕਾਗਜ਼ਾਂ-ਕਾਪੀਆਂ ਬਿਨਾਂ ਲੋਨ ਕਰਕੇ ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਇਸ ਸਾਰੇ ਕਾਲੇ ਕੰਮ ਵਿੱਚ ਚੋਲਾ ਮੰਡਲ ਬੈਂਕ ਸੰਗਰੂਰ ਸ਼ਾਮਲ ਹੈ। ਕਾਫ਼ੀ ਸਾਲਾਂ ਤੋਂ ਭੋਲੇ-ਭਾਲੇ ਕਿਸਾਨ ਪੈਸੇ ਤਾਂ ਭਰੀ ਜਾ ਰਹੇ ਹਨ, ਪਰੰਤੂ ਉਨ੍ਹਾਂ ਦੇ ਹੱਥ ਨਾ ਤਾਂ ਟਰੈਕਟਰਾਂ ਦੇ ਕਾਪੀ-ਕਾਗਜ਼ ਲੱਗੇ ਹਨ।

Advertisement

ਪਿਛਲੇ ਦਿਨੀਂ ਜਦੋਂ ਇੱਕ ਕਿਸਾਨ ਬਿੰਦਰ ਸਿੰਘ ਗਿੱਦੜਿਆਣੀ ਦਾ ਮਾਮਲਾ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਆਗੂਆਂ ਕੋਲ ਆਇਆ ਅਤੇ ਜਥੇਬੰਦੀ ਵੱਲੋਂ ਇਸ ਦੀ ਪੜਚੋਲ ਕੀਤੀ ਗਈ, ਤਾਂ ਚੋਲਾ ਮੰਡਲ ਬੈਂਕ ਸੰਗਰੂਰ ਵਿਖੇ ਬੈਂਕ ਅਧਿਕਾਰੀਆਂ ਨੂੰ ਮਿਲਿਆ ਗਿਆ, ਜਿਸ ਤੋਂ ਪਤਾ ਲੱਗਾ ਕਿ ਇੱਕ ਨਹੀਂ ਸੈਂਕੜੇ ਕਿਸਾਨਾਂ ਨਾਲ ਇਹ ਠੱਗੀਆਂ ਵੱਜੀਆਂ ਹਨ। ਪੀੜਤ ਕਿਸਾਨ ਕਾਗਜ਼ਾਂ ਤੋਂ ਬਿਨਾਂ ਨਾ ਤਾਂ ਟਰੈਕਟਰਾਂ ਨੂੰ ਵੇਚ ਸਕਦੇ ਹਨ ਅਤੇ ਨਾ ਹੀ ਆਪਣੀਆਂ ਫ਼ਸਲਾਂ ਨੂੰ ਮੰਡੀਆਂ ਤੱਕ ਲਿਜਾਣ ਲਈ ਸੜਕਾਂ 'ਤੇ ਚਲਾ ਸਕਦੇ ਹਨ।

Advertisement

ਇਸ ਮਾਮਲੇ ਸਬੰਧੀ ਜਥੇਬੰਦੀ ਵੱਲੋਂ ਲਹਿਰਾਗਾਗਾ ਦੇ ਮੌਜੂਦਾ ਡੀ.ਐੱਸ.ਪੀ. ਨੂੰ ਜਾਣੂ ਕਰਵਾਇਆ ਗਿਆ ਅਤੇ ਚੋਰੀ ਦੇ ਟਰੈਕਟਰ ਵੇਚਣ ਵਾਲੀਆਂ ਏਜੰਸੀਆਂ ’ਤੇ ਤੁਰੰਤ ਕਾਰਵਾਈ ਕਰਨ ਦੀ ਲਿਖਤੀ ਰੂਪ ਵਿੱਚ ਮੰਗ ਕੀਤੀ ਗਈ, ਪਰ ਹੁਣ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਅੱਜ ਜਥੇਬੰਦੀ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਹੈ ਕਿ ਆਉਣ ਵਾਲੀ 22 ਸਤੰਬਰ ਨੂੰ ਸੰਗਰੂਰ ਚੋਲਾ ਮੰਡਲ ਬੈਂਕ ਅੱਗੇ ਧਰਨਾ ਦਿੱਤਾ ਜਾਵੇਗਾ ਅਤੇ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਦੀ ਜ਼ਿੰਮੇਵਾਰੀ ਬੈਂਕ ਅਤੇ ਪ੍ਰਸ਼ਾਸਨ ਦੀ ਹੋਵੇਗੀ।

ਇਸ ਮੀਟਿੰਗ ਦੌਰਾਨ ਮਹਿਲਾ ਆਗੂ ਪਰਮਜੀਤ ਕੌਰ ਲਹਿਲ ਕਲਾਂ, ਜਸਵੀਰ ਕੌਰ ਲਹਿਲ ਕਲਾਂ, ਬੰਤ ਦਾਸ ਸੇਖੂਵਾਸ, ਅਮਰੀਕ ਸਿੰਘ, ਕਰਮਜੀਤ ਸਿੰਘ ਸੰਗਤਪੁਰਾ, ਬਿੰਦਰ ਸਿੰਘ ਗਿੱਦੜਿਆਣੀ, ਰਾਜਿੰਦਰ ਸਿੰਘ ਰਾਮਗੜ੍ਹ ਸਮੇਤ ਕਿਸਾਨ ਹਾਜ਼ਰ ਸਨ।

Advertisement
×